ਹੁਣ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋਂ ਹੋ ਸਕਦੀਆਂ ਹਨ ਸ਼ੁਰੂ
Published : Sep 25, 2021, 11:44 am IST
Updated : Sep 25, 2021, 11:44 am IST
SHARE ARTICLE
India to Canada Flights
India to Canada Flights

ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦੀ ਜਾਣਕਾਰੀ ‘ਅਰਾਈਵਕੈਨ’ ਮੋਬਾਈਲ ਐਪ ’ਤੇ ਕਰਨੀ ਹੋਵੇਗੀ ਅਪਲੋਡ

 

ਟੋਰਾਂਟੋ: ਭਾਰਤ ਤੋਂ ਕੈਨੇਡਾ (India to Canada) ਲਈ ਸਿੱਧੀਆਂ ਉਡਾਣਾਂ (Flights) 27 ਸਤੰਬਰ ਨੂੰ ਫਿਰ ਤੋਂ ਸ਼ੁਰੂ ਹੋ ਸਕਦੀਆਂ ਹਨ। ਕੋਵਿਡ-19 ਮਹਾਮਾਰੀ ਕਾਰਨ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ ਬੁਧਵਾਰ ਨੂੰ 3 ਉਡਾਣਾਂ ਵਿਚ ਨਵੀਂ ਦਿੱਲੀ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਕੈਨੇਡਾ ਪਹੁੰਚਣ ’ਤੇ ਕੀਤੇ ਗਏ ਕੋਵਿਡ-19 ਟੈਸਟਾਂ (Corona Test) ਦੇ ਨਤੀਜਿਆਂ ਦੇ ਆਧਾਰ ’ਤੇ ਹੀ ਹਟਾਇਆ ਜਾਏਗਾ। ਜੇਕਰ ਜ਼ਿਆਦਾ ਸੰਖਿਆ ਵਿਚ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਂਦੇ ਹਨ ਤਾਂ 27 ਸਤੰਬਰ ਨੂੰ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਯੋਜਨਾ ’ਤੇ ਮੁੜ ਵਿਚਾਰ ਕੀਤਾ ਜਾਏਗਾ।

ਹੋਰ ਪੜ੍ਹੋ: ਸੁਪਰੀਮ ਕੋਰਟ ਦੀਆਂ E-mails ਵਿਚ PM ਮੋਦੀ ਦੀ ਤਸਵੀਰ ’ਤੇ ਸਰਵਉੱਚ ਅਦਾਲਤ ਨੇ ਜਤਾਇਆ ਇਤਰਾਜ਼

FlightsFlights

ਦੱਸ ਦੇਈਏ ਕਿ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਜੋ 21 ਸਤੰਬਰ ਨੂੰ ਖ਼ਤਮ ਹੋ ਗਈ ਹੈ, ਉਸ ਨੂੰ ਟਰਾਂਸਪੋਰਟ ਕੈਨੇਡਾ (Transport Canada) ਵੱਲੋਂ 26 ਸਤੰਬਰ ਤਕ ਵਧਾ ਦਿਤਾ ਗਿਆ ਹੈ। ਕੈਨੇਡਾ ਨੇ ਅਪ੍ਰੈਲ ਵਿਚ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਮਦੇਨਜ਼ਰ ਉਥੋਂ ਆਉਣ-ਜਾਣ ਵਾਲੀਆਂ ਸਾਰੀਆਂ ਸਿਧੀਆਂ ਉਡਾਣਾਂ ’ਤੇ ਪਾਬੰਦੀ ਲਗਾਈ ਸੀ। ਇਸ ਦੇ ਬਾਅਦ ਤੋਂ ਉਡਾਣਾਂ ਬਹਾਲ (Resume Flights) ਕਰਨ ਦੀ ਤਾਰੀਖ਼ ਕਈ ਵਾਰ ਟਾਲੀ ਜਾ ਚੁੱਕੀ ਹੈ।

ਹੋਰ ਪੜ੍ਹੋ: New York ਪਹੁੰਚੇ PM ਮੋਦੀ, ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

Corona vaccinationCorona vaccination

ਟਰਾਂਸਪੋਰਟ ਕੈਨੇਡਾ ਮੁਤਾਬਕ ਇਕ ਵਾਰ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਖ਼ਤਮ ਹੋ ਜਾਣ ਦੇ ਬਾਅਦ ਕੈਨੇਡਾ ਵਿਚ ਪ੍ਰਵੇਸ਼ ਕਰਨ ਦੇ ਯੋਗ ਯਾਤਰੀ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਵਿਚ ਸਵਾਰ ਹੋ ਸਕਣਗੇ। ਭਾਰਤੀ ਯਾਤਰੀਆਂ ਨੂੰ ਦਿੱਲੀ ਹਵਾਈਅੱਡੇ ’ਤੇ ਪ੍ਰਮਾਣਿਤ ਪ੍ਰਯੋਗਸ਼ਾਲਾ ਤੋਂ ਕੋਵਿਡ-19 ਟੈਸਟ ਕਰਾਉਣਾ ਹੋਵੇਗਾ ਅਤੇ ਰਿਪੋਰਟ ਨੈਗੇਟਿਵ ਹੋਣ (Negative Report) ’ਤੇ ਹੀ ਉਨ੍ਹਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿਤੀ ਜਾਏਗੀ। ਉਥੇ ਇਹ ਟੈਸਟ 18 ਘੰਟੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਹੁਣ ਵੈਨਕੂਵਰ-ਦਿੱਲੀ-ਵੈਨਕੂਵਰ ਉਡਾਣ ਵੀ 26 ਸਤੰਬਰ ਤੋਂ ਬਾਅਦ ਬਹਾਲ ਹੋਵੇਗੀ।

ਹੋਰ ਪੜ੍ਹੋ: ਕੀ ਭਾਰਤ ਵਿਚ ਨੇ ਜੋ ਬਾਇਡਨ ਦੇ ਰਿਸ਼ਤੇਦਾਰ? ਅਮਰੀਕੀ ਰਾਸ਼ਟਰਪਤੀ ਨੇ ਸੁਣਾਇਆ ਦਿਲਚਸਪ ਕਿੱਸਾ

Canada extends ban on direct flights until September 21Canada extends ban on direct flights until September 21

ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਬੋਰਡਿੰਗ ਤੋਂ ਪਹਿਲਾਂ ਯਾਤਰੀਆਂ ਦੀ ਜਾਂਚ ਕੀਤੀ ਜਾਏਗੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਹ ਕੈਨੇਡਾ ਆਉਣ ਦੇ ਯੋਗ ਹਨ। ਉਥੇ ਹੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਕੇ ਭਾਰਤੀ ਯਾਤਰੀਆਂ ਨੂੰ ਅਪਣੀ ਜਾਣਕਾਰੀ ਅਰਾਈਵਕੈਨ ਮੋਬਾਇਲ ਐਪ (Arrivecan Mobile App) ਜਾਂ ਵੈਬਸਾਈਟ ’ਤੇ ਅਪਲੋਡ ਕਰਨੀ ਹੋਵੇਗੀ। ਕੈਨੇਡਾ ਟਰਾਂਸਪੋਰਟ ਨੇ ਕਿਹਾ ਕਿ ਜੋ ਯਾਤਰੀ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਅਸਮਰਥ ਹਨ, ਉਨ੍ਹਾਂ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਇਨਕਾਰ ਕਰ ਦਿਤਾ ਜਾਵੇਗਾ।

Location: Canada, Ontario, Toronto

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement