Quad ਦੇਸ਼ਾਂ ਨੇ Vaccine ਦੀ ਬਰਾਮਦ ਨੂੰ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਕੀਤਾ ਸਵਾਗਤ
Published : Sep 25, 2021, 2:03 pm IST
Updated : Sep 25, 2021, 2:09 pm IST
SHARE ARTICLE
Quad Leader's Summit
Quad Leader's Summit

ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਕਵਾਡ ਲੀਡਰ ਬਾਇਓਲਾਜੀਕਲ ਈ ਲਿਮਟਿਡ ਦੇ ਉਤਪਾਦਨ ਦਾ ਸਵਾਗਤ ਕਰਦੇ ਹਨ

 

ਵਾਸ਼ਿੰਗਟਨ: ਕਵਾਡ ਦੇਸ਼ਾਂ ਨੇ ਅਕਤੂਬਰ ਤੋਂ ਕੋਵੈਕਸ ਸਮੇਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ-19 ਟੀਕਿਆਂ (Corona Vaccine) ਦੀ ਬਰਾਮਦ (Export) ਨੂੰ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਐਲਾਨ ਦਾ ਸਵਾਗਤ ਕੀਤਾ ਹੈ। ਭਾਰਤ ਦੀ ਬਾਇਓਲਾਜੀਕਲ ਈ ਲਿਮਟਿਡ (Biological E Ltd) ਅਕਤੂਬਰ 2021 ਤੱਕ ਜੈਨਸੇਨ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦਾ ਉਤਪਾਦਨ ਕਰੇਗੀ। ਇਸਦੇ ਨਾਲ, ਭਾਰਤ ਇਸ ਪਹਿਲੀ ਖੇਪ ਦਾ 50 ਪ੍ਰਤੀਸ਼ਤ ਵਿੱਤ ਵੀ ਦੇਵੇਗਾ।

ਹੋਰ ਵੀ ਪੜ੍ਹੋ: ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਨਵੇਂ DGP, ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾਇਆ

Covid 19 vaccineCovid 19 vaccine

ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ, ਕੋਵਿਡ -19 ਟੀਕੇ ਦੀਆਂ 79 ਮਿਲੀਅਨ ਖੁਰਾਕਾਂ ਪਹਿਲਾਂ ਹੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪਹੁੰਚਾ ਦਿੱਤੀਆਂ ਗਈਆਂ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਕਵਾਡ ਲੀਡਰ (Quad Leader's Summit) ਬਾਇਓਲਾਜੀਕਲ ਈ ਲਿਮਟਿਡ ਦੇ ਉਤਪਾਦਨ ਦਾ ਸਵਾਗਤ ਕਰਦੇ ਹਨ, ਜਿਸ ਵਿਚ 2022 ਦੇ ਅੰਤ ਤੱਕ ਘੱਟੋ-ਘੱਟ ਇੱਕ ਅਰਬ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ -19 ਟੀਕਿਆਂ ਦਾ ਸਾਡਾ ਕਵਾਡ ਨਿਵੇਸ਼ ਸ਼ਾਮਲ ਹੈ।

ਹੋਰ ਵੀ ਪੜ੍ਹੋ: CM ਚੰਨੀ ਦੀ ਨਵੀਂ ਕੈਬਿਨਟ 'ਤੇ ਲੱਗੀ ਮੋਹਰ, 7 ਨਵੇਂ ਚਿਹਰਿਆਂ ਨੂੰ ਮਿਲੀ ਕੈਬਨਿਟ 'ਚ ਐਂਟਰੀ

Quad Leader's SummitQuad Leader's Summit

ਹੋਰ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਿਸ ਮੁਲਾਜ਼ਮ ਦਾ ਦੋ ਸਾਲ ਤੋਂ ਚੱਲ ਰਿਹਾ ਸੀ ਚੱਕਰ, ਧੀ ਨੇ ਫੜਿਆ ਰੰਗੇ ਹੱਥੀਂ

ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅੱਜ, ਸਾਨੂੰ ਸਪਲਾਈ ਦੇ ਵੱਲ ਇੱਕ ਸ਼ੁਰੂਆਤੀ ਕਦਮ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ, ਜੋ ਕਿ ਇੰਡੋ-ਪੈਸੀਫਿਕ (Indo-Pacific) ਅਤੇ ਵਿਸ਼ਵ ਵਿਚ ਮਹਾਂਮਾਰੀ ਨੂੰ ਤੁਰੰਤ ਖ਼ਤਮ ਕਰਨ ਵਿਚ ਸਹਾਇਤਾ ਕਰੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਵਾਡ ਨੇਤਾਵਾਂ ਦੇ ਪਹਿਲੇ ਵਿਅਕਤੀਗਤ ਸੰਮੇਲਨ ਵਿਚ ਹਿੱਸਾ ਲਿਆ, ਜਿਸ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement