
ਇਸਲਾਮਿਕ ਸਟੇਟ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਕੋਈ ਸਬੂਤ ਪੇਸ਼ ਨਹੀਂ ਕੀਤਾ।
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੀਤੇ ਦਿਨ ਹੀ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ 'ਚ ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਧਮਾਕਾ ਪੱਛਮੀ ਕਾਬੁਲ ਦੇ ਸ਼ੀਆ ਬਹੁਲ ਇਲਾਕੇ 'ਚ ਇਕ ਸਿੱਖਿਆ ਕੇਂਦਰ ਦੇ ਬਾਹਰ ਹੋਇਆ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਆਨ ਨੇ ਦੱਸਿਆ ਕਿ ਜਦੋਂ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਿਆ ਤਾਂ ਹਮਲਾਵਰ ਸਿੱਖਿਆ ਕੇਂਦਰ 'ਚ ਦਾਖਲ ਹੋਣ ਦਾ ਯਤਨ ਕਰ ਰਿਹਾ ਸੀ। ਇਸ ਹਮਲੇ ਦੀ ਤਤਕਾਲ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਤਾਲਿਬਾਨ ਨੇ ਇਸ ਧਮਾਕੇ 'ਚ ਹੱਥ ਹੋਣ ਤੋਂ ਇਨਕਾਰ ਕਰ ਰਿਹਾ ਹੈ। ਇਸ ਅਫਗਾਨਿਸਤਾਨ 'ਚ ਸੜਕ ਕਿਨਾਰੇ ਕੀਤੇ ਗਏ ਵਿਸਫੋਟ 'ਚ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਵਿਸਫੋਟ ਦੀ ਲਪੇਟ 'ਚ ਮਿੰਨੀ ਵੈਨ ਆ ਗਈ ਸੀ, ਜਿਸ 'ਚ ਆਮ ਲੋਕ ਬੈਠੇ ਹੋਏ ਸਨ।
ਦਰਅਸਲ ਸ਼ਨੀਵਾਰ 24 ਅਕਤੂਬਰ ਨੂੰ ਰਾਜਧਾਨੀ ਕਾਬੁਲ ਦੇ ਸ਼ੀਆ ਬਿਰਾਦਰੀ ਵਾਲੇ ਇਲਾਕੇ ਦਸ਼ਤ-ਏ-ਬਾਰਚੀ ਦੀ ਇਸ ਇਮਾਰਤ ਵਿੱਚ ਆਮ ਤੌਰ ਉੱਤੇ ਸੈਂਕੜੇ ਲੋਕ ਹੁੰਦੇ ਹਨ। ਕਈ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।