
46 ਸਾਲ ਦੀ ਔਰਤ ਦੀ ਹਾਲਤ ਗੰਭੀਰ
ਸੈਕਰਾਮੈਂਟੋ : ਟੈਕਸਾਸ 'ਡਰੈਗ ਰੇਸਿੰਗ' ਮੁਕਾਬਲੇ ਦੌਰਾਨ ਇੱਕ ਡਰਾਈਵਰ ਨੇ ਕੰਟਰੋਲ ਗੁਆ ਦੇਣ ਕਾਰਨ ਗੱਡੀ ਦਰਸ਼ਕਾਂ ਦੀ ਭੀੜ ਵਿਚ ਜਾ ਵੱਜੀ, ਜਿਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ।
DEATH
ਇਹ ਵੀ ਪੜ੍ਹੋ : ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਵਿਦੇਸ਼ੀ ਯਾਤਰੀਆਂ ਨੂੰ ਨਹੀਂ ਹੋਣਾ ਪਵੇਗਾ ਇਕਾਂਤਵਾਸ
ਜਾਣਕਾਰੀ ਅਨੁਸਾਰ ਕੇਰਵਿਲ-ਕੇਰ ਕਾਉਂਟੀ ਹਵਾਈ ਅੱਡੇ 'ਤੇ "ਏਅਰਪੋਰਟ ਰੇਸ ਵਾਰਜ਼ 2" ਨਾਮਕ ਇੱਕ ਪ੍ਰੋਗਰਾਮ ਵਿਚ ਸਨਿਚਰਵਾਰ ਦੁਪਹਿਰ ਨੂੰ ਇੱਕ 6 ਸਾਲ ਦੇ ਲੜਕੇ ਅਤੇ ਇੱਕ 8 ਸਾਲ ਦੇ ਲੜਕੇ ਦੀ ਹਾਦਸੇ ਵਿਚ ਮੌਤ ਹੋ ਗਈ, ਪੁਲਿਸ ਨੇ ਇਹ ਜਾਣਕਾਰੀ ਇੱਕ ਨਿਊਜ਼ ਰਿਲੀਜ਼ ਵਿਚ ਦਿੱਤੀ ਹੈ।
Accident
ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ 3000 ਸ਼ਰਧਾਲੂਆਂ ਨੂੰ ਦਵੇਗੀ ਵੀਜ਼ਾ
ਕੇਰਵਿਲ ਪੁਲਿਸ ਨੇ ਕਿਹਾ ਕਿ ਡਰਾਈਵਰ ਦਾ ਗੱਡੀ 'ਤੇ ਕਾਬੂ ਨਹੀਂ ਰਿਹਾ ਅਤੇ ਰਨਵੇਅ ਛੱਡ, ਪਾਰਕ ਕੀਤੇ ਵਾਹਨਾਂ ਅਤੇ ਦੌੜ ਨੂੰ ਦੇਖ ਰਹੇ ਦਰਸ਼ਕਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਹੋਏ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ, ਇਨ੍ਹਾਂ ਵਿਚ ਸ਼ਾਮਲ 46 ਸਾਲ ਦੀ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਕੇਰਵਿਲੇ ਸੈਨ ਐਂਟੋਨੀਓ ਦੇ ਉੱਤਰ-ਪੱਛਮ ਵਿਚ ਸਿਰਫ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਧਿਕਾਰੀਆਂ ਨੇ ਮਾਰੇ ਗਏ ਦੋ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ।