ਜਾਣੋ ਕੀ ਹੈ Christmas Tree ਦੀ ਪੂਰੀ ਕਹਾਣੀ
Published : Dec 25, 2019, 3:29 pm IST
Updated : Dec 25, 2019, 3:30 pm IST
SHARE ARTICLE
Christmas Tree
Christmas Tree

ਕ੍ਰਿਸਮਿਸ ਡੇ ਦੇ ਮੌਕੇ ਕ੍ਰਿਸਮਿਸ ਟ੍ਰੀ ਨੂੰ ਸਜਾਉਣ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ।

ਨਵੀਂ ਦਿੱਲੀ:  ਕ੍ਰਿਸਮਿਸ ਡੇ ਦੇ ਮੌਕੇ ਕ੍ਰਿਸਮਿਸ ਟ੍ਰੀ ਨੂੰ ਸਜਾਉਣ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ। ਪ੍ਰਾਚੀਨ ਕਾਲ ਵਿਚ ਕ੍ਰਿਸਮਿਸ ਟ੍ਰੀ ਨੂੰ ਜੀਵਨ ਦੀ ਨਿਰੰਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸ ਨੂੰ ਈਸ਼ਵਰ ਵੱਲੋਂ ਲੰਬੇ ਜੀਵਨ ਲਈ ਦਿੱਤੇ ਜਾਣ ਵਾਲੇ ਆਸ਼ਿਰਵਾਦ ਦੇ ਰੂਪ ਵਿਚ ਦੇਖਿਆ ਜਾਂਦਾ ਰਿਹਾ ਹੈ।ਮੰਨਿਆ ਜਾਂਦਾ ਸੀ ਕਿ ਇਸ ਨੂੰ ਸਜਾਉਣ ਨਾਲ ਘਰ ਦੇ ਬੱਚਿਆਂ ਦੀ ਉਮਰ ਲੰਬੀ ਹੁੰਦੀ ਹੈ।

Christmas treeChristmas tree

ਇਸੇ ਕਾਰਨ ਕ੍ਰਿਸਮਿਸ ਡੇ ‘ਤੇ ਕ੍ਰਿਸਮਿਸ ਟ੍ਰੀ ਨੂੰ ਸਜਾਇਆ ਜਾਣ ਲੱਗਿਆ। ਦੱਸਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਉੱਤਰੀ ਯੂਰੋਪ ਵਿਚ ਇਸ ਦੀ ਸ਼ੁਰੂਆਤ ਹੋਈ ਸੀ। ਇਸ ਟ੍ਰੀ ਨੂੰ ਚੇਨ ਦੀ ਮਦਦ ਨਾਲ ਘਰ ਤੋਂ ਬਾਹਰ ਲਟਕਾਇਆ ਜਾਂਦਾ ਸੀ। ਅਜਿਹੇ ਲੋਕ ਜੋ ਕ੍ਰਿਸਮਿਸ ਟ੍ਰੀ ਨੂੰ ਖਰੀਦਣ ਦੇ ਅਸਮਰੱਥ ਸਨ, ਉਹ ਲਕੜੀ ਨੂੰ ਪਿਰਾਮਿਡ ਆਕਾਰ ਦੇ ਕੇ ਸਜਾਉਂਦੇ ਸੀ।

                                              Christmas TreeChristmas Tree                                                                

19ਵੀਂ ਸਦੀ ਤੋਂ ਇਹ ਪਰੰਪਰਾ ਇੰਗਲੈਂਡ ਵਿਚ ਪਹੁੰਚੀ, ਜਿੱਥੋਂ ਇਹ ਪੂਰੇ ਵਿਸ਼ਵ ਵਿਚ ਪ੍ਰਚੱਲਿਤ ਹੋ ਗਿਆ। ਕ੍ਰਿਸਮਿਸ ਟ੍ਰੀ ਨੂੰ ਸਜਾਉਣ ਲਈ ਇਸ ਵਿਚ ਖਾਣ ਵਾਲੀਆਂ ਚੀਜ਼ਾਂ ਨੂੰ ਰੱਖਣ ਦਾ ਰਿਵਾਜ ਸਭ ਤੋਂ ਪਹਿਲਾਂ ਜਰਮਨੀ ਵਿਚ ਹੀ ਸ਼ੁਰੂ ਹੋਇਆ। ਮੰਨਿਆ ਜਾਂਦਾ ਹੈ ਕਿ ਕ੍ਰਿਸਮਿਸ ਟ੍ਰੀ ਦਾ ਸਬੰਧ ਯੀਸ਼ੂ ਮਸੀਹ ਦੇ ਜਨਮ ਨਾਲ ਹੈ।

Christmas TreeChristmas Tree

ਇਸ ਤਿਉਹਾਰ ਤੋਂ ਪਹਿਲਾਂ ਈਸਾਈ ਧਰਮ ਦੇ ਲੋਕ ਲਕੜੀ ਨਾਲ ਕ੍ਰਿਸਮਿਸ ਟ੍ਰੀ ਤਿਆਰ ਕਰਦੇ ਹਨ ਅਤੇ ਸਜਾਉਂਦੇ ਹਨ। ਇਸ ਵਿਚ ਜ਼ਿਆਦਾਤਰ ਮੋਮਬੱਤੀਆਂ ਅਤੇ ਟਾਫੀਆਂ, ਘੰਟੀਆਂ ਅਤੇ ਵੱਖ-ਵੱਖ ਰੰਗਾਂ ਦੇ ਰਿਬਨ ਦੀ ਵਰਤੋਂ ਕੀਤੀ ਜਾਂਦੀ ਹੈ। ਕ੍ਰਿਸਮਿਸ ਟ੍ਰੀ ‘ਤੇ ਛੋਟੀਆਂ-ਛੋਟੀਆਂ ਮੋਮਬੱਤੀਆਂ ਲਗਾਉਣ ਦਾ ਰਿਵਾਜ਼ 17ਵੀਂ ਸ਼ਤਾਬਦੀ ਤੋਂ ਸ਼ੁਰੂ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement