ਲੇਬਨਾਨ 'ਚ ਪਲਾਸਟਿਕ ਦੀਆਂ ਬੋਤਲਾਂ ਨਾਲ ਬਣਾਇਆ 'ਕ੍ਰਿਸਮਿਸ ਟ੍ਰੀ'
Published : Dec 24, 2019, 7:50 am IST
Updated : Apr 9, 2020, 11:00 pm IST
SHARE ARTICLE
 File Photo
File Photo

ਮੱਧ ਪੂਰਬੀ ਦੇਸ਼ ਲੇਬਨਾਨ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰ ਕੇ ਵਿਸ਼ੇਸ਼ ਤਰ੍ਹਾਂ ਦਾ ਕ੍ਰਿਸਮਸ ਟ੍ਰੀ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਉਦੇਸ਼ ..

ਬੇਰੁੱਤ  : ਮੱਧ ਪੂਰਬੀ ਦੇਸ਼ ਲੇਬਨਾਨ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰ ਕੇ ਵਿਸ਼ੇਸ਼ ਤਰ੍ਹਾਂ ਦਾ ਕ੍ਰਿਸਮਸ ਟ੍ਰੀ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਉਦੇਸ਼ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਰੋਕਣ ਲਈ ਜਾਗਰੂਕ ਕਰਨਾ ਹੈ। ਇਸ 28.5 ਮੀਟਰ ਲੰਬੇ ਕ੍ਰਿਸਮਸ ਟ੍ਰੀ ਨੂੰ ਬਣਾਉਣ ਲਈ 1 ਲੱਖ 20 ਹਜਾਰ ਬੋਤਲਾਂ ਦੀ ਵਰਤੋਂ ਕੀਤੀ ਗਈ। ਇਸ ਟ੍ਰੀ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਤਰੀ ਲੇਬਨਾਨ ਦੇ ਚੇੱਕਾ ਪਿੰਡ ਵਿਚ 1,20,000 ਪਲਾਸਟਿਕ ਦੀਆਂ ਬੋਤਲਾਂ ਨਾਲ ਇਹ ਕ੍ਰਿਸਮਸ ਟ੍ਰੀ 20 ਦਿਨ ਵਿਚ ਤਿਆਰ ਕੀਤਾ ਗਿਆ ਹੈ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਨਾਲ ਬਣਿਆ ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਸਮਸ ਟ੍ਰੀ ਹੈ ਜੋ ਜਲਦੀ ਹੀ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਹੋਵੇਗਾ।

ਇਸ ਦੀ ਪ੍ਰਾਜੈਕਟ ਹੈੱਡ ਕੈਰੋਲਿਨੀ ਛੇਬਿਟਿਨੀ ਦਾ ਕਹਿਣਾ ਹੈ ਕਿ ਇਹ ਟ੍ਰੀ ਦੁਨੀਆ ਭਰ ਦੇ ਲੋਕਾਂ ਨੂੰ ਪਲਾਸਟਿਕ ਤੋਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦੇਵੇਗਾ। ਇਸ ਟ੍ਰੀ ਨੂੰ ਬਣਾਉਣ ਦੀ ਤਿਆਰੀ 6 ਮਹੀਨੇ ਪਹਿਲਾਂ ਹੋਈ ਸੀ। ਪਿੰਡ ਵਾਲਿਆਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਲਗਾਤਾਰ 6 ਮਹੀਨੇ ਤੱਕ 1,29,000 ਬੋਤਲਾਂ ਇਕੱਠੀਆਂ ਕੀਤੀਆਂ।

ਪ੍ਰਾਜੈਕਟ ਹੈੱਡ ਕੈਰੋਲਿਨੀ ਦੇ ਮੁਤਾਬਕ ਕਿ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਨ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਬੋਤਲਾਂ ਸੁੱਟਣ ਦੀ ਬਜਾਏ ਸਾਨੂੰ ਦੇਣ ਦੀ ਅਪੀਲ ਕੀਤੀ ਗਈ ਸੀ। ਕ੍ਰਿਸਮਸ ਟ੍ਰੀ ਨੂੰ ਕਰੀਬ ਡੇਢ ਮਹੀਨੇ ਤਕ ਲੋਕਾਂ ਲਈ ਰੱਖਿਆ ਜਾਵੇਗਾ। ਇਸ ਤੋਂ ਬਾਅਦ ਬੋਤਲਾਂ ਨੂੰ ਰੀਸਾਈਕਲ ਲਈ ਭੇਜ ਦਿਤਾ ਜਾਵੇਗਾ।

ਨਾਲ ਹੀ ਗਿਨੀਜ਼ ਵਰਲਡ ਰਿਕਾਰਡ ਲਈ ਐਪਲੀਕੇਸ਼ਨ ਦਿਤੀ ਗਈ ਹੈ। ਇਸ ਲਈ ਸੰਸਥਾ ਨੇ ਸਾਨੂੰ ਕ੍ਰਿਸਮਸ ਟ੍ਰੀ ਨਾਲ ਸਬੰਧਤ ਸਬੂਤ ਅਤੇ ਜਾਣਕਾਰੀ ਭੇਜਣ ਲਈ  ਕਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement