
ਸੰਗਠਨ ਦਾ ਕਹਿਣਾ ਹੈ ਕਿ ਬੀਫ ਨਾਲ ਛਪਣ ਵਾਲੇ ਨੋਟਾਂ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਦੁੱਖ ਪਹੁੰਚਦਾ ਹੈ।
ਮੇਲਬਰਨ : ਆਸਟਰੇਲੀਆ ਵਿਚ ਇਕ ਹਿੰਦੂ ਸੰਗਠਨ ਨੇ ਰਿਜ਼ਰਵ ਬੈਂਕ ਆਫ ਆਸਟਰੇਲੀਆ ਨੂੰ ਬੀਫ ਤੋਂ ਬਣੇ ਨੋਟ ਨਾ ਛਾਪਣ ਦੀ ਅਪੀਲ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਬੀਫ ਨਾਲ ਛਪਣ ਵਾਲੇ ਨੋਟਾਂ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਦੁੱਖ ਪਹੁੰਚਦਾ ਹੈ। ਹਿੰਦੂ ਸੰਗਠਨਾਂ ਨੇ ਇਹ ਅਪੀਲ ਉਸ ਵੇਲ੍ਹੇ ਕੀਤੀ ਹੈ ਜਦ ਆਸਟਰੇਲੀਆਂ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ। ਰਿਜ਼ਰਵ ਬੈਂਕ ਆਫ਼ ਆਸਟਰੇਲੀਆ 20 ਅਤੇ 100 ਡਾਲਰ ਦੇ ਨਵੇਂ ਨੋਟ ਛਪਵਾ ਰਿਹਾ ਹੈ।
Reserve Bank of Australia
ਮੰਨਿਆ ਜਾ ਰਿਹਾ ਹੈ ਕਿ ਇਹ ਨਵੇਂ ਨੋਟ 2019 ਅਤੇ 2020 ਵਿਚ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਥੇ 5,10 ਅਤੇ 50 ਡਾਲਰ ਦੇ ਨੋਟ ਵੀ ਜਾਰੀ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੋਟਾਂ ਵਿਚ ਗਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ। ਨੋਟਾਂ ਨੂੰ ਬਣਾਉਣ ਵਿਚ ਚਰਬੀ ਵਰਗੇ ਸਖ਼ਤ ਪਦਾਰਥ ਟਾਲੋ ਦੀ ਵਰਤੋਂ ਕੀਤੀ ਜਾਂਦੀ ਹੈ। ਟਾਲੋ ਪਸ਼ੂਆਂ ਦੀ ਚਰਬੀ ਤੋਂ ਬਣਦਾ ਹੈ।
Australian dollar
ਪਹਿਲਾਂ ਇਸ ਦੀ ਵਰਤੋਂ ਮੋਮਬੱਤੀ ਅਤੇ ਸਾਬਣ ਤਿਆਰ ਕਰਨ ਵਿਚ ਕੀਤੀ ਜਾਂਦੀ ਸੀ। ਬੈਂਕ ਵੱਲੋਂ ਅੱਜ ਵੀ ਇਸ ਦੀ ਵਰਤੋਂ ਨੋਟ ਬਣਾਉਣ ਲਈ ਕੀਤੀ ਜਾਂਦੀ ਹੈ। ਬੈਂਕ ਆਫ਼ ਇੰਗਲੈਂਡ ਪਹਿਲਾਂ ਹੀ ਇਸ ਦੀ ਵਰਤੋਂ ਦੀ ਪੁਸ਼ਟੀ ਕਰ ਚੁੱਕਿਆ ਹੈ। ਪਰ ਟਾਲੋ ਦੀ ਵਰਤੋਂ ਸਿਰਫ ਇੰਗਲੈਂਡ ਹੀ ਨਹੀਂ ਆਸਟਰੇਲੀਆ ਵੀ ਕਰਦਾ ਹੈ। ਖ਼ਬਰਾਂ ਮੁਤਾਬਕ ਯੂਨੀਵਰਸਲ ਸੁਸਾਇਟੀ ਦੇ
Rajan Zed
ਮੁਖੀ ਰਾਜਨ ਜੈਡ ਨੇ ਰਿਜ਼ਰਵ ਬੈਂਕ ਆਫ਼ ਆਸਟਰੇਲੀਆ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਹਨਾਂ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਨਮਾਨ ਦੇਣ ਦੀ ਅਪੀਲ ਕੀਤੀ ਹੈ ਅਤੇ ਬਿਨਾਂ ਗਾਂ ਦੀ ਚਰਬੀ ਵਾਲੇ ਨੋਟ ਜਾਰੀ ਕਰਨ ਨੂੰ ਕਿਹਾ ਹੈ। ਜੈਡ ਨੇ ਅਪਣੀ ਚਿੱਠੀ ਵਿਚ ਲਿਖਿਆ ਹੈ ਕਿ ਹਿੰਦੂ ਮਾਨਤਾ ਮੁਤਾਬਕ ਗਾਂ ਇਕ ਪਵਿੱਤਰ ਜਾਨਵਰ ਹੈ ਅਤੇ ਸਾਰੇ ਦੇਵੀ-ਦੇਵਤਾਵਾਂ ਦਾ ਇਸ ਵਿਚ ਵਾਸ ਹੁੰਦਾ ਹੈ।
Australian Prime Minister Scott Morrison
ਉਹਨਾਂ ਨੇ ਆਰਬੀਏ ਗਵਰਨਰ ਫਿਲਿਪ ਨਾਲ ਇਸ ਸਬੰਧ ਵਿਚ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਕਿਹਾ ਹੈ ਅਤੇ ਨਾਲ ਹੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਵੀ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ। ਆਸਟਰੇਲੀਆ ਵਿਚ ਈਸਾਈ, ਮੁਸਲਮਾਨ ਅਤੇ ਬੌਧੀਆਂ ਤੋਂ ਬਾਅਦ ਹਿੰਦੂਆਂ ਦੀ ਅਬਾਦੀ ਬਹੁਤ ਜ਼ਿਆਦਾ ਹੈ।