ਜਾਪਾਨ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਫਿਲਹਾਲ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ
Published : Feb 26, 2023, 10:14 am IST
Updated : Feb 26, 2023, 10:14 am IST
SHARE ARTICLE
photo
photo

ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ

ਟੋਕੀਓ : ਜਾਪਾਨ ਦੇ ਉੱਤਰੀ ਮੁੱਖ ਟਾਪੂ ਹੋਕਾਈਡੋ (Hokkaido) ਦੇ ਪੂਰਬੀ ਹਿੱਸੇ 'ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। 

ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਨੈਸ਼ਨਲ ਰਿਸਰਚ ਇੰਸਟੀਚਿਊਟ ਫਾਰ ਅਰਥ ਸਾਇੰਸ ਐਂਡ ਡਿਜ਼ਾਸਟਰ ਰੈਜ਼ੀਲੈਂਸ (ਐਨਆਈਈਡੀ) ਦੇ ਅਨੁਸਾਰ, ਭੂਚਾਲ ਨੇਮੂਰੋ ਪ੍ਰਾਇਦੀਪ ਵਿੱਚ 61 ਕਿਲੋਮੀਟਰ (38 ਮੀਲ) ਦੀ ਡੂੰਘਾਈ ਵਿੱਚ ਆਇਆ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਮੁੱਖ ਤੌਰ 'ਤੇ ਹੋਕਾਈਡੋ ਦੇ ਪੂਰਬੀ ਹਿੱਸੇ 'ਚ ਸਥਾਨਕ ਸਮੇਂ ਮੁਤਾਬਕ ਰਾਤ 10:27 'ਤੇ ਆਇਆ। ਮੌਸਮ ਦਫਤਰ ਨੇ ਕਿਹਾ ਕਿ ਇਹ ਆਮ ਤੌਰ 'ਤੇ ਉਹ ਪੱਧਰ ਹੁੰਦਾ ਹੈ ਜਿੱਥੇ ਚੀਜ਼ਾਂ ਅਲਮਾਰੀਆਂ ਤੋਂ ਡਿੱਗਦੀਆਂ ਹਨ ਅਤੇ ਅਸੁਰੱਖਿਅਤ ਫਰਨੀਚਰ ਹਿੱਲ ਸਕਦਾ ਹੈ।
 

Tags: earthquake, japan

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement