ਜੰਗ ਖਤਮ ਹੋਣ ਤੋਂ ਬਾਅਦ ਗਾਜ਼ਾ ’ਤੇ ਸ਼ਾਸਨ ਕਰਨ ਲਈ ਇਕ ਸੋਧੀ ਹੋਈ ਫਲਸਤੀਨੀ ਅਥਾਰਟੀ ਚਾਹੁੰਦੈ ਅਮਰੀਕਾ
ਯੇਰੂਸ਼ਲਮ: ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਤੀਫਾ ਦੇ ਰਹੀ ਹੈ। ਉਨ੍ਹਾਂ ਦਾ ਇਹ ਕਦਮ ਫਲਸਤੀਨੀ ਅਥਾਰਟੀ ’ਚ ਅਮਰੀਕਾ ਸਮਰਥਿਤ ਸੁਧਾਰਾਂ ਦਾ ਰਾਹ ਪੱਧਰਾ ਕਰ ਸਕਦਾ ਹੈ।
ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਸੋਮਵਾਰ ਨੂੰ ਸ਼ਤਾਯੇਹ ਅਤੇ ਉਨ੍ਹਾਂ ਦੀ ਸਰਕਾਰ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਨਹੀਂ। ਇਹ ਕਦਮ ਪਛਮੀ ਸਮਰਥਿਤ ਫਲਸਤੀਨੀ ਲੀਡਰਸ਼ਿਪ ਦੀ ਤਬਦੀਲੀ ਨੂੰ ਮਨਜ਼ੂਰ ਕਰਨ ਦੀ ਇੱਛਾ ਦਾ ਸੰਕੇਤ ਦਿੰਦਾ ਹੈ ਜੋ ਫਲਸਤੀਨੀ ਅਥਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਲੋੜੀਂਦੇ ਸੁਧਾਰਾਂ ਦੀ ਸ਼ੁਰੂਆਤ ਕਰ ਸਕਦੀ ਹੈ।
ਅਮਰੀਕਾ ਚਾਹੁੰਦਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਗਾਜ਼ਾ ’ਤੇ ਸ਼ਾਸਨ ਕਰਨ ਲਈ ਇਕ ਸੋਧਿਆ ਹੋਇਆ ਫਲਸਤੀਨੀ ਅਥਾਰਟੀ ਹੋਵੇ, ਪਰ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਕਈ ਰੁਕਾਵਟਾਂ ਬਾਕੀ ਹਨ।