
ਕੈਂਬ੍ਰਿਜ਼ ਐਲਾਲਿਟਿਕਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਫੇਸਬੁਕ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜ ਕਰੋੜ ਯੂਜ਼ਰਸ ਦਾ ਡੈਟਾ ਚੋਰੀ ਹੋਣ
ਨਵੀਂ ਦਿੱਲੀ : ਕੈਂਬ੍ਰਿਜ਼ ਐਲਾਲਿਟਿਕਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਫੇਸਬੁਕ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜ ਕਰੋੜ ਯੂਜ਼ਰਸ ਦਾ ਡੈਟਾ ਚੋਰੀ ਹੋਣ ਦੀਆਂ ਖ਼ਬਰਾਂ ਦੇ ਚਲਦੇ ਲੋਕਾਂ ਦਾ ਅਪਣੇ ਚਹੇਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵਿਸਵਾਸ਼ ਉਠਦਾ ਨਜ਼ਰ ਆ ਰਿਹਾ ਹੈ। ਇਕ ਰਿਪੋਰਟ ਅਨੁਸਰ ਲਗਭਗ ਦਸ ਕਰੋੜ ਯੂਜ਼ਰਸ ਇਸ ਪਲੇਟਫ਼ਾਰਮ ਨੂੰ ਛੱਡਣ 'ਤੇ ਵਿਚਾਰ ਕਰ ਰਹੇ ਹਨ।
Facebook Data stealing Ten Million Users may quit Facebook
ਉਥੇ ਹੀ ਪਿਛਲੇ ਪੰਜ ਦਿਨਾਂ ਵਿਚ ਫੇਸਬੁਕ ਦੇ ਸ਼ੇਅਰ ਫ਼ੀਸਦ ਤਕ ਡਿਗੇ ਹਨ। ਇਸ ਨਾਲ ਫੇਸਬੁਕ ਨੂੰ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਦੂਜੇ ਪਾਸੇ ਫੇਸਬੁਕ ਦੇ ਸੀਈਓ ਮਾਰਕ ਜਕਰਬਰਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜੋ ਵੀ ਨੰਬਰ ਦੱਸੇ ਜਾ ਰਹੇ ਹਨ, ਸਭ ਗ਼ਲਤ ਹਨ। ਇਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ।
Facebook Data stealing Ten Million Users may quit Facebook
ਦਸ ਦਈਏ ਕਿ ਫੇਸਬੁਕ ਦੇ ਦੁਨੀਆ ਭਰ ਵਿਚ ਲਗਭਗ 210 ਕਰੋੜ ਯੂਜ਼ਰਜ਼ ਹਨ। ਉਥੇ 'ਦਿ ਵਰਜ਼' ਵੈਬਸਾਈਟ ਮੁਤਾਬਕ ਅਜੇ ਵੀ ਫੇਸਬੁਕ ਦੇ 200 ਕਰੋੜ ਯੂਜ਼ਰਸ ਦਾ ਫੇਸਬੁਕ 'ਤੇ ਭਰੋਸਾ ਕਾਇਮ ਹੈ। ਉਥੇ ਲਗਾਤਾਰ ਆ ਰਹੀਆਂ ਡਾਟਾ ਚੋਰੀ ਦੀਆਂ ਖ਼ਬਰਾਂ ਦੇ ਚਲਦੇ ਲਗਭਗ 10 ਕਰੋੜ ਯੂਜ਼ਰਸ ਅਜਿਹੇ ਹਨ, ਜੋ ਜਾਂ ਤਾਂ ਅਪਣਾ ਫੇਸਬੁਕ ਅਕਾਊਂਟ ਡਿਲੀਟ ਜਾਂ ਡਿਐਕਟੀਵੇਟ ਕਰ ਚੁੱਕੇ ਹਨ ਜਾਂ ਫਿਰ ਆਪਣੀ ਫੇਸਬੁਕ ਵਾਲ 'ਤੇ ਇਸ ਸੋਸ਼ਲ ਮੀਡੀਆ ਵੈਬਸਾਈਟ ਨੂੰ ਛੱਡਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ।
Facebook Data stealing Ten Million Users may quit Facebook
ਡਾਟਾ ਚੋਰੀ ਮਾਮਲੇ ਵਿਚ ਘਿਰਨ ਦਾ ਸਿੱਧਾ ਅਸਰ ਫੇਸਬੁਕ ਦੇ ਵਪਾਰ 'ਤੇ ਪਿਆ ਹੈ। ਇਸ ਦੌਰਾਨ ਕਈ ਵੱਡੀਆਂ ਕੰਪਨੀਆਂ ਨੇ ਫੇਸਬੁਕ 'ਤੇ ਅਪਣੇ ਇਸ਼ਤਿਹਾਰ ਰੋਕ ਦਿਤੇ ਹਨ। ਇਨ੍ਹਾਂ ਵਿਚ 'ਕਾਮਰਜ਼ਬੈਂਕ' ਅਤੇ 'ਸੋਨੋਸ' ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ। ਇਸ ਨਾਲ ਫੇਸਬੁਕ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਅੱਜ ਦੇ ਦੌਰ ਵਿਚ ਫੇਸਬੁਕ ਨੂੰ ਮਾਈਕ੍ਰੋ ਮਾਰਕੀਟਿੰਗ ਦੇ ਲਈ ਜਾਣਿਆ ਜਾਂਦਾ ਹੈ ਅਤੇ ਇਸ਼ਤਿਹਾਰ ਦੇ ਜ਼ਰੀਏ ਫੇਸਬੁਕ ਦੀ ਮੋਟੀ ਕਮਾਈ ਹੁੰਦੀ ਹੈ।