
ਓਨਟਾਰੀਓ ਸਰਕਾਰ ਨੇ ਜਨਤਕ ਖੇਤਰ ਦੇ ਉਨ੍ਹਾਂ ਮੁਲਾਜ਼ਮਾਂ ਦੀ ਅਪਣੀ ਸਾਲਾਨਾ 'ਸਨਸ਼ਾਈਨ ਲਿਸਟ' ਜਾਰੀ ਕੀਤੀ ਹੈ,
ਓਨਟਾਰੀਓ: ਓਨਟਾਰੀਓ ਸਰਕਾਰ ਨੇ ਜਨਤਕ ਖੇਤਰ ਦੇ ਉਨ੍ਹਾਂ ਮੁਲਾਜ਼ਮਾਂ ਦੀ ਅਪਣੀ ਸਾਲਾਨਾ 'ਸਨਸ਼ਾਈਨ ਲਿਸਟ' ਜਾਰੀ ਕੀਤੀ ਹੈ, ਜਿਨ੍ਹਾਂ ਨੇ ਬੀਤੇ 1 ਸਾਲ 'ਚ 1 ਲੱਖ ਡਾਲਰ ਤੋਂ ਵਧ ਦੀ ਕਮਾਈ ਕੀਤੀ ਹੈ। ਇਸ ਲਿਸਟ 'ਚ ਓਨਟਾਰੀਓ ਪਾਵਰ ਜਨਰੇਸ਼ਨ ਦੇ 2 ਕਾਰਜਕਾਰੀ ਅਧਿਕਾਰੀ ਅਤੇ 1 ਯੂਨੀਵਰਸਿਟੀ ਦਾ ਪ੍ਰਧਾਨ ਸੱਭ ਤੋਂ ਟਾਪ 'ਤੇ ਹਨ।Daren Smith,ਲਿਸਟ 'ਚ ਓਨਟਾਰੀਓ ਪਾਵਰ ਜਨਰੇਸ਼ਨ ਦੇ ਪ੍ਰਮੱਖ ਜੈਫਰੀ ਲਾਇਸ਼ ਲਿਸਟ 'ਚ ਸੱਭ ਤੋਂ ਅੱਗੇ ਰਹੇ। ਜਿਨ੍ਹਾਂ ਨੇ ਪਿਛਲੇ ਸਾਲ 1,554,456 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਟੋਰਾਂਟੋ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਮੁੱਖ ਨਿਵੇਸ਼ ਅਧਿਕਾਰੀ ਡਰੇਨ ਸਮਿਥ ਦੂਜੇ ਨੰਬਰ 'ਤੇ ਰਹੇ। ਜਿਨ੍ਹਾਂ ਨੇ 936,089.48 ਡਾਲਰ ਕਮਾਏ। ਲਿਸਟ 'ਚ ਤੀਜੇ ਨੰਬਰ 'ਤੇ ਓਨਟਾਰੀਓ ਜਨਰੇਸ਼ਨ ਦੇ ਮੁੱਖ ਪ੍ਰਮਾਣੂ ਅਧਿਕਾਰੀ ਗਲੇਨ ਜਾਗੇਰ ਰਹੇ। ਜਿਨ੍ਹਾਂ ਨੇ 858,445.43 ਡਾਲਰ ਪਿਛਲੇ ਸਾਲ ਕਮਾਏ। ਇਸ ਤੋਂ ਇਲਾਵਾ 2017 'ਚ ਤਨਖ਼ਾਹ ਰਾਹੀਂ ਸੱਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 10 ਮੁਲਾਜ਼ਮਾਂ 'ਚ ਇੰਡੀਪੈਂਡੇਟ ਇਲੈਕਰੀਸਿਟੀ ਸਿਸਟਮ ਅਪਰੇਟਰ ਦੇ ਪ੍ਰਧਾਨ ਕੈਂਪਬੇਲ, ਓਨਟਾਰੀਓ ਪਬਲਿਕ ਸਰਵਿਸ ਪੈਨਸ਼ਨ ਬੋਰਡ ਦੇ ਪ੍ਰਮੁੱਖ ਮਾਰਕ ਫੁੱਲਰ, ਓਨਟਾਰੀਓ ਪਾਵਰ ਜਨਰੇਸ਼ਨ 'ਚ ਬਿਜਨੈੱਸ ਅਤੇ ਪ੍ਰਸ਼ਾਸਨ ਸੇਵਾਵਾਂ ਦੇ ਸੀਨੀਅਰ ਸਕਾਟ ਮਾਰਟਿਨ ਅਤੇ ਗੈਰੀਐਟਰਿਕ ਕੇਅਰ ਲਈ ਬਣਾਏ ਗਏ ਬਾਇਕਰੇਸਟ ਸੈਂਟਰ ਦੇ ਪ੍ਰਮੁੱਖ ਵਿਲੀਅਨ ਰਿਚਮੈਨ ਰਹੇ।
Sunshine Listਇਸ ਤੋਂ ਬਾਅਦ ਟੋਰਾਂਟੋ ਦੇ ਬੀਮਾਰ ਬੱਚਿਆਂ ਲਈ ਹਸਪਤਾਲ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਪ੍ਰਧਾਨ ਪੀਟਰ ਪੀਅਰਸਨ ਸ਼ਾਮਲ ਹਨ। ਚੋਟੀ ਦੇ 10 'ਚ ਸਿਰਫ਼ ਇਕ ਔਰਤ ਓਨਟਾਰੀਓ ਪਬਲਿਕ ਸਰਵਿਸ ਪੈਨਸ਼ਨ ਬੋਰਡ ਦੀ ਕਾਰਜਕਾਰੀ ਪ੍ਰਧਾਨ ਜਿੱਲ ਪੈਪਲ ਸ਼ਾਮਲ ਰਹੀ। ਜਿਨ੍ਹਾਂ ਨੇ ਪਿਛਲੇ ਸਾਲ 721,224.22 ਡਾਲਰ ਦੀ ਕਮਾਈ ਕੀਤੀ।
Sunshine Listਪ੍ਰੀਮੀਅਰ ਕੈਥਲਿਨ ਵਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਲਿਸਟ ਜਨਤਕ ਕਰਨਾ ਸਰਕਾਰ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਦਰਸ਼ਤਾ ਲਈ ਵਚਨਬੱਧ ਹਾਂ ਅਤੇ ਸੂਬੇ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਿਸ ਨੇ ਪਿਛਲੇ 1 ਸਾਲ 'ਚ ਕਿੰਨੀ ਕਮਾਈ ਕੀਤੀ ਹੈ।