
ਅਮਰੀਕਾ ਨੇ ਵੋਟਿੰਗ ਵਿਚ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ, ਇਜ਼ਰਾਈਲ ਬਿਟਰਿਆ
ਯੇਰੂਸ਼ਲਮ: ਹਮਾਸ ਨੇ ਇਜ਼ਰਾਈਲ ’ਤੇ ਜੰਗਬੰਦੀ ਦੀ ਨਵੀਂ ਪੇਸ਼ਕਸ਼ ਦੀਆਂ ਪ੍ਰਮੁੱਖ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਖਾਰਜ ਕਰ ਦਿਤਾ ਹੈ। ਪੇਸ਼ਕਸ਼ ’ਚ ਜੰਗ ਦੇ ਅੰਤ ਅਤੇ ਗਾਜ਼ਾ ਤੋਂ ਫ਼ੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਜ਼ਿਕਰ ਕੀਤਾ ਗਿਆ ਹੈ।
ਕੱਟੜਪੰਥੀ ਸਮੂਹ ਨੇ ਸੋਮਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ UNSC Passes Resolution For Immediate Ceasefire In Gaza ਉਸ ਨੇ ਸੁਲਹ ਕਰਵਾਉਣ ਵਾਲਿਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਮਾਰਚ ਦੇ ਸ਼ੁਰੂ ਵਿਚ ਦੱਸੇ ਗਏ ਅਪਣੇ ਮੂਲ ਰੁਖ ’ਤੇ ਕਾਇਮ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਵਿਆਪਕ ਜੰਗਬੰਦੀ, ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫ਼ੌਜੀਆਂ ਦੀ ਵਾਪਸੀ, ਵਿਸਥਾਪਿਤ ਲੋਕਾਂ ਦੀ ਵਾਪਸੀ ਅਤੇ ਅਸਲ ਕੈਦੀਆਂ ਦੇ ਅਦਾਨ-ਪ੍ਰਦਾਨ ਦੀਆਂ ਅਪਣੀਆਂ ਮੂਲ ਮੰਗਾਂ ਦਾ ਜਵਾਬ ਨਹੀਂ ਦਿਤਾ ਹੈ। ਹਮਾਸ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਗਾਜ਼ਾ ਵਿਚ ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕਰਨ ਅਤੇ ਤੁਰਤ ਜੰਗਬੰਦੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੇ ਤੁਰਤ ਬਾਅਦ ਆਇਆ ਹੈ।
ਇਸ ਸਬੰਧ ਵਿਚ ਵੋਟਿੰਗ ਕਾਰਨ ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਰੇੜਕਾ ਪੈਦਾ ਹੋ ਗਿਆ। ਅਮਰੀਕਾ ਨੇ ਸੋਮਵਾਰ ਨੂੰ ਵੋਟਿੰਗ ਵਿਚ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ। ਇਸ ਦੇ ਜਵਾਬ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਉੱਚ ਪੱਧਰੀ ਵਫਦ ਦੀ ਵਾਸ਼ਿੰਗਟਨ ਯਾਤਰਾ ਰੱਦ ਕਰ ਦਿਤੀ । ਨੇਤਨਯਾਹੂ ਨੇ ਹਮਾਸ ਦੀਆਂ ਮੰਗਾਂ ਨੂੰ ਰੱਦ ਕਰ ਦਿਤਾ ਹੈ।