ਕਰਾਚੀ ਯੂਨੀਵਰਸਿਟੀ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਬੁਰਕੇ ’ਚ ਆਈ ਮਹਿਲਾ ਨੇ ਦਿੱਤਾ ਸੀ ਅੰਜਾਮ
Published : Apr 26, 2022, 6:50 pm IST
Updated : Apr 26, 2022, 6:50 pm IST
SHARE ARTICLE
Karachi University Blast
Karachi University Blast

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ

 

ਕਰਾਚੀ: ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਘਟਨਾ ਨੂੰ ਇਕ ਬੁਰਕਾ ਪਹਿਨੀ ਔਰਤ ਨੇ ਅੰਜਾਮ ਦਿੱਤਾ, ਜੋ ਚੀਨੀ ਨਾਗਰਿਕਾਂ ਦੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਬੱਸ ਉਸ ਦੇ ਨੇੜੇ ਪਹੁੰਚੀ ਉਸ ਨੇ ਅਪਣੇ ਆਪ ਨੂੰ ਉਡਾ ਲਿਆ। ਇਸ 'ਚ ਤਿੰਨ ਚੀਨੀ ਨਾਗਰਿਕਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ।

Blast Inside University Of Karachi Kills FiveBlast Inside University Of Karachi Kills Five

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਰਾਚੀ ਯੂਨੀਵਰਸਿਟੀ ਦੇ ਕਨਫਿਊਸ਼ੀਅਸ ਇੰਸਟੀਚਿਊਟ ਦੇ ਬਾਹਰ ਬੁਰਕਾ ਪਹਿਨੀ ਇਕ ਔਰਤ ਖੜ੍ਹੀ ਸੀ, ਜਿਸ ਨੇ ਚੀਨੀ ਅਧਿਆਪਕਾਂ ਦੀ ਬੱਸ ਦੇ ਨੇੜੇ ਆਉਣ 'ਤੇ ਖੁਦ ਨੂੰ ਉਡਾ ਲਿਆ। ਸਿੰਧ ਦੇ ਆਈਜੀ ਗੁਲਾਮ ਨਬੀ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਆਤਮਘਾਤੀ ਹਮਲੇ ਦੀ ਤਰ੍ਹਾਂ ਲੱਗ ਰਿਹਾ ਸੀ ਅਤੇ ਹੁਣ ਬੁਰਕਾ ਪਹਿਨਣ ਵਾਲੀ ਔਰਤ ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ।

ਪੁਲਿਸ ਮੁਤਾਬਕ ਮਾਰੇ ਗਏ 5 ਲੋਕਾਂ 'ਚ ਤਿੰਨ ਚੀਨ ਦੀਆਂ ਮਹਿਲਾ ਪ੍ਰੋਫੈਸਰ ਸ਼ਾਮਲ ਹਨ। ਚੌਥਾ ਉਹਨਾਂ ਦਾ ਪਾਕਿਸਤਾਨੀ ਡਰਾਈਵਰ ਹੈ ਅਤੇ ਪੰਜਵਾਂ ਗਾਰਡ ਹੈ। ਕਰਾਚੀ ਸਿੰਧ ਸੂਬੇ ਦਾ ਹਿੱਸਾ ਹੈ। ਇੱਥੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਹੈ। ਸੂਤਰਾਂ ਮੁਤਾਬਕ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਘਟਨਾ ਸਥਾਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement