
ਪੁਲਿਸ ਮੁਤਾਬਕ ਮਾਰੇ ਗਏ 5 ਲੋਕਾਂ 'ਚ ਤਿੰਨ ਚੀਨ ਦੀਆਂ ਮਹਿਲਾ ਪ੍ਰੋਫੈਸਰ ਸ਼ਾਮਲ ਹਨ। ਚੌਥਾ ਉਹਨਾਂ ਦਾ ਪਾਕਿਸਤਾਨੀ ਡਰਾਈਵਰ ਹੈ ਅਤੇ ਪੰਜਵਾਂ ਗਾਰਡ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਯੂਨੀਵਰਸਿਟੀ 'ਤੇ ਆਤਮਘਾਤੀ ਹਮਲਾ ਹੋਇਆ। ਇਸ ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਇਕ ਕਾਰ ਦੇ ਕੋਲ ਹੋਇਆ। ਪੁਲਿਸ ਮੁਤਾਬਕ ਮਾਰੇ ਗਏ 5 ਲੋਕਾਂ 'ਚ ਤਿੰਨ ਚੀਨ ਦੀਆਂ ਮਹਿਲਾ ਪ੍ਰੋਫੈਸਰ ਸ਼ਾਮਲ ਹਨ। ਚੌਥਾ ਉਹਨਾਂ ਦਾ ਪਾਕਿਸਤਾਨੀ ਡਰਾਈਵਰ ਹੈ ਅਤੇ ਪੰਜਵਾਂ ਗਾਰਡ ਹੈ।
ਕਰਾਚੀ ਦੇ ਪੁਲਿਸ ਮੁਖੀ ਗੁਲਾਮ ਨਬੀ ਮੇਮਨ ਨੇ ‘ਦਿ ਨਿਊਜ਼’ ਵੈੱਬਸਾਈਟ ਨੂੰ ਦੱਸਿਆ ਕਿ ਇਹ ਇਕ ਆਤਮਘਾਤੀ ਹਮਲਾ ਸੀ ਅਤੇ ਇਸ ਨੂੰ ਬੁਰਕਾ ਪਹਿਨੀ ਇਕ ਔਰਤ ਨੇ ਅੰਜਾਮ ਦਿੱਤਾ ਸੀ। ਨਬੀ ਨੇ ਕਿਹਾ- ਧਮਾਕੇ ਤੋਂ ਬਾਅਦ ਰੇਂਜਰਾਂ ਦੀ ਟੀਮ ਮੌਕੇ 'ਤੇ ਪਹੁੰਚੀ। ਇਸ ਦੇ ਚਾਰ ਲੋਕ ਜ਼ਖਮੀ ਹੋਏ ਹਨ ਅਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਹਨ। ਇਸ ਦਾ ਮਤਲਬ ਹੈ ਕਿ ਮਹਿਲਾ ਦੇ ਨਾਲ ਕੁਝ ਹੋਰ ਲੋਕ ਵੀ ਸਨ ਜੋ ਕੈਂਪਸ ਵਿਚ ਹੀ ਮੌਜੂਦ ਸਨ। ਅਸੀਂ ਇਹਨਾਂ ਲੋਕਾਂ ਦੀ ਭਾਲ ਕਰ ਰਹੇ ਹਾਂ।
Blast Inside University Of Karachi Kills Five
ਜਾਣਕਾਰੀ ਮੁਤਾਬਕ ਬਲੋਚ ਲਿਬਰੇਸ਼ਨ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸੇ ਸੰਗਠਨ ਨੇ ਪਿਛਲੇ ਮਹੀਨੇ ਗਿਲਗਿਤ 'ਚ ਫੌਜ ਦੇ ਇਕ ਅੱਡੇ 'ਤੇ ਹਮਲਾ ਕੀਤਾ ਸੀ। ਇਸ ਵਿਚ 22 ਸੈਨਿਕ ਅਤੇ 4 ਨਾਗਰਿਕ ਮਾਰੇ ਗਏ ਸਨ। ਜੀਓ ਨਿਊਜ਼ ਮੁਤਾਬਕ ਯੂਨੀਵਰਸਿਟੀ ਕੈਂਪਸ ਦੇ ਬਿਲਕੁਲ ਸਾਹਮਣੇ ਵਾਲੇ ਹਿੱਸੇ ਵਿਚ ਇਕ ਕਾਰ ਖੜ੍ਹੀ ਸੀ। ਇਸ ਦੇ ਨੇੜੇ ਕਈ ਵਿਦਿਆਰਥੀ ਮੌਜੂਦ ਸਨ, ਜਦਕਿ ਦਾਖ਼ਲਾ ਪ੍ਰਕਿਰਿਆ ਕਾਰਨ ਕੁਝ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।
Blast Inside University Of Karachi Kills Five
ਕਰਾਚੀ ਸਿੰਧ ਸੂਬੇ ਦਾ ਹਿੱਸਾ ਹੈ। ਇੱਥੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਹੈ। ਸੂਤਰਾਂ ਮੁਤਾਬਕ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਘਟਨਾ ਸਥਾਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਕਾਰ ਗੈਸ ਸਿਲੰਡਰ ਤੋਂ ਚਲਾਈ ਜਾ ਰਹੀ ਸੀ ਅਤੇ ਧਮਾਕਾ ਉਸ ਵਿਚ ਹੋਇਆ। ਹਾਲਾਂਕਿ ਬਾਅਦ 'ਚ ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਕਿ ਇਹ ਗੈਸ ਸਿਲੰਡਰ ਦਾ ਧਮਾਕਾ ਨਹੀਂ, ਸਗੋਂ ਫਿਦਾਈਨ ਹਮਲਾ ਸੀ ਅਤੇ ਇਸ ਨੂੰ ਇਕ ਔਰਤ ਬੁਰਕਾਂਸ਼ੀ ਨੇ ਅੰਜ਼ਾਮ ਦਿੱਤਾ ਸੀ। ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ।