
ਧਮਾਕੇ ਤੋਂ ਬਾਅਦ ਮੌਕੇ 'ਤੇ ਆਈਈਡੀ ਦੀ ਵਰਤੋਂ ਦੇ ਸਬੂਤ ਮਿਲੇ ਹਨ।
Moscow Car Bomb Attack:ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਕਾਰ ਵਿੱਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਜਨਰਲ ਦੀ ਮੌਤ ਹੋਣ ਦੀ ਖ਼ਬਰ ਹੈ। 59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਕਾਰ ਵਿਚ ਧਮਾਕਾ ਹੋਣ ਕਾਰਨ ਕਾਰ ਹਵਾ ਵਿੱਚ ਕਈ ਮੀਟਰ ਉੱਡ ਗਈ। ਧਮਾਕੇ ਤੋਂ ਬਾਅਦ ਮੌਕੇ 'ਤੇ ਆਈਈਡੀ ਦੀ ਵਰਤੋਂ ਦੇ ਸਬੂਤ ਮਿਲੇ ਹਨ।
ਰੂਸੀ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕਾਂ ਵਿੱਚ 300 ਗ੍ਰਾਮ ਤੋਂ ਵੱਧ ਟੀਐਨਟੀ ਦੇ ਬਰਾਬਰ ਸ਼ਕਤੀ ਸੀ। ਧਮਾਕੇ ਵਿੱਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਰੂਸੀ ਮੀਡੀਆ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਕਈ ਹੋਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੈ। ਮੋਸਕਾਲਿਕ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼ ਸਨ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਨੇ ਕੀਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਇਹ ਘਾਤਕ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਕੁਝ ਦਿਨ ਬਾਅਦ ਹੋਇਆ ਹੈ। ਵਿਟਕੌਫ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਰੂਸ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਮਾਸਕੋ ਵਿੱਚ ਹੈ।