ਪਿਛਲੇ ਦੋ ਦਿਨਾਂ ਵਿਚ ਭੂ ਮੱਧ ਸਾਗਰ ਵਿਚੋਂ ਬਚਾਏ ਗਏ 1500 ਤੋਂ ਵੱਧ ਪਰਵਾਸੀ 
Published : May 26, 2018, 3:11 pm IST
Updated : May 26, 2018, 3:11 pm IST
SHARE ARTICLE
Mediterranean Sea
Mediterranean Sea

ਭੂ ਮੱਧ ਸਾਗਰ ਵਿਚ ਵੱਡੇ ਪੈਮਾਨੇ ਉੱਤੇ ਚਲਾਏ ਗਏ ਬਚਾਉ ਅਭਿਆਨਾਂ ਵਿਚ ਕਰੀਬ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ.........

ਰੋਮ , 26 ਮਈ (ਏਜੰਸੀ)  ਭੂ ਮੱਧ ਸਾਗਰ ਵਿਚ ਵੱਡੇ ਪੈਮਾਨੇ ਉੱਤੇ ਚਲਾਏ ਗਏ ਬਚਾਉ ਅਭਿਆਨਾਂ ਵਿਚ ਕਰੀਬ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ| ਇਨ੍ਹਾਂ ਅਭਿਆਨਾਂ ਵਿਚ ਇਤਾਲਵੀ ਨੌਸੈਨਾ ਅਤੇ ਗੈਰ ਸਰਕਾਰੀ ਸੰਗਠਨ ਅਤੇ ਯੂਰਪੀ ਸੰਘ ਦੀ ਸੀਮਾ ਏਜੰਸੀ ਫਰੋਂਟੇਕਸ ਦੇ ਜਹਾਜ਼ ਸ਼ਾਮਿਲ ਸਨ| ਇਤਾਲਵੀ ਤਟ ਰਖਿਅਕ ਨੇ ਇਹ ਜਾਣਕਾਰੀ ਦਿਤੀ| ਕੇਵਲ ਅੱਜ ਚਲਾਏ ਗਏ ਸੱਤ ਅਭਿਆਨਾਂ ਵਿਚ ਹੀ ਉਨ੍ਹਾਂ 1050 ਲੋਕਾਂ ਨੂੰ ਬਚਾਇਆ ਗਿਆ ਜੋ ਯੂਰਪ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ| ਇਨ੍ਹਾਂ ਅਭਿਆਨਾਂ ਦਾ ਸੰਚਾਲਨ ਇਤਾਲਵੀ ਤਟ ਰਖਿਅਕ ਨੇ ਕੀਤਾ ਸੀ| 

Mediterranean SeaMediterranean Seaਜਰਮਨ ਗੈਰ ਸਰਕਾਰੀ ਸੰਗਠਨ ‘ਸੀ-ਵਾਚ ਅਤੇ ਸੀ-ਆਈ’ ਨੇ ਕਿਹਾ ਕਿ ਕੱਲ ਬਚਾਏ ਗਏ ਲਗਭਗ 450 ਲੋਕਾਂ ਵਿਚੋਂ ਅੱਧੇ ਲੋਕਾਂ ਨੂੰ ਉਨ੍ਹਾਂ ਨੇ ਤਿੰਨ ਕਿਸ਼ਤੀਆਂ ਤੋਂ ਬਚਾਇਆ, ਜਿਸ ਵਿਚ ਸਮਰੱਥਾ ਤੋਂ ਕਾਫ਼ੀ ਜ਼ਿਆਦਾ ਲੋਕ ਸਵਾਰ ਸਨ| ਕੱਲ ਇਤਾਲਵੀ ਨੌਸੈਨਾ ਦੇ ਇਕ ਜਹਾਜ਼ ਨੇ 69 ਪ੍ਰਵਾਸੀਆਂ ਨੂੰ ਬਚਾਇਆ, ਜਦੋਂ ਕਿ ਫਰੋਂਟੇਕਸ ਦੇ ਤਸਕਰ-ਰੋਧੀ ਟਰਾਇਟਨ ਆਪਰੇਸ਼ਨ ਵਿਚ ਸ਼ਾਮਿਲ ਪੁਰਤਗਾਲੀ ਨੌਸੇਨਾ ਦੇ ਇਕ ਜਹਾਜ਼ ਨੇ 296 ਅਤੇ ਲੋਕਾਂ ਨੂੰ ਬਚਾਇਆ| ਇੰਟਰਨੈਸ਼ਨਲ ਆਰਗੇਨਾਇਜੇਸ਼ਨ ਫਾਰ ਮਾਇਗਰੇਸ਼ਨ (ਆਈਓਐਮ) ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੁਆਤ ਤੋਂ ਇਟਲੀ ਵਿਚ ਹੁਣ ਤੱਕ 10800 ਪਰਵਾਸੀ ਪਹੁੰਚ ਚੁੱਕੇ ਹਨ|

Location: Italy, Sisilia

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement