
ਅੱਜ ਸਵੇਰੇ 7 ਵਜੇ ਕੇ 53 ਮਿੰਟ ਉਤੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨੇੜੇ ਵੱਡਾ ਭੂਚਾਲ ਦਾ ਝਟਕਾ
ਔਕਲੈਂ, 25 ਮਈ (ਹਰਜਿੰਦਰ ਸਿੰਘ ਬਸਿਆਲਾ): ਅੱਜ ਸਵੇਰੇ 7 ਵਜੇ ਕੇ 53 ਮਿੰਟ ਉਤੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨੇੜੇ ਵੱਡਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਿਸ ਨੂੰ ਰਿਏਕਟਰ ਪੈਮਾਨੇ ਉਤੇ 5.9 ਤੀਬਰਤਾ ਅੰਕਿਤ ਕੀਤਾ ਗਿਆ। ਇਹ ਭੁਚਾਲ ਸੈਂਟਰਲ ਨਾਰਥ ਆਈਲੈਂਡ ਤੋਂ ਲੈ ਕੇ ਗਿਸਬੌਰਨ ਤਕ ਮਹਿਸੂਸ ਕੀਤਾ ਗਿਆ। ਇਹ ਭੂਚਾਲ ਧਰਤੀ ਦੇ 37 ਕਿਲੋਮੀਟਰ ਹੇਠਾਂ ਆਇਆ ਅਤੇ 30 ਕਿਲੋਮੀਟਰ ਦੇ ਘੇਰੇ ਵਿਚ ਮਹਿਸੂਸ ਕੀਤਾ ਗਿਆ। ਲਗਪਗ 22,500 ਲੋਕਾਂ ਨੇ ਹੁਣ ਤਕ ਇਸ ਨੂੰ ਮਹਿਸੂਸ ਕਰ ਕੇ ਰੀਪੋਰਟ ਦਿਤੀ ਹੈ। ਲਾਈਟਾਂ ਉਤੇ ਖੜੋ ਲੋਕਾਂ ਦੀਆਂ ਕਾਰਾਂ ਹਿਲਣ ਲੱਗੀਆਂ। ਪਾਰਲੀਮੈਂਟ ਦੀਆਂ ਕੰਧਾਂ ਤਕ ਹਿੱਲ ਗਈਆਂ। ਇਹ ਝਟਕੇ 10 ਤੋਂ 30 ਸੈਕਿੰਡ ਤਕ ਮਹਿਸੂਸ ਕੀਤੇ ਗਏ।