
Kenya Protests: ਹਿੰਸਾ 'ਚ 10 ਲੋਕਾਂ ਦੀ ਹੋਈ ਮੌਤ
ADVISORY FOR INDIAN NATIONALS IN KENYA Protests news in punjabi : ਕੀਨੀਆ 'ਚ ਟੈਕਸਾਂ ਦੇ ਵਧਦੇ ਬੋਝ ਤੋਂ ਨਾਰਾਜ਼ ਹਜ਼ਾਰਾਂ ਲੋਕ ਮੰਗਲਵਾਰ ਨੂੰ ਸੰਸਦ ਕੰਪਲੈਕਸ 'ਚ ਦਾਖਲ ਹੋ ਗਏ। ਕੀਨੀਆ ਦੀ ਸੰਸਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਨਾਲ ਦਸ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: Health News: ਜਿਹੜੇ ਲੋਕ ਕੌਫ਼ੀ ਨਹੀਂ ਪੀਂਦੇ ਅਤੇ ਦਿਨ ’ਚ ਛੇ ਘੰਟੇ ਬੈਠਦੇ ਹਨ, ਉਨ੍ਹਾਂ ’ਚ ਮਰਨ ਦਾ ਖਤਰਾ 60% ਵੱਧ : ਨਵੀਂ ਖੋਜ
ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਕੁਝ ਹਿੱਸਿਆਂ ਨੂੰ ਅੱਗ ਲਾ ਦਿੱਤੀ। ਜਦੋਂ ਪ੍ਰਦਰਸ਼ਨਕਾਰੀ ਕੀਨੀਆ ਦੀ ਸੰਸਦ ਦੇ ਅਹਾਤੇ ਵਿਚ ਦਾਖਲ ਹੋਏ ਤਾਂ ਸੰਸਦ ਮੈਂਬਰ ਟੈਕਸ ਵਧਾਉਣ ਦੇ ਬਿੱਲ 'ਤੇ ਚਰਚਾ ਕਰ ਰਹੇ ਸਨ। ਇਸ ਦੌਰਾਨ ਨੈਰੋਬੀ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ 'ਚ 50 ਲੋਕ ਜ਼ਖ਼ਮੀ ਹੋਏ ਹਨ। ਭਾਰਤ ਸਰਕਾਰ ਵੀ ਇਸ ਹਿੰਸਾ ਤੋਂ ਚਿੰਤਤ ਹੈ। ਨੈਰੋਬੀ, ਕੀਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਉੱਥੇ ਮੌਜੂਦ ਭਾਰਤੀਆਂ ਲਈ ਕੁਝ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ।
ਇਹ ਵੀ ਪੜ੍ਹੋ: Punjab Culture: ਅਲੋਪ ਹੋ ਗਏ ਹਨ ਘਰੋਂ ਤੋਂ ਮੰਜੇ ਬਿਸਤਰੇ ਲਿਆਉਣੇ
ਭਾਰਤ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਭਾਰਤੀ ਹਾਈ ਕਮਿਸ਼ਨ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ, "ਮੌਜੂਦਾ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਕੀਨੀਆ ਵਿੱਚ ਸਾਰੇ ਭਾਰਤੀਆਂ ਨੂੰ ਬਹੁਤ ਸਾਵਧਾਨੀ ਵਰਤਣ, ਗੈਰ-ਜ਼ਰੂਰੀ ਆਵਾਜਾਈ ਨੂੰ ਸੀਮਤ ਕਰਨ ਅਤੇ ਸਥਿਤੀ ਦੇ ਆਮ ਹੋਣ ਤੱਕ ਵਿਰੋਧ ਅਤੇ ਹਿੰਸਾ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।" ਇੱਕ ਅਧਿਕਾਰਤ ਅਨੁਮਾਨ ਅਨੁਸਾਰ, ਲਗਭਗ 20,000 ਭਾਰਤੀ ਇਸ ਸਮੇਂ ਕੀਨੀਆ ਵਿੱਚ ਰਹਿ ਰਹੇ ਹਨ।
ADVISORY FOR INDIAN NATIONALS IN KENYA
— India in Kenya (@IndiainKenya) June 25, 2024
In view of the prevailing tense situation, all Indians in Kenya are advised to exercise utmost caution, restrict non-essential movement and avoid the areas affected by the protests and violence till the situation clears up.
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from ADVISORY FOR INDIAN NATIONALS IN KENYA Protests news in punjabi , stay tuned to Rozana Spokesman)