
France Train Attack: ਪੈਰਿਸ ਜਾਣ ਵਾਲੀਆਂ ਕਈ ਟਰੇਨਾਂ ਕੀਤੀਆਂ ਗਈਆਂ ਰੱਦ
Attack on train network in france: ਫਰਾਂਸ ਵਿਚ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਲਗਭਗ 10 ਘੰਟੇ ਪਹਿਲਾਂ, ਸ਼ੁੱਕਰਵਾਰ ਨੂੰ ਪੈਰਿਸ ਵਿਚ ਰੇਲ ਨੈੱਟਵਰਕ 'ਤੇ ਹਮਲਾ ਕੀਤਾ ਗਿਆ ਸੀ। ਕਈ ਰੇਲਵੇ ਲਾਈਨਾਂ 'ਤੇ ਅੱਗ ਲੱਗਣ ਦੀਆਂ ਖ਼ਬਰਾਂ ਹਨ। ਇਕ ਰਿਪੋਰਟ ਮੁਤਾਬਕ ਪੈਰਿਸ ਜਾਣ ਅਤੇ ਜਾਣ ਵਾਲੀਆਂ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਈ ਟਰੇਨਾਂ 90 ਮਿੰਟ ਤੱਕ ਦੇਰੀ ਨਾਲ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: Chandigarh Electricity Price: ਚੰਡੀਗੜ੍ਹ ਵਾਸੀਆਂ ਨੂੰ ਲੱਗੇਗਾ ਝਟਕਾ, ਮਹਿੰਗੀ ਹੋਵੇਗੀ ਬਿਜਲੀ
ਹਮਲੇ ਕਾਰਨ ਕਰੀਬ 8 ਲੱਖ ਯਾਤਰੀ ਸਟੇਸ਼ਨਾਂ 'ਤੇ ਫਸੇ ਹੋਏ ਹਨ। ਯੂਰੋਸਟਾਰ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਹਮਲੇ ਦਾ ਸਭ ਤੋਂ ਵੱਧ ਅਸਰ ਲੰਡਨ ਤੋਂ ਪੈਰਿਸ ਤੱਕ ਦੀਆਂ ਰੇਲਵੇ ਲਾਈਨਾਂ 'ਤੇ ਪਿਆ ਹੈ। ਹਮਲੇ ਦੇ ਮੱਦੇਨਜ਼ਰ ਟਰੇਨਾਂ ਦਾ ਰਸਤਾ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Abohar News: ਧੀ ਦੇ ਸਹੁਰਿਆਂ ਤੋਂ ਦੁਖੀ ਹੋ ਕੇ ਮਾਂ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ SNCF ਨੇ ਸਾਰੇ ਯਾਤਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਸਟੇਸ਼ਨ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। SNCF ਨੇ ਆਪਣੇ ਸੈਂਕੜੇ ਕਰਮਚਾਰੀਆਂ ਨੂੰ ਰੇਲ ਪ੍ਰਣਾਲੀ ਦੀ ਮੁਰੰਮਤ ਲਈ ਕੰਮ 'ਤੇ ਲਗਾਇਆ ਹੈ। ਫਰਾਂਸ ਦੇ ਟਰਾਂਸਪੋਰਟ ਮੰਤਰੀ ਪੈਟ੍ਰਿਸ ਵਰਗਾਰਾਈਟ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ SNCF ਨਾਲ ਸੰਪਰਕ ਵਿੱਚ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from France Train Attack , stay tuned to Rozana Spokesman)