Tokyo News : ਭਾਰੀ ਮੀਂਹ ਤੋਂ ਬਾਅਦ ਉੱਤਰੀ ਜਾਪਾਨ ’ਚ ਹੜ੍ਹ

By : BALJINDERK

Published : Jul 26, 2024, 7:57 pm IST
Updated : Jul 26, 2024, 7:57 pm IST
SHARE ARTICLE
ਜਾਪਾਨ ’ਚ ਭਾਰੀ ਮੀਂਹ ਕਾਰਨ ਹੜ੍ਹ ਦੀ ਤਸਵੀਰ
ਜਾਪਾਨ ’ਚ ਭਾਰੀ ਮੀਂਹ ਕਾਰਨ ਹੜ੍ਹ ਦੀ ਤਸਵੀਰ

Tokyo News : ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕਾਂ ਨੂੰ ਪਨਾਹ ਲੈਣ ਲਈ ਮਜ਼ਬੂਰ ਹੋਣਾ ਪਿਆ 

Tokyo News : ਉੱਤਰੀ ਜਾਪਾਨ ’ਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਤ ਹੋਈ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਯਾਮਾਗਾਟਾ ਅਤੇ ਅਕਿਤਾ ਪ੍ਰੀਫੈਕਚਰ ਦੇ ਕਈ ਸ਼ਹਿਰਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ’ਚ ਗਰਮ ਹਵਾਵਾਂ ਕਾਰਨ ਹੁਣ ਤਕ ਨਮੀ ਵਾਲਾ ਮੌਸਮ ਸੀ। 

ਇਹ ਵੀ ਪੜੋ:Faridkot News : ਕੈਦੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਮਾਮਲੇ ’ਚ ਸਹਾਇਕ ਜੇਲ੍ਹ ਸੁਪਰਡੈਂਟ ਖ਼ਿਲਾਫ਼ ਮਾਮਲਾ ਦਰਜ

ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਨੂੰ ਮੌਸਮ ਦੀ ਜਾਣਕਾਰੀ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ।  ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਮੁਤਾਬਕ ਅਕਿਤਾ ਸੂਬੇ ਦੇ ਯੂਜਾਵਾ ਸ਼ਹਿਰ ’ਚ ਇਕ ਸੜਕ ਨਿਰਮਾਣ ਸਥਾਨ ’ਤੇ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਲਾਪਤਾ ਹੋ ਗਿਆ। 

ਇਹ ਵੀ ਪੜੋ: Chandigarh News : ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ’ਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ 

ਏਜੰਸੀ ਨੇ ਦਸਿਆ ਕਿ ਯੁਜਾਵਾ ’ਚ ਬਚਾਅ ਮੁਲਾਜ਼ਮਾਂ ਨੇ ਕਿਸ਼ਤੀਆਂ ਦੀ ਮਦਦ ਨਾਲ ਹੜ੍ਹ ਪ੍ਰਭਾਵਤ ਇਲਾਕਿਆਂ ’ਚੋਂ 11 ਪ੍ਰਭਾਵਤ ਲੋਕਾਂ ਨੂੰ ਬਚਾਇਆ। 
ਗੁਆਂਢੀ ਸੂਬੇ ਯਾਮਾਗਾਟਾ ਦੇ ਸੱਭ ਤੋਂ ਵੱਧ ਪ੍ਰਭਾਵਤ ਸ਼ਹਿਰਾਂ ਯੂਜ਼ਾ ਅਤੇ ਸਕਾਤਾ ਵਿਚ ਵੀਰਵਾਰ ਨੂੰ ਇਕ ਘੰਟੇ ਦੇ ਅੰਦਰ 10 ਸੈਂਟੀਮੀਟਰ (ਚਾਰ ਇੰਚ) ਤੋਂ ਵੱਧ ਬਾਰਸ਼ ਹੋਈ।  ਖੇਤਰ ਦੇ ਹਜ਼ਾਰਾਂ ਲੋਕਾਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣ ਦੀ ਸਲਾਹ ਦਿਤੀ ਗਈ ਹੈ। ਹਾਲਾਂਕਿ, ਪਨਾਹ ਮੰਗਣ ਵਾਲੇ ਲੋਕਾਂ ਦੀ ਗਿਣਤੀ ਦਾ ਤੁਰਤ ਪਤਾ ਨਹੀਂ ਲੱਗ ਸਕਿਆ। 

ਇਹ ਵੀ ਪੜੋ: Machiwara Sahib News : ਮਾਛੀਵਾੜਾ ਸਾਹਿਬ ’ਚ ਸ਼ੱਕੀ ਹਾਲਤਾਂ ’ਚ 2 ਨੌਜਵਾਨਾਂ ਦੀ ਹੋਈ ਮੌ+ਤ  

ਈਸਟ ਜਾਪਾਨ ਰੇਲਵੇ ਕੰਪਨੀ ਦੇ ਅਨੁਸਾਰ, ਯਾਮਾਗਾਟਾ ਸ਼ਿਨਕਾਨਸੇਨ ਬੁਲੇਟ ਟ੍ਰੇਨ ਸੇਵਾਵਾਂ ਵੀਰਵਾਰ ਨੂੰ ਅੰਸ਼ਕ ਤੌਰ ’ਤੇ ਮੁਅੱਤਲ ਕਰ ਦਿਤੀਆਂ ਗਈਆਂ ਸਨ। 
ਏਜੰਸੀ ਨੇ ਸ਼ੁਕਰਵਾਰ ਸ਼ਾਮ ਤਕ ਖੇਤਰ ’ਚ ਲਗਭਗ 20 ਸੈਂਟੀਮੀਟਰ (ਅੱਠ ਇੰਚ) ਵਾਧੂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। (ਪੀਟੀਆਈ)

(For more news apart from Flooding in northern Japan after heavy rain News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement