ਰਾਹੁਲ ਦੇ ਸਮਾਰੋਹ 'ਚ ਵੜ੍ਹੇ ਖਾਲਿਸਤਾਨੀ ਸਮਰਥਕ, ਲਗਾਉਣ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ
Published : Aug 26, 2018, 2:25 pm IST
Updated : Aug 26, 2018, 2:25 pm IST
SHARE ARTICLE
Khalistan supporters attempt to disrupt Rahul Gandhi's event in UK
Khalistan supporters attempt to disrupt Rahul Gandhi's event in UK

ਖਾਲਿਸਤਾਨ ਦੇ ਤਿੰਨ ਸਮਰਥਕਾਂ ਨੇ ਬ੍ਰੀਟੇਨ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਖਰੀ ਜਨਤਕ ਪ੍ਰੋਗ੍ਰਾਮ ਵਿਚ ਵੜ੍ਹ ਕੇ ਉਸ ਨੂੰ ਰੋਕਣ ਅਤੇ ਖਰਾਬ ਕਰਨ ਦੀ ਕੋਸ਼ਿਸ਼...

ਲੰਡਨ : ਖਾਲਿਸਤਾਨ ਦੇ ਤਿੰਨ ਸਮਰਥਕਾਂ ਨੇ ਬ੍ਰੀਟੇਨ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਖਰੀ ਜਨਤਕ ਪ੍ਰੋਗ੍ਰਾਮ ਵਿਚ ਵੜ੍ਹ ਕੇ ਉਸ ਨੂੰ ਰੋਕਣ ਅਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਦੇ ਪੁੱਜਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢ ਦਿਤਾ। ਘਟਨਾ ਪੱਛਮ ਲੰਡਨ ਦੇ ਰਾਇਸਲਿਪ ਦੀ ਹੈ ਜਿੱਥੇ ਭਾਰਤੀ ਮੂਲ ਦੇ ਲੋਕਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਮੇਗਾ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਸੀ।

Khalistan supporters attempt to disrupt Rahul Gandhi's event in UKKhalistan supporters attempt to disrupt Rahul Gandhi's event

ਖਾਲਿਸਤਾਨ ਦੇ ਤਿੰਨ ਸਮਰਥਕ ਪ੍ਰਬੰਧ ਥਾਂ ਦੇ ਅੰਦਰ ਐਂਟਰੀ ਕਰਨ ਵਿਚ ਸਫ਼ਲ ਰਹੇ ਅਤੇ ਉਨ੍ਹਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿਤੇ। ਰਾਹੁਲ ਦੇ ਪੁੱਜਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਅਣਗਿਣਤ ਲੋਕ ਜਮ੍ਹਾਂ ਹੋਏ ਸਨ। ਸਮਾਰੋਹ ਨੂੰ ਰੋਕਣ ਅਤੇ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿਚ ਲੋਕਾਂ ਨੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਹਰੇ ਲਗਾਏ। 

Khalistan supporters attempt to disrupt Rahul Gandhi's event in UKKhalistan supporters attempt to disrupt Rahul Gandhi's event 

ਸਮਾਰੋਹ ਦੀ ਸ਼ੁਰੂਆਤ ਵਿਚ ਕਾਂਗਰਸ ਦੇ ਓਵਰਸੀਜ਼ ਕਾਂਗਰਸ ਵਿਭਾਗ ਦੇ ਪ੍ਰਧਾਨ ਸੈਮ ਪਿਤ੍ਰੋਦਾ ਨੇ ਕਿਹਾ ਕਿ ਸਾਡਾ ਸੁਨੇਹਾ ਲੋਕਤੰਤਰ, ਆਜ਼ਾਦੀ, ਸ਼ਾਮਲ ਕਰਨਾ,  ਵੱਖ ਵੱਖ ਨੌਕਰੀਆਂ, ਵਿਕਾਸ, ਖੁਸ਼ਹਾਲੀ ਅਤੇ ਹੇਠਲੇ ਪੱਧਰ ਤੱਕ ਵਿਕਾਸ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਸੁਨੇਹੇ ਨੂੰ ਫੈਲਾਓ। 2019 ਦੇ ਚੁਣ ਦਾ ਨਤੀਜਾ ਭਵਿੱਖ ਦੇ ਭਾਰਤ ਦੀ ਦਿਸ਼ਾ ਤੈਅ ਕਰੇਗਾ। ਗਾਂਧੀ ਨੇ ਲੰਡਨ ਵਿਚ ਅਪਣੇ ਪਿਛਲੇ ਸਾਰੇ ਭਾਸ਼ਣਾਂ ਵਿਚ ਬੋਲੀ ਗਈ ਗੱਲਾਂ ਨੂੰ ਦੁਹਰਾਇਆ ਅਤੇ ਕਾਂਗਰਸ ਨੂੰ ਨਫ਼ਰਤ ਅਤੇ ਵੰਡ ਵਿਰੁਧ ਲੜ੍ਹਨ ਵਾਲੀ ਤਾਕਤ ਦੱਸਿਆ।

Rahul GandhiRahul Gandhi

ਉਨ੍ਹਾਂ ਨੇ ਭਾਰਤਵੰਸ਼ੀ ਭਾਈਚਾਰੇ ਤੋਂ 2019 ਦੇ ਆਮ ਚੋਣ ਤੋਂ ਪਹਿਲਾਂ ਕਾਂਗਰਸ ਦੀ ‘ਪੈਦਲ ਫੌਜ’ ਦੇ ਤੌਰ 'ਤੇ ਖੜ੍ਹੇ ਹੋਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਜੀ ਜੋ ਕਹਿੰਦੇ ਹਨ, ਉਸ ਨਾਲ ਉਹ ਕਾਂਗਰਸ ਦਾ ਨਹੀਂ, ਸਗੋਂ ਭਾਰਤ ਦੇ ਨਾਗਰਿਕਾਂ ਦੀ ਬੇਇੱਜ਼ਤੀ ਕਰ ਰਹੇ ਹਨ ਅਤੇ ਮੀਡੀਆ ਉਨ੍ਹਾਂ ਦੇ ਨਾਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement