
ਕਿਹਾ - ਕੁਦਰਤੀ ਦੁਨੀਆ ਨੂੰ ਪਹੁੰਚ ਰਹੇ ਨੁਕਸਾਨ ਦੀ ਸਚਾਈ ਤੋਂ ਭੱਜ ਨਹੀਂ ਸਕਦੇ
ਬਿਆਰਤਿਜ (ਫ਼ਰਾਂਸ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਿਆਨਕ ਅੱਗ ਨਾਲ ਪ੍ਰਭਾਵਤ ਹੋਏ ਅਮੇਜ਼ਨ ਜੰਗਲ 'ਚ ਪੈਣ ਵਾਲੇ ਦੇਸ਼ਾਂ ਦੀ ਮਦਦ ਲਈ ਇਕ ਕਰੋੜ ਪੌਂਡ ਦੀ ਸਹਾਇਤਾ ਕਰਨ ਦਾ ਸੋਮਵਾਰ ਨੂੰ ਸੰਕਲਪ ਲਿਆ। ਬ੍ਰਿਟਿਸ਼ ਸਰਕਾਰ ਨੇ ਫ਼੍ਰਾਂਸੀਸੀ ਤੱਟੀ ਸ਼ਹਿਰ ਬਿਆਰਿਤਜ 'ਚ ਜੀ-7 ਸਿਖਰ ਸੰਮੇਲਨ 'ਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅੱਗ ਨਾਲ ਪ੍ਰਭਾਵਤ ਹੋਏ ਇਲਾਕਿਆਂ ਸਣੇ ਨਿਵਾਸ ਨੂੰ ਬਹਾਲ ਕਰਨ 'ਚ ਮਦਦ ਲਈ ਇਹ ਧਨ ਫੌਰਨ ਮੁਹਈਆ ਕੀਤਾ ਜਾਵੇਗਾ।
Amazon wildfires: UK donates £10 million to help protect and restore rain forest
ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਫ਼੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਕਿਹਾ ਸੀ ਕਿ ਦੁਨੀਆ ਭਰ ਦੇ ਨੇਤਾ ਜੰਗਲ 'ਚ ਲੱਗੀ ਅੱਗ ਨਾਲ ਪ੍ਰਭਾਵਤ ਦੇਸ਼ਾਂ ਦੀ ਮਦਦ ਲਈ ਸਹਿਮਤ ਹੋਏ ਹਨ। ਜਾਨਸਨ ਨੇ ਇਕ ਬਿਆਨ 'ਚ ਕਿਹਾ ਕਿ ਇਕ ਅਜਿਹੇ ਹਫ਼ਤੇ 'ਚ ਅਸੀਂ ਸਾਰਿਆਂ ਨੇ ਅਪਣੀਆਂ ਅੱਖਾਂ ਦੇ ਸਾਹਮਣੇ ਜੰਗਲ ਨੂੰ ਸੜਦੇ ਹੋਏ ਦੇਖਿਆ ਤੇ ਡਰ ਗਏ ਪਰ ਅਸੀਂ ਕੁਦਰਤੀ ਦੁਨੀਆ ਨੂੰ ਪਹੁੰਚ ਰਹੇ ਨੁਕਸਾਨ ਦੀ ਸਚਾਈ ਤੋਂ ਭੱਜ ਨਹੀਂ ਸਕਦੇ।
Amazon wildfires: UK donates £10 million to help protect and restore rain forest
ਜ਼ਿਕਰਯੋਗ ਹੈ ਕਿ ਅਮੇਜ਼ਨ ਦਾ ਕਰੀਬ 60 ਫ਼ੀ ਸਦੀ ਹਿੱਸਾ ਬ੍ਰਾਜ਼ੀਲ 'ਚ ਪੈਂਦਾ ਹੈ। ਇਸ ਜੰਗਲ ਦਾ ਇਕ ਵੱਡਾ ਹਿੱਸਾ ਬੋਲੀਵੀਆ, ਕੋਲੰਬੀਆ, ਇਕਵਾਡੋਰ, ਫ਼੍ਰੈਂਚ ਗੁਏਆ, ਪੇਰੂ, ਸੁਰੀਨਾਮ ਤੇ ਵੈਨੇਜ਼ੁਏਲਾ 'ਚ ਵੀ ਪੈਂਦਾ ਹੈ। ਜਾਨਸਨ ਨੇ ਇਹ ਵੀ ਕਿਹਾ ਕਿ ਜਲਵਾਯੂ ਪਰਿਵਰਤਨ ਤੇ ਜੈਵ-ਵਿਭਿੰਨਤਾ ਨੂੰ ਨੁਕਸਾਨ ਦੇ ਅਹਿਮ ਵਾਤਾਵਰਣੀ ਮੁੱਦਿਆਂ ਨਾਲ ਨਜਿਠਣਾਂ ਆਲਮੀ ਭਾਈਚਾਰੇ ਲਈ ਜ਼ਰੂਰੀ ਹੈ।