
ਫ਼ਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋ ਨੇ ਰਾਫੇਲ ਡੀਲ 'ਤੇ ਬੁੱਧਵਾਰ ਨੂੰ ਵੱਡੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਹ ਦੋ ਦੇਸ਼ਾਂ ਵਿਚ ਦਾ ਸੌਦਾ ਹੈ। ਉਨ੍ਹਾਂ ਨੇ ...
ਪੈਰਿਸ : ਫ਼ਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋ ਨੇ ਰਾਫੇਲ ਡੀਲ 'ਤੇ ਬੁੱਧਵਾਰ ਨੂੰ ਵੱਡੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਹ ਦੋ ਦੇਸ਼ਾਂ ਵਿਚ ਦਾ ਸੌਦਾ ਹੈ। ਉਨ੍ਹਾਂ ਨੇ ਸੌਦੇ ਨੂੰ ਲੈ ਕੇ ਸਖਤ ਨਿਯਮਾਂ ਦੇ ਪਾਲਣ ਦੀ ਵਚਨਬੱਧਤਾ ਵੀ ਜਤਾਈ। ਹਾਲਾਂਕਿ ਮੈਕਰੋ ਨੇ ਸਾਫ਼ ਕੀਤਾ ਕਿ ਜਦੋਂ ਦੋਹਾਂ ਦੇਸ਼ਾਂ 'ਚ 36 ਜਹਾਜ਼ਾਂ ਦੇ ਸੌਦੇ 'ਤੇ ਦਸਤਖ਼ਤ ਹੋਏ ਸਨ, ਤੱਦ ਉਹ ਸੱਤਾ ਵਿਚ ਨਹੀਂ ਸਨ। ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿਚ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਮੈਕਰੋ ਨੇ ਇਹ ਗੱਲ ਕਹੀ।ਧਿਆਨ ਯੋਗ ਹੈ ਕਿ ਭਾਰਤ ਵਿਚ ਰਾਫੇਲ ਸੌਦੇ 'ਤੇ ਵਿਵਾਦ ਛਿੜਿਆ ਹੋਇਆ ਹੈ।
French President Emmanuel Macron
ਇਸ ਸਬੰਧ ਵਿਚ ਮਹਾਸਭਾ ਵਿਚ ਸੰਪਾਦਕਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ। ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਦੋ ਸਰਕਾਰਾਂ ਦੇ ਵਿਚ ਦਾ ਸੌਦਾ ਹੈ। ਜਿਸ ਸਮੇਂ ਇਹ ਸੌਦਾ ਹੋਇਆ ਸੀ ਉਸ ਸਮੇਂ ਮੈਂ ਸਰਕਾਰ ਵਿਚ ਨਹੀਂ ਸੀ। ਸਾਡੇ ਨਿਯਮ ਬਹੁਤ ਸਾਫ਼ ਹਨ ਅਤੇ ਇਹ ਸੌਦਾ ਭਾਰਤ ਅਤੇ ਫ਼ਰਾਂਸ ਦੇ ਵਿਚ ਇਕ ਫੌਜੀ ਅਤੇ ਰੱਖਿਆ ਗਠਜੋੜ ਦਾ ਵੱਡਾ ਹਿੱਸਾ ਹੈ। ਹੁਣੇ ਹਾਲ ਵਿਚ ਫਰੈਂਚ ਮੀਡੀਆ ਵਿਚ ਇਕ ਰਿਪੋਰਟ ਸਾਹਮਣੇ ਆਈ। ਇਸ ਵਿਚ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰੈਂਕੋਇਸ ਓਲਾਂਦੇ ਦੇ ਹਵਾਲੇ ਤੋਂ ਇਕ ਬਿਆਨ ਛਪਿਆ ਸੀ।
French President Emmanuel Macron
ਬਿਆਨ ਵਿਚ ਕਥਿਤ ਤੌਰ 'ਤੇ ਕਿਹਾ ਗਿਆ ਸੀ ਕਿ 58,000 ਕਰੋਡ਼ ਰੁਪਏ ਦੇ ਰਾਫੇਲ ਸੌਦੇ ਵਿਚ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੇ ਰਿਲਾਇੰਸ ਡਿਫੈਂਸ ਨੂੰ ਦਸਿਆ ਏਵਿਏਸ਼ਨ ਦਾ ਹਿਸੇਦਾਰ ਬਣਾਉਣ ਦਾ ਪ੍ਰਸਤਾਵ ਦਿਤਾ ਸੀ। ਓਲਾਂਦੇ ਦੀ ਇਸ ਗੱਲ 'ਤੇ ਭਾਰਤ ਵਿਚ ਸਿਆਸੀ ਗਰਮੀ ਵੱਧ ਗਈ ਅਤੇ ਕਾਂਗਰਸ ਸਮੇਤ ਵਿਰੋਧੀ ਦਲਾਂ ਨੇ ਮੋਦੀ ਸਰਕਾਰ 'ਤੇ ਕਰੋਨੀ ਪੂੰਜੀਵਾਦ ਦਾ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿਤਾ। ਓਲਾਂਦੇ ਦੇ ਬਿਆਨ ਤੋਂ ਬਾਅਦ ਫ਼ਰਾਂਸ ਦੀ ਵਰਤਮਾਨ ਸਰਕਾਰ ਨੇ ਕਿਹਾ ਕਿ ਉਹ ਰਾਫੇਲ ਫਾਇਟਰ ਜੈਟ ਡੀਲ ਲਈ ਭਾਰਤੀ ਉਦਯੋਗਕ ਹਿਸੇਦਾਰਾਂ ਨੂੰ ਚੁਣਨ ਵਿਚ ਕਿਸੇ ਵੀ ਤਰ੍ਹਾਂ ਤੋਂ ਸ਼ਾਮਿਲ ਨਹੀਂ ਸੀ।
French President Emmanuel Macron
ਸਰਕਾਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਫਰਾਂਸੀਸੀ ਕੰਪਨੀਆਂ ਨੂੰ ਕਰਾਰ ਕਰਨ ਲਈ ਭਾਰਤੀ ਕੰਪਨੀਆਂ ਦੀ ਚੋਣ ਕਰਨ ਦੀ ਪੂਰੀ ਆਜ਼ਾਦੀ ਹੈ। ਫ਼ਰਾਂਸ ਸਰਕਾਰ ਦਾ ਇਹ ਬਿਆਨ ਤੱਦ ਆਇਆ ਹੈ ਜਦੋਂ ਸਾਬਕਾ ਰਾਸ਼ਟਰਪਤੀ ਫ੍ਰੈਂਕੋਇਸ ਓਲਾਂਦੇ ਨੇ ਕਿਹਾ ਕਿ ਰਾਫੇਲ ਡੀਲ ਲਈ ਭਾਰਤ ਸਰਕਾਰ ਤੋਂ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਦਾ ਨਾਮ ਅੱਗੇ ਰਖਿਆ ਗਿਆ ਸੀ ਅਤੇ ਦਸਿਆ ਏਵਿਏਸ਼ਨ ਕੰਪਨੀ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਓਲਾਂਦੇ ਦੇ ਇਸ ਬਿਆਨ ਤੋਂ ਬਾਅਦ ਦੇਸ਼ ਵਿਚ ਰਾਜਨੀਤੀ ਫਿਰ ਭੱਖ ਗਈ ਹੈ।
Rahul Gandhi
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਣ ਦਾ ਇਕ ਹੋਰ ਕਾਰਨ ਮਿਲ ਗਿਆ। ਰਾਹੁਲ ਨੇ ਓਲਾਂਦੇ ਦੇ ਇਸ ਬਿਆਨ ਨੂੰ ਦੋਹਾਂ ਹੱਥਾਂ ਨਾਲ ਝੱਪਟਿਆ ਅਤੇ ਬਿਨਾਂ ਦੇਰੀ ਕੀਤੇ ਪੀਐਮ ਮੋਦੀ ਉਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੰਦ ਦਰਵਾਜ਼ੇ ਦੇ ਪਿੱਛੇ ਨਿਜੀ ਤੌਰ 'ਤੇ ਰਾਫੇਲ ਡੀਲ 'ਤੇ ਗੱਲ ਕੀਤੀ ਅਤੇ ਇਸ ਵਿਚ ਬਦਲਾਅ ਕਰਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਫ੍ਰੈਂਕੋਇਸ ਓਲਾਂਦੇ ਨੂੰ ਧੰਨਵਾਦ, ਅਸੀਂ ਹੁਣ ਜਾਣਦੇ ਹਾਂ ਕਿ ਉਨ੍ਹਾਂ ਨੇ ਦਿਵਾਲਿਆ ਹੋ ਚੁਕੇ ਅਨਿਲ ਅੰਬਾਨੀ ਲਈ ਬਿਲੀਅਨ ਡਾਲਰਾਂ ਦੀ ਡੀਲ ਕਰਾਈ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਧੋਖਾ ਦਿਤਾ ਹੈ। ਉਨ੍ਹਾਂ ਨੇ ਸਾਡੇ ਸੈਨਿਕਾਂ ਦੀ ਸ਼ਹਾਦਤ ਦੀ ਬੇਇਜ਼ਤੀ ਕੀਤੀ ਹੈ।