
ਭਾਰਤੀ ਜਨਤਾ ਪਾਰਟੀ ( ਭਾਜਪਾ) ਨੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਸੌਦੇ ਨੂੰ ਨਾਕਾਮ ਕਰਨ ਦੇ ਲਈ ਅੰਤਰਰਾਸ਼ਟਰੀ
ਨਵੀਂ ਦਿੱਲੀ ; ਭਾਰਤੀ ਜਨਤਾ ਪਾਰਟੀ ( ਭਾਜਪਾ) ਨੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਸੌਦੇ ਨੂੰ ਨਾਕਾਮ ਕਰਨ ਦੇ ਲਈ ਅੰਤਰਰਾਸ਼ਟਰੀ ਪੱਧਰ ਤੇ ਸਾਜਿਸ਼ ਵਿੱਚ ਸ਼ਾਮਿਲ ਹਨ ਅਤੇ ਫਰਾਂਸ ਦੇ ਪੂਰਵ ਰਾਸ਼ਟਰਪਤੀ ਓਲਾਂਦ ਇਸ ਗਠਜੋੜ ਦਾ ਹਿੱਸਾ ਹਨ। ਭਾਜਪਾ ਨੇ ਦਾਵਾ ਕੀਤਾ ਕਿ ਕਾਂਗ੍ਰੇਸ ਪ੍ਰਮੁੱਖ ਇਸ ਸੌਦੇ ਨੂੰ ਖਤਮ ਕਰਾਕੇ ਆਪਣੇ ਜੀਜਾ ਰਾਬਰਟ ਵਾਡਰਾ ਨਾਲ ਸੰਬੰਧਤ ਇਕ ਫਰਮ ਦੀ ਮਦਦ ਕਰਨਾ ਚਾਹੁੰਦੇ ਹਨ।
ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਲੜਾਕੂ ਵਿਮਾਨ ਸੌਦੇ ਨੂੰ ਲੈਕੇ ਵਧਦੇ ਰਾਜਨੀਤਿਕ ਵਿਵਾਦ ਵਿਚ ਗਾਂਧੀ ਪਰਿਵਾਰ ਨੂੰ ਘਸੀਟਦੇ ਹੋਏ ਦੋਸ਼ ਲਗਾਇਆ ਕਿ ਸੰਪਰਗ ਸਰਕਾਰ ਨੇ ਵਾਡਰਾ ਨਾਲ ਜੁੜੀ ਇੱਕ ਨਿਜੀ ਕੰਪਨੀ ਨੂੰ ਵਿਚੌਲੇ ਦੇ ਰੂਪ ਵਿਚ ਨਹੀਂ ਚੁਣੇ ਜਾਣ ਤੋਂ ਬਾਅਦ ਇਸ ਸੌਦੇ ਤੇ ਵਿਰਾਮ ਲਗਾ ਦਿਤਾ ਸੀ। ਉਨਾਂ ਇੱਕ ਸਵਾਂਦਦਾਤਾ ਸੰਮੇਲਨ ਵਿੱਚ ਇਕ ਨਿਜੀ ਫਰਮ ਦਾ ਨਾਮ ਲਿਆ ਅਤੇ ਦਾਵਾ ਕੀਤਾ ਕਿ ਉਸਦਾ ਮਾਲਕ ਵਾਡਰਾ ਦੇ ਨਾਲ ਕੰਮ ਕਰ ਰਿਹਾ ਸੀ।
ਹਾਲਾਂਕਿ ਵਾਡਰਾ ਨੇ ਇਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨਾਂ ਸਾਜਿਸ਼ ਵਿੱਚ ਪਾਕਿਸਤਾਨ ਦੀ ਭੂਮਿਕਾ ਦੇ ਵੀ ਸੰਕੇਤ ਦਿੰਦੇ ਹੋਏ ਕਿਹਾ ਕਿ ਉਸਦੇ ਨੇਤਾਵਾਂ ਵਿਚ ਇਕ ਪੂਰਵ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਟਵੀਟ ਕੀਤਾ ਹੈ ਕਿ ਗਾਂਧੀ ਅਗਲੇ ਪ੍ਰਧਾਮੰਤਰੀ ਹੋਣਗੇ। ਓਲਾਂਦ ਦੇ ਉਸ ਕਥਿਤ ਬਿਆਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਰਾਫੇਲ ਸੌਦੇ ਦੇ ਲਈ ਦਸਾਲਟ ਏਵੀਏਸ਼ਨ ਦੇ ਸਾਂਝੇਦਾਰ ਦੇ ਰੂਪ ਵਿੱਚ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਂਇਸ ਡਿਫੈਂਸ ਦਾ ਮਤਾ ਪੇਸ਼ ਕੀਤਾ ਸੀ।
ਉਨਾਂ ਕਿਹਾ ਕਿ ਕਿਵੇਂ ਰਾਹੁਲ ਗਾਂਧੀ ਅਤੇ ਉਹ ਓਲਾਂਦ ਗਠਜੋੜ ਦੇ ਇਕ ਹਿੱਸੇ ਦੇ ਰੂਪ ਵਿਚ ਜੁੜੇ ਹੋਏ ਹਨ ਅਤੇ ਸੌਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਸਮਝਣ ਦੀ ਲੋੜ ਹੈ। ਸ਼ੇਖਾਵਤ ਨੇ ਦੋਸ਼ ਲਗਾਇਆ ਕਿ ਸੌਦੇ ਨੂੰ ਖਤਮ ਕਰਨ, ਦੇਸ਼ ਨੂੰ ਬਦਨਾਮ ਕਰਨ ਅਤੇ ਭਾਰਤੀ ਹਵਾਈ ਸੇਨਾ ਦੇ ਮਨੋਬਲ ਨੂੰ ਘਟ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਗਾਂਧੀ ਅੰਤਰਰਾਸ਼ਟਰੀ ਪੱਧਰ ਤੇ ਸਾਜਿਸ਼ ਕਰ ਰਹੇ ਹਨ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਬਹੁਤ ਪਹਿਲਾਂ ਕਾਂਗਰਸ ਨੇਤਾ ਮਣੀਸ਼ੰਕਰ ਅਇੱਰ ਦੇ ਪਾਕਿਸਤਾਨ ਵਿਚ ਦਿੱਤੇ ਬਿਆਨਾਂ ਦਾ ਜ਼ਿਕਰ ਕੀਤਾ। ਉਨਾਂ ਵਿਰੋਧੀ ਪਾਰਟੀ ਅਤੇ ਪਾਕਿਸਤਾਨੀ ਨੇਤਾਵਾਂ ਦੇ ਵਿਚ ਸਮਾਨਤਾ ਦਸਦੇ ਹੋਏ ਕਿਹਾ ਕਿ ਦੋਨੋਂ ਭਾਰਤੀ ਰਾਜਨੀਤੀ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਟਾਉਣਾ ਚਾਹੁੰਦੇ ਹਨ। ਉਨਾਂ ਮੋਦੀ ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਸਮੇਤ ਹੋਰਨਾਂ ਪਾਕਿਸਤਾਨੀ ਨੇਤਾਵਾਂ ਦੇ ਟਵੀਟ ਪੜੇ ਅਤੇ ਕਿਹਾ ਕਿ ਅਜਿਹਾ ਲਗ ਰਿਹਾ ਹੈ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਲਈ ਪ੍ਰਚਾਰ ਕਰ ਰਹੇ ਹਨ। ਪਾਤਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਲੋਕ ਗਾਂਧੀ ਨੂੰ ਭਾਰਤ ਵਿੱਚ ਇੱਕ ਵੱਡਾ ਨੇਤਾ ਬਣਾਉਣਾ ਚਾਹੁੰਦੇ ਹਨ। ਉਹ ਕੋਣ ਹਨ? ਉਹ ਪਾਕਿਸਤਾਨੀ ਨੇਤਾ ਹਨ ਤੇ ਜੋ ਹਨ ਉਹ ਭ੍ਰਿਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਦੇ ਲਈ ਖੜੇ ਹਨ।