
ਕਿਹਾ - ਹੁਣ ਸਾਨੂੰ ਅਹਿਸਾਸ ਹੋਇਆ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ ਕਿਉਂਕਿ ਇਸ ਵਿਚ ਕੁਝ ਸੁਭਾਵਕ ਸੁਆਰਥੀ ਤੱਤ ਹਨ ਜੋ ਵਿਰੋਧ ਕਰਨਗੇ।
ਨਿਊਯਾਰਕ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਵਲੋਂ 5 ਅਗੱਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਵਾਪਸ ਲੈਣ ਤੋਂ ਪਹਿਲਾਂ ਕਸ਼ਮੀਰ ਦੀ ਸਥਿਤੀ 'ਬੁਰੀ ਸਥਿਤੀ' ਵਿਚ ਸੀ। ਜੈਸ਼ੰਕਰ ਨੇ ਕਿਹਾ ਕਿ ਇਹ ਫ਼ੈਸਲਾ ਖੇਤਰ ਵਿਚ ਆਰਥਕ ਅਤੇ ਸਮਾਜਕ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣ ਲਈ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿਚ ਲਿਆ ਗਿਆ ਸੀ। ਵਿਦੇਸ਼ੀ ਸੰਬੰਧਾਂ ਬਾਰੇ 'ਥਿੰਕ ਟੈਂਕ' ਕੌਂਸਲ ਦੇ ਵਿਚਾਰ ਵਟਾਂਦਰੇ ਦੇ ਸੈਸ਼ਨ ਦੌਰਾਨ ਮੰਤਰੀ ਨੇ ਇਥੇ ਕਿਹਾ ਕਿ ਜਦੋਂ ਮੋਦੀ ਸਰਕਾਰ ਫ਼ਤਵਾ ਮਿਲਣ ਤੋਂ ਬਾਅਦ ਮਈ ਵਿਚ ਮੁੜ ਸੱਤਾ ਵਿਚ ਆਈ ਸੀ ਤਾਂ ਉਸਨੇ ਕਸ਼ਮੀਰ ਮੁੱਦੇ ਦੀ ਸਮੀਖਿਆ ਕੀਤੀ ਅਤੇ ਮਹਿਸੂਸ ਕੀਤਾ ਕਿ ਉਸ ਦੇ ਕੋਲ ਦੋ ਵਿਕਲਪ ਸਨ।
Jammu Kashmir
ਜੈਸ਼ੰਕਰ ਨੇ ਕਿਹਾ, ''ਇਕ ਵਿਕਲਪ ਇਹ ਸੀ ਕਿ ਤੁਹਾਡੇ ਕੋਲ ਨੀਤੀਆਂ ਦਾ ਸਮੂਹ ਸੀ ਜੋ ਪਿਛਲੇ 70 ਸਾਲਾਂ ਤੋਂ ਚੱਲ ਰਿਹਾ ਸੀ। ਪਰ ਪਿਛਲੇ 40 ਸਾਲਾਂ ਤੋਂ, ਇਹ ਦਰਸਾ ਰਿਹਾ ਸੀ ਕਿ ਇਹ ਕੰਮ ਨਹੀਂ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਦੂਜਾ ਵਿਕਲਪ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਦੇ ਬਹੁਤੇ ਪ੍ਰਬੰਧਾਂ ਨੂੰ ਖ਼ਤਮ ਕਰਨਾ ਸੀ।
Jammu Kashmir
ਵਿਦੇਸ਼ ਮੰਤਰੀ ਨੇ ਕਿਹਾ, ''ਥੋੜਾ ਯਾਦ ਕਰੋ, 5 ਅਗੱਸਤ ਤੋਂ ਪਹਿਲਾਂ ਕਸ਼ਮੀਰ ਦਾ ਬੁਰਾ ਹਾਲ ਸੀ। ਮੇਰਾ ਮਤਲਬ ਹੈ ਕਿ ਕਸ਼ਮੀਰ ਵਿਚ ਸਮੱਸਿਆਵਾਂ 5 ਅਗੱਸਤ ਤੋਂ ਸ਼ੁਰੂ ਨਹੀਂ ਹੋਈਆਂ ਸਨ। 5 ਅਗੱਸਤ ਨੂੰ ਤਾਂ ਉਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਇਕ ਢੰਗ ਮੰਨਿਆ ਜਾਣਾ ਚਾਹੀਦਾ ਹੈ। ਇਸ ਕਰ ਕੇ, ਇਕੋ ਵਿਕਲਪ ਸੀ ਜਾਂ ਤਾਂ ਕਿਸੇ ਚੀਜ਼ ਨੂੰ ਜਾਰੀ ਰੱਖਣਾ ਸੀ ਜੋ ਸਪਸ਼ਟ ਤੌਰ ਤੇ ਕੰਮ ਨਹੀਂ ਕਰ ਰਿਹਾ ਸੀ। ਜਾਂ, ਬਹੁਤ ਕੁਝ ਵੱਖਰਾ ਕਰੀਏ ਅਤੇ ਕੁਝ ਬਹੁਤ ਵੱਖਰਾ ਕਰਨ ਦੀ ਕੋਸ਼ਿਸ਼ ਕਰਨ ਦਾ ਫ਼ੈਸਲਾ ਲੈ ਲਿਆ ਗਿਆ।''
Subrahmanyam Jaishankar
ਉਨ੍ਹਾਂ ਨੇ ਕਿਹਾ,“ਹੁਣ ਸਾਨੂੰ ਅਹਿਸਾਸ ਹੋਇਆ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ ਕਿਉਂਕਿ ਇਸ ਵਿਚ ਕੁਝ ਸੁਭਾਵਕ ਸੁਆਰਥੀ ਤੱਤ ਹਨ ਜੋ ਵਿਰੋਧ ਕਰਨਗੇ। ਇਸ ਲਈ ਜਦੋਂ ਅਸੀਂ ਇਹ ਤਬਦੀਲੀ ਕੀਤੀ, ਸਾਡੀ ਪਹਿਲੀ ਚਿੰਤਾ ਇਹ ਸੀ ਕਿ ਹਿੰਸਾ ਹੋਵੇਗੀ, ਪ੍ਰਦਰਸ਼ਨ ਹੋਣਗੇ ਅਤੇ ਅਤਿਵਾਦੀ ਇਨ੍ਹਾਂ ਪ੍ਰਦਰਸ਼ਨਾਂ ਨੂੰ (ਅਪਣੀ ਯੋਜਨਾਵਾਂ ਲਈ) ਇਸਤੇਮਾਲ ਕਰਨਗੇ।” ਜੈਸ਼ੰਕਰ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਇਕ ਸੰਵਿਧਾਨਕ ਵਿਵਸਥਾ (ਸੰਵਿਧਾਨ ਦਾ) ਹਟਾਏ ਜਾਣ ਨਾਲ ਕਸ਼ਮੀਰ ਵਿਚ ਨਿਵੇਸ਼ ਅਤੇ ਆਰਥਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ, ਜੋ ਇਸ ਖੇਤਰ ਦੇ ਆਰਥਕ ਅਤੇ ਸਮਾਜਕ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣ ਵਿਚ ਸਹਾਇਤਾ ਕਰੇਗਾ।
Jammu and Kashmir
ਉਨ੍ਹਾਂ ਕਿਹਾ ਕਿ ਧਾਰਾ 370 ਦੇ ਬਹੁਤੇ ਉਪਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸੰਚਾਰ ਸਹੂਲਤਾਂ 'ਤੇ ਪਾਬੰਦੀ ਸਮੇਤ ਪਾਬੰਦੀਆਂ ਥੋਪਣ ਦਾ ਉਦੇਸ਼ ਜਾਨੀ ਨੁਕਸਾਨ ਨੂੰ ਰੋਕਣਾ ਅਤੇ ਸਥਿਤੀ ਨੂੰ ਸਥਿਰ ਬਣਾਉਣਾ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਲੈਂਡਲਾਈਨ ਸੇਵਾ ਪਹਿਲਾਂ ਹੀ ਬਹਾਲ ਕਰ ਦਿਤੀ ਗਈ ਹੈ, ਮੋਬਾਈਲ ਟਾਵਰ ਵੀ ਚਾਲੂ ਕੀਤੇ ਗਏ ਹਨ, ਸਕੂਲ ਖੁੱਲ੍ਹ ਗਏ ਹਨ ਅਤੇ ਆਰਥਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ।
(ਪੀਟੀਆਈ