
ਆਪਰੇਸ਼ਨ ਸੰਧੂਰ ਵਿਚ ਮਾਰਿਆ ਗਿਆ ਮਸੂਦ ਦਾ ਪਰਵਾਰ : ਜੈਸ਼
India did not accept the proposal for mediation by a third party Ishaq Dar News: ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ਦੇ ਉਲਟ ਆਪਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਨਾਲ ਦੁਵਲੇ ਮੁੱਦਿਆਂ ਨੂੰ ਸੁਲਝਾਉਣ ਲਈ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਸਪੱਸ਼ਟ ਤੌਰ ਉਤੇ ਇਨਕਾਰ ਕੀਤਾ ਹੈ। ਅਲ ਜਜ਼ੀਰਾ ਨੂੰ ਦਿਤੇ ਇੰਟਰਵਿਊ ਦੌਰਾਨ ਡਾਰ ਨੇ ਕਿਹਾ ਕਿ ਇਸਲਾਮਾਬਾਦ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਤੀਜੀ ਧਿਰ ਦੀ ਵਿਚੋਲਗੀ ਦਾ ਮੁੱਦਾ ਉਠਾਇਆ ਹੈ, ਜਿਸ ਉਤੇ ਅਮਰੀਕੀ ਅਧਿਕਾਰੀ ਨੇ ਜਵਾਬ ਦਿਤਾ ਕਿ ਭਾਰਤ ਕਿਸੇ ਬਾਹਰੀ ਦਖਲਅੰਦਾਜ਼ੀ ਦਾ ਸਮਰਥਨ ਨਹੀਂ ਕਰਦਾ। ਇੰਟਰਵਿਊ ਦੌਰਾਨ ਪਾਕਿਸਤਾਨੀ ਮੰਤਰੀ ਨੇ ਟਰੰਪ ਵਲੋਂ ਦੋਹਾਂ ਪ੍ਰਮਾਣੂ ਦੇਸ਼ਾਂ ਵਿਚਾਲੇ 10 ਮਈ ਨੂੰ ਹੋਈ ਜੰਗਬੰਦੀ ’ਚ ਵਿਚੋਲਗੀ ਕਰਨ ਦੇ ਦਾਅਵਿਆਂ ਬਾਰੇ ਰੂਬੀਓ ਨਾਲ ਵਿਸ਼ੇਸ਼ ਗੱਲਬਾਤ ਦਾ ਜ਼ਿਕਰ ਕੀਤਾ।
ਹਾਲਾਂਕਿ 25 ਜੁਲਾਈ ਨੂੰ ਵਾਸ਼ਿੰਗਟਨ ’ਚ ਹੋਈ ਦੁਵਲੀ ਬੈਠਕ ਦੌਰਾਨ ਡਾਰ ਨੇ ਵਿਦੇਸ਼ ਮੰਤਰੀ ਰੂਬੀਓ ਨਾਲ ਇਹ ਮਾਮਲਾ ਦੁਬਾਰਾ ਉਠਾਇਆ, ਜਿਨ੍ਹਾਂ ਨੇ ਦੁਹਰਾਇਆ ਕਿ ਭਾਰਤ ਨੇ ਅਪਣਾ ਰੁਖ ਕਾਇਮ ਰੱਖਿਆ ਹੈ ਅਤੇ ਕਿਹਾ ਕਿ ਇਹ ਮੁੱਦਾ ਸਖਤੀ ਨਾਲ ‘ਦੁਵਲਾ’ ਹੈ। ਡਾਰ ਨੇ ਕਿਹਾ, ‘‘ਇਤਫਾਕਨ, ਜਦੋਂ 10 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਵਲੋਂ ਮੈਨੂੰ ਜੰਗਬੰਦੀ ਦੀ ਪੇਸ਼ਕਸ਼ ਆਈ... ਮੈਨੂੰ ਦਸਿਆ ਗਿਆ ਸੀ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਇਕ ਸੁਤੰਤਰ ਸਥਾਨ ਉਤੇ ਗੱਲਬਾਤ ਹੋਵੇਗੀ। ਜਦੋਂ ਅਸੀਂ 25 ਜੁਲਾਈ ਨੂੰ ਵਾਸ਼ਿੰਗਟਨ ’ਚ ਵਿਦੇਸ਼ ਮੰਤਰੀ ਰੂਬੀਓ ਨਾਲ ਦੁਵਲੀ ਮੁਲਾਕਾਤ ਦੌਰਾਨ ਮਿਲੇ ਤਾਂ ਮੈਂ ਉਨ੍ਹਾਂ ਨੂੰ ਪੁਛਿਆ ਕਿ ਉਨ੍ਹਾਂ ਗੱਲਬਾਤਾਂ ਦਾ ਕੀ ਹੋਇਆ।’
ਰੂਬੀਓ ਨੇ ਕਿਹਾ ‘ਭਾਰਤ ਕਹਿੰਦਾ ਹੈ ਕਿ ਇਹ ਦੁਵੱਲਾ ਮੁੱਦਾ ਹੈ’।’’ ਡਾਰ ਦੀਆਂ ਟਿਪਣੀਆਂ ਟਰੰਪ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਦਾ ਖੰਡਨ ਕਰਦੀਆਂ ਹਨ ਕਿ ਅਮਰੀਕਾ ਨੇ ਆਪਰੇਸ਼ਨ ਸੰਧੂਰ ਦੌਰਾਨ ਵਧੇ ਤਣਾਅ ਦੇ ਵਿਚਕਾਰ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ.ਓ.ਜੇ.ਕੇ.) ਵਿਚ ਨੌਂ ਅਤਿਵਾਦੀ ਬੁਨਿਆਦੀ ਢਾਂਚਿਆਂ ਉਤੇ ਭਾਰਤ ਦੇ ਸਹੀ ਫੌਜੀ ਹਮਲੇ ਦੇ ਜਵਾਬੀ ਰੂਪ ਵਿਚ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ।
ਟਰੰਪ ਮਈ ਤੋਂ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਵਿਚੋਲਗੀ ਨੇ ਸੰਭਾਵੀ ‘ਪ੍ਰਮਾਣੂ ਯੁੱਧ’ ਨੂੰ ਟਾਲਿਆ ਹੈ, ਜਿਸ ਤੋਂ ਭਾਰਤ ਨੇ ਸਪੱਸ਼ਟ ਤੌਰ ਉਤੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਜੰਗਬੰਦੀ ਦੋਹਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ (ਡੀ.ਜੀ.ਐਮ.ਓ.) ਵਿਚਕਾਰ ਸਿੱਧੀ ਫੌਜੀ ਗੱਲਬਾਤ ਰਾਹੀਂ ਪ੍ਰਾਪਤ ਕੀਤੀ ਗਈ ਸੀ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਇਸਲਾਮਾਬਾਦ ਦੀ ਗੱਲਬਾਤ ਦੀ ਇੱਛਾ ਉਤੇ ਵੀ ਜ਼ੋਰ ਦਿਤਾ, ਪਰ ਕਿਹਾ ਕਿ ਗੱਲਬਾਤ ਵਿਆਪਕ ਹੋਣੀ ਚਾਹੀਦੀ ਹੈ, ਜਿਸ ਵਿਚ ਅਤਿਵਾਦ, ਵਪਾਰ, ਆਰਥਕਤਾ ਅਤੇ ਜੰਮੂ-ਕਸ਼ਮੀਰ ਨੂੰ ਸ਼ਾਮਲ ਕੀਤਾ ਗਿਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਲਈ ਭੀਖ ਮੰਗਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ, ‘‘ਸਾਨੂੰ ਦੁਵਲੀ ਬੈਠਦ ਤੋਂ ਕੋਈ ਇਤਰਾਜ਼ ਨਹੀਂ ਹੈ। ਹਾਲਾਂਕਿ, ਸੰਵਾਦ ਵਿਆਪਕ ਹੋਣੇ ਚਾਹੀਦੇ ਹਨ, ਜਿਸ ਵਿਚ ਅਤਿਵਾਦ, ਵਪਾਰ, ਆਰਥਕਤਾ ਅਤੇ ਜੰਮੂ-ਕਸ਼ਮੀਰ ਉਤੇ ਚਰਚਾ ਸ਼ਾਮਲ ਹੋਣੀ ਚਾਹੀਦੀ ਹੈ। ਇਹ ਸਾਰੇ ਵਿਸ਼ੇ ਜਿਨ੍ਹਾਂ ਉਤੇ ਅਸੀਂ ਦੋਵੇਂ ਵਿਚਾਰ ਵਟਾਂਦਰੇ ਕਰ ਰਹੇ ਹਾਂ।’’
ਆਪਰੇਸ਼ਨ ਸੰਧੂਰ ਵਿਚ ਮਾਰਿਆ ਗਿਆ ਮਸੂਦ ਦਾ ਪਰਵਾਰ : ਜੈਸ਼
ਭਾਰਤ ਵਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਅਤਿਵਾਦੀ ਅਦਾਰਿਆਂ ਨੂੰ ‘ਆਪਰੇਸ਼ਨ ਸੰਧੂਰ’ ਤਹਿਤ ਤਬਾਹ ਕਰਨ ਦੇ ਕੁੱਝ ਮਹੀਨਿਆਂ ਬਾਅਦ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਨੇ ਵਾਇਰਲ ਵੀਡੀਉ ਵਿਚ ਮੰਨਿਆ ਹੈ ਕਿ ਅਤਿਵਾਦੀ ਸਮੂਹ ਦੇ ਚੋਟੀ ਦੇ ਕਮਾਂਡਰ ਮਸੂਦ ਅਜ਼ਹਰ ਦੇ ਪਰਵਾਰ ਨੂੰ ਬਹਾਵਲਪੁਰ ’ਚ ਹਮਲਿਆਂ ’ਚ ਮਾਰਿਆ ਗਿਆ ਸੀ।