
ਕੁੱਝ ਚੀਜ਼ਾਂ ਲਿਜਾਣ ’ਤੇ ਲਾਈ ਗਈ ਐ ਪਾਬੰਦੀ
ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਕਾਰ ਕਈ ਮੁੱਦਿਆਂ ’ਤੇ ਸਮਝੌਤੇ ਹੋਏ ਹਨ ਜਿਨ੍ਹਾਂ ਵਿਚ ਮੁੱਖ ਮੁੱਦਾ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਦਾ ਸੀ। ਸਮਝੌਤੇ ਵਿਚ ਤੈਅ ਹੋਇਆ ਹੈ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਪਾਕਿ ਸਰਕਾਰ ਸਿਰਫ਼ ਚਾਰ ਦਿਨ ਸ਼ਰਧਾਲੂਆਂ ਨੂੰ ਇਸ ਦੀ ਜਾਣਕਾਰੀ ਦੇਵੇਗੀ ਕਿ ਉਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਜਾਂ ਨਹੀਂ।
Kartarpur Sahib
ਇਸ ਦੇ ਨਾਲ ਹੀ ਇਨ੍ਹਾਂ ਸਮਝੌਤਿਆਂ ਦੌਰਾਨ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਕੁੱਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਅਪਣੇ ਨਾਲ ਕਿਹੜਾ ਸਮਾਨ ਲਿਜਾ ਸਕਦੀਆਂ ਨੇ ਅਤੇ ਕਿਹੜਾ ਨਹੀਂ। ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਮੁਤਾਬਕ -ਸ਼ਰਧਾਲੂ ਅਪਣੇ ਨਾਲ 11 ਹਜ਼ਾਰ ਤੋਂ ਜ਼ਿਆਦਾ ਨਕਦੀ ਹੀ ਲਿਜਾ ਸਕਣਗੇ।ਇਸ ਦੇ ਨਾਲ ਹੀ ਯਾਤਰੀ ਦਾ ਬੈਗ 7 ਕਿਲੋ ਵਜ਼ਨ ਦਾ ਹੋਣਾ ਚਾਹੀਦਾ।
Sikhs
ਰਜਿਸਟ੍ਰੇਸ਼ਨ ਤਹਿਤ ਸ਼ਰਧਾਲੂ ਸਿਰਫ਼ ਕਰਤਾਰਪੁਰ ਸਾਹਿਬ ਹੀ ਜਾ ਸਕਣਗੇ, ਹੋਰ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। 13 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 75 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਸਿਰਫ਼ ਜਥਿਆਂ ਵਿਚ ਯਾਤਰਾ ਕਰ ਸਕਣਗੇ। ਸ਼ਰਧਾਲੂਆਂ ਨੂੰ ਯਾਤਰਾ ਦਾ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ। ਸਮਾਨ ਲਿਜਾਣ ਲਈ ਸ਼ਰਧਾਲੂ ਸਿਰਫ਼ ਕੱਪੜੇ ਦੇ ਬੈਗ ਹੀ ਵਰਤ ਸਕਣਗੇ। ਹਰੇਕ ਤਰ੍ਹਾਂ ਦੀਆਂ ਕਿਰਪਾਨਾਂ ਨਾਲ ਲਿਜਾਣ ਦੀ ਇਜਾਜ਼ਤ ਹੋਵੇਗੀ।
Kartarpur Corridor
ਜਿੱਥੇ ਸ਼ਰਧਾਲੂਆਂ ਨੂੰ ਕੁੱਝ ਚੀਜ਼ਾਂ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਉਥੇ ਹੀ ਕੁੱਝ ਚੀਜ਼ਾਂ ’ਤੇ ਪਾਬੰਦੀ ਵੀ ਲਗਾਈ ਗਈ ਹੈ। ਸ਼ਰਧਾਲੂ ਅਪਣੇ ਨਾਲ ਵਾਈ-ਫਾਈ ਬ੍ਰਾਡਬੈਂਡ ਉਪਕਰਨ ਨਹੀਂ ਲਿਜਾ ਸਕਣਗੇ। ਝੰਡੇ, ਬੈਨਰ, ਸ਼ਰਾਬ ਅਤੇ ਵਿਸਫ਼ੋਕ ਪਦਾਰਥ ਲਿਜਾਣ ਦੀ ਮਨਾਹੀ ਹੋਵੇਗੀ। ਸ਼ਰਧਾਲੂ ਅਪਣੇ ਨਾਲ ਚਾਕੂ, ਬਲੇਡ, ਮੋਹਰ, ਸਿੱਕੇ, ਕੋਈ ਸਾਹਿਤਕ ਕਿਤਾਬ ਵੀ ਨਹੀਂ ਲਿਜਾ ਸਕਣਗੇ।
Narendra Modi and Imran Khan
ਦੱਸ ਦਈਏ ਕਿ ਸਿੱਖਾਂ ਦੀ ਲੰਬੀ ਅਰਦਾਸ ਮਗਰੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਜਿਸ ਦਾ ਉਦਘਾਟਨ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਅਤੇ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ, ਜਦਕਿ ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।