ਨਸਲੀ ਵਤੀਰੇ ਲਈ ਅਨਨਿਆ ਬਿਰਲਾ ਨੇ ਅਮਰੀਕੀ ਰੈਸਤਰਾਂ ਦੀ ਨਿਖੇਧੀ ਕੀਤੀ
ਨਿਊਯਾਰਕ, 26 ਅਕਤੂਬਰ : ਆਦਿਤਿਆ ਬਿਰਲਾ ਦੀ ਧੀ ਅਨਨਿਆ ਬਿਰਲਾ ਨੇ ਇਕ ਅਮਰੀਕੀ ਰੈਸਤਰਾਂ ਨੂੰ ਨਸਲੀ ਦਸਦੇ ਹੋਏ ਕਿਹਾ ਕਿ ਕੈਲੀਫ਼ੋਰਨੀਆਂ ਵਿਚ ਇਕ ਇਤਾਲਵੀ-ਅਮਰੀਕੀ ਰੈਸਤਰਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਅਪਣੇ ਅਹਾਤੇ ਵਿਚੋਂ ਬਾਹਰ ਸੁੱਟ ਦਿਤਾ ਸੀ। ਗਾਇਕਾ ਅਤੇ ਕਲਾਕਾਰ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਅਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ,''ਇਹ ਠੀਕ ਨਹੀਂ ਹੈ।'' ਅਨਨਿਆ ਨੇ ਇਕ ਟਵੀਟ ਵਿਚ ਕਿਹਾ,''ਸਕੋਪਾ ਨਾਮ ਦੇ ਰੈਸਤਰਾਂ ਨੇ ਮੈਨੂੰ ਅਤੇ ਮੇਰੇ ਪ੍ਰਵਾਰ ਨੂੰ ਅਪਣੇ ਅਹਾਤੇ ਵਿਚੋਂ ਬਾਹਰ ਸੁੱਟ ਦਿਤਾ। ਬੇਹਦ ਨਸਲੀ। ਬੇਹਦ ਦੁਖਦ। ਤੁਹਾਨੂੰ ਅਪਣੇ ਗਾਹਕਾਂ ਨਾਲ ਸਹੀ ਵਤੀਰਾ ਕਰਨ ਦੀ ਜ਼ਰੂਰਤ ਹੈ। ਬੇਹਦ ਨਸਲਵਾਦੀ। ਇਹ ਠੀਕ ਨਹੀਂ ਹੈ।'' ਸਕੋਪਾ ਇਟੈਲੀਅਨ ਰੂਟਸ ਰੈਸਤਰਾਂ ਕੈਲੀਫ਼ੋਰਨੀਆਂ ਵਿਚ ਸ਼ੈਫ਼ ਐਂਟੋਨੀਉ ਲੋਫ਼ਾਸੋ ਵਲੋਂ ਸੰਚਾਲਤ ਇਕ ਇਤਾਲਵੀ-ਅਮਰੀਕੀ ਰੈਸਤਰਾਂ ਹੈ। (ਪੀਟੀਆਈ)