ਕੈਨੇਡਾ 'ਚ ਪੰਜਾਬਣ ਪੁਲਿਸ ਅਧਿਕਾਰੀ ਨੂੰ ਮਿਲਿਆ ਉੱਚ ਸਨਮਾਨ 
Published : Oct 26, 2022, 1:42 pm IST
Updated : Oct 26, 2022, 1:42 pm IST
SHARE ARTICLE
Sukhjit Kaur Sukhi Dhesi
Sukhjit Kaur Sukhi Dhesi

ਸੁਖਜੀਤ ਕੌਰ ਸੁੱਖੀ ਢੇਸੀ ਨੂੰ ਪੁਲਿਸ ਐਗਜ਼ਮਪਲਰੀ ਸਰਵਿਸ ਮੈਡਲ ਨਾਲ ਕੀਤਾ ਗਿਆ ਸਨਮਾਨਿਤ 

30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮਿਲਿਆ ਸਨਮਾਨ 
ਵੈਨਕੂਵਰ :
ਸੀਨੀਅਰ ਪੰਜਾਬਣ ਪੁਲਿਸ ਅਧਿਕਾਰੀ ਸੁਖਜੀਤ ਕੌਰ ਸੁੱਖੀ ਢੇਸੀ ਨੇ ਵੱਡਾ ਨਾਮਣਾ ਖੱਟਿਆ ਹੈ। ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਸੁਖਜੀਤ ਕੌਰ ਸੁੱਖੀ ਢੇਸੀ ਨੂੰ ਪੁਲਿਸ ਦੇ ਸਰਬਉੱਚ ਸਨਮਾਨ 'ਪੁਲਿਸ ਐਗਜ਼ਮਪਲਰੀ ਸਰਵਿਸ ਮੈਡਲ' ਨਾਲ ਸਨਮਾਨਿਤ ਕੀਤਾ ਹੈ। ਸੁਖਜੀਤ ਢੇਸੀ ਨੂੰ ਇਹ ਸਨਮਾਨ ਪੁਲਿਸ ਮਹਿਕਮੇ ਵਿਚ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿਤਾ ਗਿਆ ਹੈ।

ਦੱਸ ਦੇਈਏ ਕਿ ਕੈਨੇਡਾ ਦੇ ਗਵਰਨਰ ਜਨਰਲ ਵਲੋਂ ਇਹ ਸਰਬਉੱਚ ਸਨਮਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 20 ਸਾਲ ਜਨਤਕ ਸੁਰੱਖਿਆ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਜਾਣਕਾਰੀ ਅਨੁਸਾਰ ਕਾਰਪੋਰੇਲ ਸੁਖਜੀਤ ਕੌਰ ਢੇਸੀ ਸਾਲ 1992 ਵਿਚ ਪੁਲਿਸ ਵਿਚ ਭਰਤੀ ਹੋਈ ਸੀ ਅਤੇ ਉਹ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ।

ਢੇਸੀ ਵੈਨਕੂਵਰ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁਕੇ ਹਨ। ਦੱਸ ਦੇਈਏ ਕਿ ਸੁਖਜੀਤ ਕੌਰ ਸੁੱਖੀ ਢੇਸੀ ਹੁਣ ਜਾਂਚ ਏਜੰਸੀ ਇੰਟੈਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵਿਚ ਮੀਡੀਆ ਬੁਲਾਰੇ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement