
ਓਨਟਾਰੀਓ ਦੇ ਬਜਟ ਅਨੁਸਾਰ, ਇਸ ਵਿੱਤੀ ਸਾਲ ਵਿੱਚ ਇਹ ਟੈਕਸ $175 ਮਿਲੀਅਨ ਲਿਆਉਣ ਦਾ ਅਨੁਮਾਨ ਹੈ।
ਟੋਰਾਂਟੋ: ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਵਿਦੇਸ਼ੀ ਨਾਗਰਿਕਾਂ ਲਈ ਘਰ ਖਰੀਦਣਾ ਹੁਣ ਹੋਰ ਮੁਸ਼ਕਲ ਹੋ ਗਿਆ ਹੈ। ਓਨਟਾਰੀਓ ਨੇ ਘੋਸ਼ਣਾ ਕੀਤੀ ਹੈ ਕਿ ਉਹ ਵਿਦੇਸ਼ੀ ਨਾਗਰਿਕਾਂ ਦੁਆਰਾ ਖਰੀਦੇ ਗਏ ਘਰਾਂ 'ਤੇ ਲਗਾਏ ਗਏ ਟੈਕਸ ਨੂੰ 20 ਪ੍ਰਤੀਸ਼ਤ ਤੋਂ ਵਧਾ ਕੇ 25 ਪ੍ਰਤੀਸ਼ਤ ਕਰ ਰਿਹਾ ਹੈ। ਵਧੀ ਹੋਈ ਦਰ ਮੰਗਲਵਾਰ ਤੋਂ ਲਾਗੂ ਹੋ ਗਈ ਹੈ।
ਡੱਗ ਫੋਰਡ ਦੀ ਸੂਬਾ ਸਰਕਾਰ ਨੇ ਵਿਦੇਸ਼ੀਆਂ ਉਪਰ ਲੱਗਣ ਵਾਲਾ ਟੈਕਸ 20 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿਤਾ। ਡੱਗ ਫੋਰਡ ਦੀ ਪੀ.ਸੀ. ਪਾਰਟੀ ਦੀ ਸਰਕਾਰ ਨੇ ਇਸੇ ਸਾਲ ਮਾਰਚ ਵਿਚ ਫ਼ੌਰਨ ਹੋਮਬਾਇਰ ਟੈਕਸ 15 ਫ਼ੀ ਸਦੀ ਤੋਂ ਵਧਾ ਕੇ 20 ਫ਼ੀ ਸਦੀ ਕੀਤਾ ਸੀ।ਜੋ ਹੁਣ ਵਧਾਕੇ 25 ਫੀਸਦੀ ਕਰ ਦਿੱਤਾ ਹੈ।
ਓਨਟਾਰੀਓ ਦੇ ਬਜਟ ਅਨੁਸਾਰ, ਇਸ ਵਿੱਤੀ ਸਾਲ ਵਿੱਚ ਇਹ ਟੈਕਸ $175 ਮਿਲੀਅਨ ਲਿਆਉਣ ਦਾ ਅਨੁਮਾਨ ਹੈ।