Canada News : ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਪੰਜਾਬੀਆਂ ਨੂੰ ਵੱਡਾ ਝਟਕਾ, ਟਰੂਡੋ ਸਰਕਾਰ ਨੇ ਲਿਆ ਸਖ਼ਤ ਫੈਸਲਾ...

By : BALJINDERK

Published : Oct 26, 2024, 7:31 pm IST
Updated : Oct 26, 2024, 7:31 pm IST
SHARE ARTICLE
 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

Canada News : ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ’ਚ ਆਰਜ਼ੀ ਤੌਰ ’ਤੇ ਪਰਵਾਸੀ ਕਾਮਿਆਂ ਦੀ ਗਿਣਤੀ ਕਰਨਗੇ  ਘੱਟ

Canada News : ਕੈਨੇਡਾ ਵਿਚ ਪੱਕੇ ਹੋਣ ਦੇ ਇੱਛੁਕ ਵਿਦੇਸ਼ੀ ਲੋਕਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਆਰਜ਼ੀ ਤੌਰ ਉਤੇ ਪਰਵਾਸੀ ਕਾਮਿਆਂ ਦੀ ਗਿਣਤੀ ਘੱਟ ਕਰਨਗੇ। ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦੀ ਗਿਣਤੀ ਨੂੰ ਸੀਮਤ ਕਰਨ ਤੋਂ ਇੱਕ ਮਹੀਨੇ ਬਾਅਦ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2025 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ ਨੰਬਰਾਂ ਵਿਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖ਼ਤ ਨਿਯਮਾਂ ਦਾ ਐਲਾਨ ਕਰੇਗੀ।

ਉਨ੍ਹਾਂ ਨੇ ਇੱਕ ਟਵੀਟ ਕਰਕੇ ਇਹ ਕਿਹਾ ਹੈ, “ਅਸੀਂ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰਾਂਗੇ।” ਅਸੀਂ ਕੰਪਨੀਆਂ ਲਈ ਸਖ਼ਤ ਨਿਯਮ ਲੈ ਕੇ ਆ ਰਹੇ ਹਾਂ ਕਿ ਉਹ ਪਹਿਲਾਂ ਸਾਬਤ ਕਰਨ ਕਿ ਉਹ ਸਥਾਨਕ ਕਾਮਿਆਂ ਨੂੰ ਕਿਉਂ ਨਹੀਂ ਰੱਖ ਸਕਦੀਆਂ।" ਉਨ੍ਹਾਂ ਨੇ ਇੱਕ ਟਵੀਟ ਕਰ ਕੇ ਇਹ ਕਿਹਾ ਹੈ, “ਅਸੀਂ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰਾਂਗੇ।”

ਇਸ ਤੋਂ ਪਹਿਲਾਂ ਸਟੱਡੀ ਵੀਜ਼ਿਆਂ ਦੀ ਗਿਣਤੀ ਤਿੰਨ ਵਾਰ ਘਟਾਈ ਜਾ ਚੁੱਕੀ। ਪਿਛਲੇ ਮਹੀਨੇ ਵਰਕ ਪਰਮਿਟ ਧਾਰਕਾਂ ਦੀਆਂ ਅਰਜੀਆਂ ਲੈਣੀਆਂ ਬੰਦ ਕੀਤੀਆਂ, ਹੁਣ ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ਵਿਚ ਵਿਗੜੇ ਅਬਾਦੀ ਸੰਤੁਲਨ ਨੂੰ ਠੀਕ ਕਰਨ ਲਈ ਇਸ ਸਾਲ ਸਿਰਫ਼ ਪੰਜ ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ, ਜਦ ਕਿ 2025 ’ਚ ਇਹ ਗਿਣਤੀ 3 ਲੱਖ 95 ਹਜ਼ਾਰ ਹੋਵੇਗੀ। ਅਗਲੇ ਦੋ ਸਾਲਾਂ ਵਿੱਚ ਹਰ ਸਾਲ 15 -15 ਹਜਾਰ ਹੋਰ ਕਟੌਤੀਆਂ ਹੋਣਗੀਆਂ। ਭਾਵ 2027 ‘ਚ ਗਿਣਤੀ ਘਟਕੇ 3 ਲੱਖ 65 ਹਜ਼ਾਰ ਰਹਿ ਜਾਵੇਗੀ।

ਰਿਪੋਰਟ ਮੁਤਾਬਕ ਇਕ ਸਰਕਾਰੀ ਸਰੋਤ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ 2025 ਵਿਚ 3,95,000 ਨਵੇਂ ਸਥਾਈ ਨਿਵਾਸੀ, 2026 ਵਿਚ 3,80,000 ਅਤੇ 2027 ਵਿੱਚ 3,65,000 ਨਵੇਂ ਸਥਾਈ ਨਿਵਾਸੀ ਲਿਆਏਗਾ। ਜਦਕਿ 2024 ਵਿਚ ਆਉਣ ਵਾਲੇ ਕਾਮਿਆਂ ਦੀ ਗਿਣਤੀ 4,85,000 ਹੈ।

ਅਸਥਾਈ ਨਿਵਾਸੀਆਂ ਦੀ ਗਿਣਤੀ 2025 ਵਿਚ ਲਗਭਗ 30,000 ਤੋਂ 3,00,000 ਦੇ ਵਿਚਕਾਰ ਘੱਟ ਹੋ ਸਕਦੀ ਹੈ। ਇਸ ਮੌਕੇ ਅਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਕਿ ਵਿਦੇਸ਼ਾਂ ਵਿਚੋਂ ਕਾਮੇ ਸੱਦਣ ਦੀ ਥਾਂ ਹੁਣ ਇੱਥੇ ਵੱਸਦੇ ਅਸਥਾਈ ਲੋਕਾਂ ਨੂੰ ਪੱਕੇ ਕਰਨ ਵਿੱਚ ਪਹਿਲ ਦਿੱਤੀ ਜਾਏਗੀ, ਜੋ ਕਿ ਘਰਾਂ ਦੀ ਘਾਟ ਪੂਰੀ ਕਰਨ ਅਤੇ ਸਭ ਲਈ ਰੁਜਗਾਰ ਦੇ ਮੌਕੇ ਬਣਾਉਣ ਲਈ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿਚ 6 ਲੱਖ 70 ਹਜਾਰ ਘਰ ਬਣਾਉਣੇ ਜਰੂਰੀ ਹਨ ਤਾਂ ਕਿ ਸਭ ਨੂੰ ਛੱਤ ਮੁਹੱਈਆ ਕਰਵਾਈ ਜਾ ਸਕੇ।

(For more news apart from A big blow to Punjabis who want to settle in Canada, Trudeau government took tough decision News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement