US News : “ਭਾਰਤ ਨਾਲ ਲੜ ਕੇ Pakistan ਨੂੰ ਲਾਭ ਨਹੀਂ ਨੁਕਸਾਨ ਹੀ ਹੋਵੇਗਾ”
Published : Oct 26, 2025, 1:25 pm IST
Updated : Oct 26, 2025, 1:25 pm IST
SHARE ARTICLE
Former CIA Officer Gives Advice to Islamabad Latest News in Punjabi 
Former CIA Officer Gives Advice to Islamabad Latest News in Punjabi 

ਸਾਬਕਾ ਸੀ.ਆਈ.ਏ. ਅਧਿਕਾਰੀ ਨੇ ਇਸਲਾਮਾਬਾਦ ਨੂੰ ਦਿਤੀ ਸਲਾਹ 

Former CIA Officer Gives Advice to Islamabad Latest News in Punjabi ਵਾਸ਼ਿੰਗਟਨ : ਪਾਕਿਸਤਾਨ ਵਿਚ ਅਤਿਵਾਦ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਵਾਲੇ ਸਾਬਕਾ ਸੀ.ਆਈ.ਏ. ਅਧਿਕਾਰੀ ਜੌਨ ਕਿਰੀਆਕੌ ਨੇ ਪਾਕਿਸਤਾਨ ਨੂੰ ਇਕ ਮਹੱਤਵਪੂਰਨ ਸਲਾਹ ਦਿਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਇਸਲਾਮਾਬਾਦ ਨੂੰ ਇਸ ਨੀਤੀਗਤ ਸਿੱਟੇ 'ਤੇ ਪਹੁੰਚਣਾ ਚਾਹੀਦਾ ਹੈ ਕਿ ਉਸ ਨੂੰ ਭਾਰਤ ਨਾਲ ਜੰਗ ਤੋਂ ਕੁੱਝ ਨਹੀਂ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ 2001 ਦੇ ਸੰਸਦ ਹਮਲਿਆਂ ਤੋਂ ਬਾਅਦ, ਕੇਂਦਰੀ ਖ਼ੁਫ਼ੀਆ ਏਜੰਸੀ (ਸੀ.ਆਈ.ਏ.) ਦਾ ਮੰਨਣਾ ਸੀ ਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਦੋਵੇਂ ਪ੍ਰਮਾਣੂ ਹਥਿਆਰਬੰਦ ਦੇਸ਼ ਜੰਗ ਵਿਚ ਜਾਣਗੇ।

ਇਕ ਵਿਸ਼ੇਸ਼ ਇੰਟਰਵਿਊ ਵਿਚ, ਸਾਬਕਾ ਸੀ.ਆਈ.ਏ. ਅਧਿਕਾਰੀ ਜੌਨ ਕਿਰੀਆਕੌ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਵਿਚਕਾਰ ਅਸਲ ਜੰਗ ਤੋਂ ਕੁੱਝ ਵੀ ਨਹੀਂ, ਸ਼ਾਬਦਿਕ ਤੌਰ 'ਤੇ ਕੁੱਝ ਵੀ ਨਹੀਂ ਹੋਵੇਗਾ ਕਿਉਂਕਿ ਪਾਕਿਸਤਾਨ ਹਾਰ ਜਾਵੇਗਾ, ਉਸ ਨੂੰ ਲਾਭ ਦੀ ਜਗ੍ਹਾ ਨੁਕਸਾਨ ਦਾ ਹੀ ਸਾਹਮਣਾ ਕਰਨਾ ਪਵੇਗਾ। ਮੈਂ ਪ੍ਰਮਾਣੂ ਹਥਿਆਰਾਂ ਬਾਰੇ ਗੱਲ ਨਹੀਂ ਕਰ ਰਿਹਾ। ਮੈਂ ਸਿਰਫ਼ ਇਕ ਰਵਾਇਤੀ ਜੰਗ ਬਾਰੇ ਗੱਲ ਕਰ ਰਿਹਾ ਹਾਂ। ਭਾਰਤੀਆਂ ਨੂੰ ਲਗਾਤਾਰ ਭੜਕਾਉਣ ਦਾ ਕੋਈ ਮਤਲਬ ਨਹੀਂ ਹੈ।"

ਕਿਰੀਆਕੌ ਨੇ ਦਸਿਆ ਕਿ 2002 ਵਿਚ, ਅਮਰੀਕਾ ਨੇ ਅੰਦਾਜ਼ਾ ਲਗਾਇਆ ਸੀ ਕਿ 2001 ਦੇ ਸੰਸਦ ਹਮਲੇ ਤੋਂ ਬਾਅਦ, ਆਪ੍ਰੇਸ਼ਨ ਪਰਾਕ੍ਰਮ ਦੇ ਸਿਖਰ 'ਤੇ, ਭਾਰਤ-ਪਾਕਿਸਤਾਨ ਤਣਾਅ ਜੰਗ ਵਿਚ ਬਦਲ ਸਕਦਾ ਹੈ ਤੇ ਇਸ ਲਈ ਉਨ੍ਹਾਂ ਇਸਲਾਮਾਬਾਦ ਤੋਂ ਅਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿਤਾ।

ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸਲਾਮਾਬਾਦ ਵਿਚ ਅਪਣੇ ਕਾਰਜਕਾਲ ਦੌਰਾਨ, ਉਸ ਨੂੰ ਗੈਰ-ਰਸ਼ਮੀ ਤੌਰ 'ਤੇ ਦਸਿਆ ਗਿਆ ਸੀ ਕਿ ਪੈਂਟਾਗਨ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਕੰਟਰੋਲ ਕਰਦਾ ਹੈ।" ਉਸ ਸਮੇਂ ਮੁਸ਼ੱਰਫ਼ ਨੇ ਅਮਰੀਕਾ ਨੂੰ ਕੰਟਰੋਲ ਸੌਂਪ ਦਿਤਾ ਸੀ।"

ਸਾਬਕਾ ਸੀ.ਆਈ.ਏ. ਅਧਿਕਾਰੀ ਨੇ ਮੰਨਿਆ ਕਿ ਉਸ ਸਮੇਂ, ਸੀ.ਆਈ.ਏ. ਅਲ-ਕਾਇਦਾ ਅਤੇ ਅਫ਼ਗਾਨਿਸਤਾਨ 'ਤੇ ਕੇਂਦ੍ਰਿਤ ਸੀ ਅਤੇ ਭਾਰਤ ਦੀਆਂ ਚਿੰਤਾਵਾਂ ਵਲ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ। ਉਨ੍ਹਾਂ ਕਿਹਾ ਕਿ ‘ਭਾਰਤ ਅਮਰੀਕਾ ਦੁਆਰਾ ਨਿਯੰਤਰਤ ਪਾਕਿਸਤਾਨੀ ਪ੍ਰਮਾਣੂ ਹਥਿਆਰਾਂ ਤੋਂ ਅਣਜਾਣ ਹੈ।’

ਇਹ ਜਾਣਕਾਰੀ ਭਾਰਤ ਨਾਲ ਸਾਂਝੀ ਕੀਤੀ ਗਈ ਸੀ ਜਾਂ ਨਹੀਂ, ਇਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ, ਕਿਰੀਆਕੌ ਨੇ ਕਿਹਾ, "ਮੈਨੂੰ ਸ਼ੱਕ ਹੈ ਕਿ ਅਮਰੀਕੀਆਂ ਨੇ ਕਦੇ ਭਾਰਤ ਨੂੰ ਦਸਿਆ ਹੋਵੇਗਾ ਕਿ ਅਮਰੀਕਾ ਪਾਕਿਸਤਾਨੀ ਪ੍ਰਮਾਣੂ ਹਥਿਆਰਾਂ ਨੂੰ ਵੀ ਕੰਟਰੋਲ ਕਰਦਾ ਹੈ, ਕਿਉਂਕਿ ਪਾਕਿਸਤਾਨੀਆਂ ਨੇ ਜਨਤਕ ਤੌਰ 'ਤੇ ਜ਼ੋਰਦਾਰ ਢੰਗ ਨਾਲ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਮਾਣੂ ਹਥਿਆਰ ਉਨ੍ਹਾਂ ਦੇ ਕੰਟਰੋਲ ਵਿਚ ਹਨ ਪਰ ਮੈਂ ਤੁਹਾਨੂੰ ਯਕੀਨ ਨਾਲ ਦੱਸ ਸਕਦਾ ਹਾਂ ਕਿ ਵਿਦੇਸ਼ ਵਿਭਾਗ ਦੋਵਾਂ ਧਿਰਾਂ ਨੂੰ ਕਹਿ ਰਿਹਾ ਸੀ, ਜੇ ਤੁਹਾਨੂੰ ਲੜਨਾ ਹੈ, ਤਾਂ ਲੜੋ। ਇਸ ਨੂੰ ਸੰਖੇਪ ਅਤੇ ਗ਼ੈਰ-ਪ੍ਰਮਾਣੂ ਰੱਖੋ। ਜੇ ਪ੍ਰਮਾਣੂ ਹਥਿਆਰ ਆ ਜਾਂਦੇ ਹਨ ਤਾਂ ਇਸ ਦਾ ਪ੍ਰਭਾਵ ਪੂਰੀ ਦੁਨੀਆਂ ਤੇ ਪਵੇਗਾ ਤੇ ਪੂਰੀ ਦੁਨੀਆਂ ਬਦਲ ਜਾਵੇਗੀ ਅਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਦੋਵਾਂ ਧਿਰਾਂ ਨੇ ਸੰਜਮ ਵਰਤਿਆ। ਹਾਲਾਂਕਿ ਭਾਰਤ ਨੇ ਇਸਲਾਮਾਬਾਦ ਨੂੰ ਚੇਤਾਵਨੀ ਵੀ ਦਿਤੀ ਸੀ ਕਿ ਉਹ ਅਪਣੀ ਪ੍ਰਮਾਣੂ ਬਲੈਕਮੇਲ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ।"

(For more news apart from Former CIA Officer Gives Advice to Islamabad Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement