
ਰਾਸ਼ਟਰੀ ਜੀਓਗਰਾਫਿਕ ਮੁਤਾਬਕ ਇਸ ਦੀਵਾਰ ਦਾ 30 ਫ਼ੀ ਸਦੀ ਹਿੱਸਾ ਟੁੱਟ ਗਿਆ ਹੈ, ਜਿਥੇ ਇਸ ਨਾਲ ਵੱਡਾ ਨੁਕਸਾਨ ਜਾਂ ਹਾਦਸਾ ਵੀ ਹੋ ਸਕਦਾ ਹੈ।
ਨਵੀਂ ਦਿੱਲੀ, ( ਪੀਟੀਆਈ ) : ਸਾਲਾਂ ਪੁਰਾਣੀ ਚੀਨ ਦੀ ਦੀਵਾਰ ਹੌਲੀ-ਹੌਲੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਇਤਿਹਾਸਕ ਵਿਰਾਸਤ ਦੇ ਤੌਰ ਤੇ ਦੁਨੀਆ ਭਰ ਵਿਚ ਅਪਣੀ ਵਿਲੱਖਣ ਪਛਾਣ ਰੱਖਣ ਵਾਲੀ ਅਤੇ ਹਜ਼ਾਰਾਂ ਕਿਲੋਮੀਟਰ ਲੰਮੀ ਦਿ ਗ੍ਰੇਟ ਵਾਲ ਆਫ ਚਾਈਨਾ ਦਾ ਕੁਝ ਹਿੱਸਾ ਟੁੱਟਣ ਲੱਗਾ ਹੈ। ਆਰਕੀਟੈਕਟਸ ਇਸ ਵਿਰਾਸਤ ਲਈ ਪੈਦਾ ਹੋ ਰਹੇ ਖ਼ਤਰੇ ਤੋਂ ਨਿਜ਼ਾਤ ਪਾਉਣ ਲਈ ਡਰੋਨ ਦੀ ਮਦਦ ਲੈ ਰਹੇ ਹਨ ।
China wall lies crumbling into ruins
ਇਸ ਸਬੰਧੀ ਸਟੀਕ ਜਾਣਕਾਰੀ ਡਰੋਨ ਨਾਲ ਲਈ ਜਾ ਰਹੀ ਹੈ । ਚੀਨ ਦੀ ਦੀਵਾਰ ਕੁਝ ਅਜਿਹੀਆਂ ਥਾਵਾਂ ਤੋਂ ਲੰਘਦੀ ਹੈ ਜਿਥੇ ਪਹੁੰਚਣਾ ਬਹੁਤ ਔਖਾ ਹੈ। ਇਹ ਦੀਵਾਰ 2,000 ਸਾਲ ਤੋਂ ਵੱਧ ਪੁਰਾਣੀ ਮੰਨੀ ਜਾਂਦੀ ਹੈ। ਰਾਸ਼ਟਰੀ ਜੀਓਗਰਾਫਿਕ ਮੁਤਾਬਕ ਇਸ ਦੀਵਾਰ ਦਾ 30 ਫ਼ੀ ਸਦੀ ਹਿੱਸਾ ਟੁੱਟ ਗਿਆ ਹੈ। ਕਈ ਥਾਵਾਂ ਤੇ ਦੀਵਾਰ ਅਜਿਹੀ ਹਾਲਤ ਵਿਚ ਪਹੁੰਚ ਚੁੱਕੀ ਹੈ ਜਿਥੇ ਇਸ ਨਾਲ ਵੱਡਾ ਨੁਕਸਾਨ ਜਾਂ ਹਾਦਸਾ ਵੀ ਹੋ ਸਕਦਾ ਹੈ।
Repair of Great Wall
ਇਸ ਲਈ ਹੁਣ ਇਸ ਨੂੰ ਸੁਰੱਖਿਅਤ ਰੱਖਣ ਲਈ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਆਰਕੀਟੈਕਟ ਝਾਓ ਝਾਓ ਯਾਂਗ ਦੱਸਦੇ ਹਨ ਕਿ ਦੀਵਾਰ ਦੇ ਕੁਝ ਹਿੱਸੇ ਬਹੁਤ ਖ਼ਤਰਨਾਕ ਹਨ। ਟੁੱਟਣ ਕਾਰਨ ਕਿਸ ਹਿੱਸੇ ਵਿਚ ਦੀਵਾਰ ਨੂੰ ਕਿੰਨਾ ਨੁਕਸਾਨ ਹੋਇਆ ਹੈ , ਇਸ ਦਾ ਜਾਇਜ਼ਾ ਲੈਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ। ਦੀਵਾਰ ਦੀ ਮੁਰੰਮਤ ਕਰਨ ਲਈ ਪੱਥਰਾਂ ਅਤੇ ਹੋਰ ਸਮੱਗਰੀ ਨੂੰ ਖਚੱਰਾਂ ਰਾਹੀ ਪਹੁੰਚਾਇਆ ਜਾ ਰਿਹਾ ਹੈ। ਮਜ਼ਦੂਰ ਹਜ਼ਾਰਾ ਫੁੱਟ ਉਚੀ ਪਹਾੜ 'ਤੇ ਦੀਵਾਰ ਦੀ ਮੁਰੰਮਤ ਕਰ ਰਹੇ ਹਨ।
Architect Zhao Yang
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਦੁਨੀਆ ਭਰ ਵਿਚ ਮਸ਼ਹੂਰ ਇਸ ਦੀਵਾਰ ਦਾ ਇਕ ਹਿੱਸਾ ਭਾਰੀ ਮੀਂਹ ਕਾਰਣ ਵਹਿ ਗਿਆ ਸੀ। ਉੱਤਾਰ ਵਿਖੇ ਸਥਿਤ ਹੇਬੇਈ ਰਾਜ ਵਿਚ ਕਈ ਦਿਨਾਂ ਤੱਕ ਲਗਾਤਾਰ ਜਾਰੀ ਮੀਂਹ ਨਾਲ ਇਹ ਹਿੱਸਾ ਟੁੱਟ ਕੇ ਡਿੱਗ ਗਿਆ ਸੀ। ਇਸ ਨਾਲ ਦੀਵਾਰ ਦੇ 36 ਮੀਟਰ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ। ਹੇਬੇਈ ਰਾਜ ਵਿਚ ਇਸ ਪੁਰਾਣੀ ਦੀਵਾਰ ਦੀ ਉਸਾਰੀ 1368-1644 ਵਿਚਕਾਰ ਕੀਤੀ ਗਈ ਸੀ।