ਪਾਲਤੂ ਕੁੱਤੇ ਨਾਲ ਪਿਆਰ ਮਾਲਕ ਨੂੰ ਪਿਆ ਮਹਿੰਗਾ !
Published : Nov 26, 2019, 2:54 pm IST
Updated : Nov 26, 2019, 2:54 pm IST
SHARE ARTICLE
Dog Licked
Dog Licked

ਅਕਸਰ ਲੋਕਾਂ ਨੂੰ ਕੁੱਤੇ ਪਾਲਣ ਦਾ ਕਾਫ਼ੀ ਸ਼ੌਕ ਹੁੰਦਾ ਹੈ ਅਜਿਹੇ ਵਿੱਚ ਲੋਕ ਉਨ੍ਹਾਂ ਦਾ ਆਪਣੇ ਬੱਚਿਆਂ ਵਾਂਗ ਧਿਆਨ ਰੱਖਦੇ ਹਨ ਪਰ ਸੋਚੋ ਜੇਕਰ ..

ਜਰਮਨੀ : ਅਕਸਰ ਲੋਕਾਂ ਨੂੰ ਕੁੱਤੇ ਪਾਲਣ ਦਾ ਕਾਫ਼ੀ ਸ਼ੌਕ ਹੁੰਦਾ ਹੈ ਅਜਿਹੇ ਵਿੱਚ ਲੋਕ ਉਨ੍ਹਾਂ ਦਾ ਆਪਣੇ ਬੱਚਿਆਂ ਵਾਂਗ ਧਿਆਨ ਰੱਖਦੇ ਹਨ ਪਰ ਸੋਚੋ ਜੇਕਰ ਕੋਈ ਪਾਲਤੂ ਕੁੱਤਾ ਹੀ ਆਪਣੇ ਮਾਲਕ ਦੀ ਜਾਨ ਲੈ ਲਵੇ ਤਾਂ ਫਿਰ ? ਅਜਿਹਾ ਅਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ। ਅਸਲ 'ਚ ਜਰਮਨੀ ਵਿੱਚ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਕ ਦੇ ਹੱਥ ਨੂੰ ਪਿਆਰ ਨਾਲ ਚੱਟਿਆ ਪਰ ਕੁੱਤੇ ਦਾ ਇਹ ਪਿਆਰ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਿਆ।

Dog LickedDog Licked

ਡਾਕਟਰਾਂ ਮੁਤਾਬਕ ਵਿਅਕਤੀ ਨੂੰ ਕੁੱਤੇ ਦੇ ਥੁੱਕ ਤੋਂ ਗੰਭੀਰ ਇਨਫੈਕਸ਼ਨ ਹੋ ਗਈ। ਪਹਿਲਾਂ 63 ਸਾਲਾ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ ਪਾਲਤੂ ਕੁੱਤੇ ਦੇ ਚੱਟਣ ਤੋਂ ਇੱਕਦਮ ਬਾਅਦ ਉਸ ਨੂੰ ਨਿਮੋਨੀਆ, ਗੈਂਗਰੀਨ ਅਤੇ ਤੇਜ ਬੁਖਾਰ ਹੋ ਗਿਆ ਤੇ ਨਾਲ ਹੀ ਕਈ ਹੋਰ ਬੀਮਾਰੀਆਂ ਦੀ ਸ਼ਿਕਾਇਤ ਵੀ ਹੋਈ।  ਬੀਮਾਰੀਆਂ ਦੇ ਚਲਦੇ ਇਸ ਵਿਅਕਤੀ ਦੀ 16 ਦਿਨ ਬਾਅਦ ਹੀ ਮੌਤ ਹੋ ਗਈ। ਡਾਕਟਰਾਂ ਦੇ ਮੁਤਾਬਕ ਇਹ ਵਿਅਕਤੀ ਸੀ.ਕੈਨਿਮੋਰਸ ਨਾਮ ਦੇ ਬੈਕਟੀਰੀਆ ਦੀ ਚਪੇਟ ‘ਚ ਆ ਗਿਆ ਸੀ। ਕੈਪਨੋਸਾਈਟੋਫੇਗਾ ਕੈਨੀਮੋਰਸ (Capnocytophaga canimorsus) ਇੱਕ ਤਰ੍ਹਾਂ ਦਾ ਬੈਕਟੀਰੀਆ ਹੈ, ਜੋ ਕਿ ਜਾਨਵਰਾਂ ਦੇ ਕੱਟਣ ਨਾਲ ਮਨੁੱਖ ਦੇ ਸਰੀਰ ਵਿੱਚ ਫੈਲਦਾ ਹੈ।

Dog LickedDog Licked

ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੰਕਰਮਣ ਜ਼ਿਆਦਾ ਵਾਰ ਕੱਟਣ ਨਾਲ ਹੁੰਦਾ ਹੈ। ਪਰ ਡਾਕਟਰ ਹੈਰਾਨ ਹਨ ਕਿ ਸਿਰਫ ਕੁੱਤੇ ਦੇ ਚੱਟਣ ਨਾਲ ਇਹ ਕਿਵੇਂ ਹੋ ਗਿਆ। ਨੀਦਰਲੈਂਡ ਵਿੱਚ ਹੋਏ ਇੱਕ ਅਧਿਐਨ ਦੇ ਮੁਤਾਬਕ ਇਸ ਤਰ੍ਹਾਂ ਦੀ ਬੀਮਾਰੀ ਹਰ 1.5 ਮਿਲੀਅਨ ਲੋਕਾਂ ‘ਚੋਂ ਸਿਰਫ ਇੱਕ ਵਿਅਕਤੀ ਨੂੰ ਹੀ ਹੋ ਸਕਦੀ ਹੈ। ਡਾਕਟਰਾਂ ਮੁਤਾਬਕ ਇਹ ਰੋਗ ਆਮ ਤੌਰ ਉੱਤੇ ਉਨ੍ਹਾਂ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਬੀਮਾਰੀ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ ਪਰ ਇਸ ਵਿਅਕਤੀ ਨੂੰ ਹੋਇਆ ਇਹ ਭਿਆਨਕ ਰੋਗ ਡਾਕਟਰਾਂ ਨੂੰ ਵੀ ਹੈਰਾਨ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement