ਕਰਤਾਰਪੁਰ ਸਾਹਿਬ 'ਚ ਪਾਕਿ ਮੁਸਲਿਮ ਯਾਤਰੀਆਂ ਨੂੰ ਇਨ੍ਹਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
Published : Nov 26, 2019, 10:35 am IST
Updated : Nov 26, 2019, 10:41 am IST
SHARE ARTICLE
Rules for Muslim Yatrees in Gurudwara Darbar Sahib Sri Kartarpur Sahib Pakistan
Rules for Muslim Yatrees in Gurudwara Darbar Sahib Sri Kartarpur Sahib Pakistan

ਪਾਕਿਸਤਾਨ ਵਿਚ ਰਹਿ ਰਹੇ ਮੁਸਲਮਾਨਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਹੈ।

ਲਾਹੋਰ(ਬਾਬਰ ਜਲੰਧਰੀ) -ਪਾਕਿਸਤਾਨ ਵਿਚ ਰਹਿ ਰਹੇ ਮੁਸਲਮਾਨਾਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਹੈ। ਇਸ ਦੇ ਲਈ ਯਾਤਰੀ ਦਾ ਅਸਲ ਪਹਿਚਾਣ ਪੱਤਰ ਹੋਣਾ ਲਾਜਮੀ ਹੈ। ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਲਈ ਐਂਟਰੀ ਫੀਸ 200 ਰੁਪਏ ਹੈ। ਦਰਸ਼ਨੀ ਡਿਊਢੀ ਵਿਚ ਦਾਖਲ ਹੁੰਦੇ ਹੀ ਖੱਬੇ ਪਾਸੇ ਬਣੇ ਜੋੜਾ ਘਰ ਵਿਚ ਜੋੜੇ ਉਤਾਰਨੇ ਜ਼ਰੂਰੀ ਹਨ, ਕਿਸੇ ਵੀ ਸੂਰਤ ਵਿਚ ਜੋੜੇ ਅੰਦਰ ਨਹੀਂ ਜਾਣਗੇ।

Kartarpur SahibKartarpur Sahib

ਜੋੜੇ ਉਤਾਰਨ ਤੋਂ ਬਾਅਦ, ਜੋੜਾ ਘਰ ਵਿਚ ਪਏ ਰੁਮਾਲਿਆਂ ਨਾਲ ਜਾਂ ਕਿਸੇ ਹੋਰ ਤਰ੍ਹਾਂ ਸਿਰ ਢਕਣਾ ਲਾਜ਼ਮੀ ਹੈ। ਕਿਸੇ ਵੀ ਸੂਰਤ ਵਿਚ ਕਰਤਾਰਪੁਰ ਸਾਹਿਬ ਦੇ ਘੇਰੇ ਵਿਚ ਨੰਗੇ ਸਿਰ ਜਾਣਾ ਸਖ਼ਤ ਮਨ੍ਹਾਂ ਹੈ।ਇਸ ਦੇ ਨਾਲ ਹੀ ਲੰਗਰ ਹਾਲ ਵਿਚ ਵੀ ਨੰਗੇ ਸਿਰ ਦਾਖਲ ਹੋਣਾ ਮਨ੍ਹਾਂ ਹੈ। ਲੰਗਰ ਹਾਲ ਵਿਚ ਲੋੜ ਅਨੁਸਾਰ ਹੀ ਖਾਣਾ ਲਓ। ਲੰਗਰ ਹਾਲ ਵਿਚ ਫੋਟੋਆਂ ਆਦਿ ਖਿੱਚਣਾ ਸਖ਼ਤ ਮਨਾਂ ਹੈ। ਲੰਗਰ ਸੇਵਾਦਾਰਾਂ ਵੱਲੋਂ ਵਰਤਾਇਆ ਜਾਂਦਾ ਹੈ।

Muslims in IndiaMuslims

ਇਸ ਦੇ ਲਈ ਤੁਹਾਨੂੰ ਖੁਦ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਹੈ।ਗੁਰਦੁਆਰਾ ਸਾਹਿਬ ਦੇ ਘੇਰੇ ਅੰਦਰ ਵੀਡੀਓ ਜਾਂ ਟਿਕ-ਟਾਕ ਵੀਡੀਓ ਬਣਾਉਣ ਵੀ ਸਖ਼ਤ ਮਨ੍ਹਾਂ ਹੈ। ਅਜਿਹਾ ਕਰ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਾ ਕਰੋ। ਗੁਰਦੁਆਰਾ ਸਾਹਿਬ ਵਿਚ ਲੱਗੇ ਨਿਰਦੇਸ਼ ਬੋਰਡ ਮੁਤਾਬਕ ਅੰਦਰ ਜਾਓ ਤੇ ਉਸ ‘ਤੇ ਅਮਲ ਕਰੋ।  ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਪੁੱਛ ਪੜ੍ਹਤਾਲ ਲਈ ਹੇਠ ਦਿੱਤੇ ਨੰਬਰ ‘ਤੇ ਸੰਪਰਕ ਕਰੋ।

Kartarpur Sahib Kartarpur Sahib

ਨੋਟ: ਯਾਤਰੀਆਂ ਨੂੰ ਬੇਨਤੀ ਹੈ ਕਿ ਇਹ ਇਕ ਧਾਰਮਕ ਸਥਾਨ ਹੈ। ਤੁਹਾਡੀ ਛੋਟੀ ਜਿਹੀ ਗਲਤੀ ਬਹੁਤ ਵੱਡਾ ਮੁੱਦਾ ਬਣਾ ਸਕਦੀ ਹੈ। ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸਹੀ ਢੰਗ ਨਾਲ ਅਤੇ ਨਿਯਮਾਂ ਵਿਚ ਰਹਿ ਕੇ ਹੀ ਇਸ ਅਸਥਾਨ ਦੇ ਦਰਸ਼ਨ ਕਰੋ।
ਬਾਬਰ ਜਲੰਧਰੀ
(+92 336 445 2355)

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement