
ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਵਾਪਸ ਆਉਣ ਦੀ ਆਗਿਆ ਨਹੀਂ ਮਿਲੀ, ਕਿਉਂਕਿ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਸੀ
ਜੋਧਪੁਰ : ਪਾਕਿਸਤਾਨ ਦੀ ਇਕ ਹਿੰਦੂ ਸ਼ਰਨਾਰਥੀ ਔਰਤ 10 ਮਹੀਨਿਆਂ ਤੋਂ ਗੁਆਂਢੀ ਦੇਸ਼ ਵਿਚ ਫਸੇ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਵਿਚ ਅਪਣੇ ਪਰਵਾਰ ਨਾਲ ਮਿਲੀ। ਭਾਰਤੀ ਨਾਗਰਿਕਤਾ ਲਈ ਦਰਖ਼ਾਸਤ ਕਰਨ ਵਾਲੀ ਜਨਤਾ ਮਾਲੀ ਅਪਣੇ ਪਤੀ ਅਤੇ ਬੱਚਿਆਂ ਦੇ ਨਾਲ ਐਨਓਆਰਆਈ ਵੀਜ਼ੇ ਉੱਤੇ ਫ਼ਰਵਰੀ ਵਿਚ ਪਾਕਿਸਤਾਨ ਦੇ ਮੀਰਪੁਰ ਖ਼ਾਸ ਵਿਚ ਅਪਣੀ ਬੀਮਾਰ ਮਾਂ ਨੂੰ ਮਿਲਣ ਗਈ ਸੀ
Lockdown
ਪਰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਵਾਪਸ ਆਉਣ ਦੀ ਆਗਿਆ ਨਹੀਂ ਮਿਲੀ, ਕਿਉਂਕਿ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਸੀ। ਉਸ ਤੋਂ ਬਾਅਦ ਉਹ ਗੁਆਂਢੀ ਦੇਸ਼ ਵਿਚ ਫਸ ਗਈ ਜਦਕਿ ਉਸ ਦੇ ਪਤੀ ਅਤੇ ਬੱਚੇ ਜੁਲਾਈ ਵਿਚ ਭਾਰਤ ਆ ਗਏ।
ਔਰਤ ਨੂੰ ਅਪਣੇ ਪਤੀ ਅਤੇ ਬੱਚਿਆਂ ਨਾਲ ਰੇਲ ਗੱਡੀ ਵਿਚ ਚੜ੍ਹਨ ਦੀ ਆਗਿਆ ਤੋਂ ਇਨਕਾਰ ਕਰ ਦਿਤਾ ਗਿਆ ਸੀ।
File Photo
ਐਨਓਆਰਆਈ ਵੀਜ਼ਾ ਪਾਕਿਸਤਾਨੀ ਨਾਗਰਿਕਾਂ ਨੂੰ ਸਮੇਂ-ਸਮੇਂ ਲਈ ਵੀਜ਼ਾ (ਐਲਟੀਵੀ) ਉੱਤੇ ਭਾਰਤ ਵਿਚ ਰਹਿਣ ਦੌਰਾਨ ਪਾਕਿਸਤਾਨ ਦੀ ਯਾਤਰਾ ਕਰਨ ਅਤੇ 60 ਦਿਨਾਂ ਦੇ ਅੰਦਰ ਪਰਤਣ ਦੀ ਆਗਿਆ ਦਿੰਦਾ ਹੈ। ਸਤੰਬਰ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਹਾਈ ਕੋਰਟ ਨੂੰ ਐਨ.ਓ.ਆਰ.ਆਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਫਸੇ 410 ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਬਾਰੇ ਜਾਣਕਾਰੀ ਦਿਤੀ ਸੀ।
File Photo
ਪਾਕਿਸਤਾਨ ਦੇ ਘੱਟ ਗਿਣਤੀ ਪ੍ਰਵਾਸੀਆਂ ਨਾਲ ਜੁੜੇ ਮੁੱਦਿਆਂ 'ਤੇ ਅਦਾਲਤ ਵਲੋਂ ਨਿਯੁਕਤ ਕੀਤੇ ਐਮਿਕਸ ਕਿਉਰੀ ਸੱਜਣ ਸਿੰਘ ਨੇ ਦਸਿਆ ਕਿ ਇਹ ਸ਼ਰਨਾਰਥੀ ਲੰਮੇ ਸਮੇਂ ਲਈ ਵੀਜ਼ਾ (ਐਲਟੀਵੀ) 'ਤੇ ਭਾਰਤ ਵਿਚ ਰਹਿ ਰਹੇ ਸਨ ਅਤੇ ਐਨਓਆਰਆਈ ਵੀਜ਼ਾ 'ਤੇ ਲਾਕਡਾਊਨ ਤੋਂ ਪਹਿਲਾਂ ਪਾਕਿਸਤਾਨ ਚਲੇ ਗਏ ਸਨ।