ਬ੍ਰਾਜ਼ੀਲ ਦੇ 2 ਸਕੂਲਾਂ 'ਚ ਗੋਲੀਬਾਰੀ, 3 ਦੀ ਮੌਤ ਅਤੇ 11 ਜ਼ਖਮੀ
Published : Nov 26, 2022, 10:28 am IST
Updated : Nov 26, 2022, 10:29 am IST
SHARE ARTICLE
brazil school shooting: 3 dead and 11 injured
brazil school shooting: 3 dead and 11 injured

ਕੈਮਰੇ ਦੀ ਫੁਟੇਜ ਵਿਚ ਹਮਲਾਵਰ ਨੇ ਬੁਲੇਟਪਰੂਫ ਵੈਸਟ ਪਹਿਨੇ ਹੋਏ ਅਤੇ ਹਮਲਿਆਂ ਲਈ ਇੱਕ ਅਰਧ-ਆਟੋਮੈਟਿਕ ਪਿਸਤੌਲ ਦੀ ਵਰਤੋਂ ਕਰਦੇ ਹੋਏ ਦਿਖਾਈ ਦੇ ਰਿਹਾ ਹੈ।

ਬ੍ਰਾਸੀਲੀਆ: ਬ੍ਰਾਜ਼ੀਲ 'ਚ ਸ਼ੁੱਕਰਵਾਰ ਨੂੰ ਦੋ ਸਕੂਲਾਂ 'ਚ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਨ 'ਚ ਇਕ ਵਿਦਿਆਰਥਣ ਲੜਕੀ ਸਮੇਤ  ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਤ, ਹਮਲਾਵਰ ਨੇ ਬੁਲਟ ਪਰੂਫ ਜੈਕਟ ਪਾਈ ਹੋਈ ਸੀ। ਪੁਲਿਸ ਨੇ ਕਿਹਾ -ਹਮਲਾ ਏਸਪਿਰਿਟੋ ਸੈਂਟੋ ਸਟੇਟ ਦੇ ਆਰਕਰੂਜ ਸ਼ਹਿਰ ਵਿਚ ਹੋਇਆ। ਹਮਲਾਵਰ ਦੀ ਉਮਰ 16 ਸਾਲ ਦੀ ਆਸ-ਪਾਸ ਹੈ। ਉਹ ਸੇਮੀ-ਆਟੋਮੈਟਿਕ ਗਨਜ ਸਕੂਲ ਵਿਚ ਘੁਸਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸਨੇ ਮਿਲਟਰੀ ਵਰਗੇ ਕੱਪੜੇ ਪਾਏ ਹੋਏ ਸਨ। ਉਸ ਨੂੰ ਗਿਰਫਤਾਰ ਕਰ ਲਿਆ ਗਿਆ।


ਇਸ ਦੌਰਾਨ ਇੱਕ CCTV ਕੈਮਰੇ ਦਾ ਫੂਟੇਜ ਸਾਹਮਣੇ ਆਇਆ ਹੈ। ਜਿਸ ਵਿਚ ਹਮਾਲਵਰ ਦਿਖਾਈ ਦੇ ਰਿਹਾ ਹੈ। ਐਸਪੀਰੀਟੋ ਸੈਂਟੋ ਦੇ ਜਨਤਕ ਸੁਰੱਖਿਆ ਸਕੱਤਰ ਮਾਰਸੀਓ ਸੇਲਾਂਤੇ ਨੇ ਸਕੱਤਰੇਤ ਦੇ ਪ੍ਰੈਸ ਦਫਤਰ ਦੁਆਰਾ ਪ੍ਰਦਾਨ ਕੀਤੀ ਇੱਕ ਵੀਡੀਓ ਵਿੱਚ ਕਿਹਾ, ਸੁਰੱਖਿਆ ਕੈਮਰੇ ਦੀ ਫੁਟੇਜ ਵਿਚ ਹਮਲਾਵਰ ਨੇ ਬੁਲੇਟਪਰੂਫ ਵੈਸਟ ਪਹਿਨੇ ਹੋਏ ਅਤੇ ਹਮਲਿਆਂ ਲਈ ਇੱਕ ਅਰਧ-ਆਟੋਮੈਟਿਕ ਪਿਸਤੌਲ ਦੀ ਵਰਤੋਂ ਕਰਦੇ ਹੋਏ ਦਿਖਾਇਆ। ਕੈਸਾਗਰਾਂਡੇ ਨੇ ਕਿਹਾ ਕਿ ਹਥਿਆਰ ਸਾਬਕਾ ਵਿਦਿਆਰਥੀ ਦੇ ਪਿਤਾ, ਇੱਕ ਫੌਜੀ ਪੁਲਿਸ ਅਧਿਕਾਰੀ ਦਾ ਹੈ।


ਹਮਲੇ ਵਿਚ 9 ਇੰਸਟ੍ਰਕਟਰਾਂ ਸਮੇਤ 13 ਲੋਕ ਜ਼ਖਮੀ ਹੋ ਗਏ ਸਨ। ਦੋ ਬੱਚਿਆਂ ਸਮੇਤ ਛੇ ਜਖ਼ਮੀ ਅਜੇ ਵੀ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਦਾਖ਼ਲ ਹਨ। ਐਸਪੀਰੀਟੋ ਸੈਂਟੋ ਦੇ ਗਵਰਨਰ ਰੇਨਾਟੋ ਕੈਸਾਗਰਾਂਡੇ ਨੇ ਟਵੀਟ ਕਰਕੇ ਹਮਲੇ ਦੀ ਪੁਸ਼ਟੀ ਕਰਦਿਆਂ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ। ਉਸ ਨੇ ਕਾਇਰਤਾ ਨਾਲ ਅਰਾਕਰੂਜ਼ ਦੇ ਦੋ ਸਕੂਲਾਂ 'ਤੇ ਹਮਲਾ ਕੀਤਾ। ਮੈਂ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕਰਦਾ ਹਾਂ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਨਤਕ ਸੁਰੱਖਿਆ ਮੰਤਰੀ ਮਾਰਸੀਓ ਸੇਲਾਂਤੇ ਨੇ ਕਿਹਾ- ਪੁਲਿਸ ਨੂੰ ਲੱਗਦਾ ਹੈ ਕਿ ਹਮਲਾਵਰ ਇਕੱਲਾ ਸੀ। ਉਸ ਦੇ ਮਨਸੂਬੇ ਬਾਰੇ ਕੋਈ ਨਹੀਂ ਜਾਣਦਾ ਸੀ। ਹਾਲਾਂਕਿ ਹਮਲੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪਰ ਪੁਲਿਸ ਜਾਂਚ ਕਰ ਰਹੀ ਹੈ।
 

ਬ੍ਰਾਜ਼ੀਲ  ਵਿਚ ਸਕੂਲ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਪਰ ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਬ੍ਰਾਜ਼ੀਲ ਵਿਚ ਹੁਣ ਤੱਕ ਦੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ 2011 ਵਿਚ ਵਾਪਰੀ ਸੀ। ਇੱਕ ਹਮਲਾਵਰ ਨੇ ਰੀਓ ਡੀ ਜਨੇਰੀਓ, ਰੀਅਲੇਂਗੋ ਵਿਚ ਇੱਕ ਸਕੂਲ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ 12 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 2019 ਵਿੱਚ, ਦੋ ਸਾਬਕਾ ਵਿਦਿਆਰਥੀਆਂ ਨੇ ਸਾਓ ਪੌਲੋ ਦੇ ਸੁਜਾਨੋ ਵਿਚ ਇੱਕ ਹਾਈ ਸਕੂਲ ਵਿਚ ਗੋਲੀਬਾਰੀ ਕੀਤੀ। ਇਸ 'ਚ 8 ਲੋਕਾਂ ਦੀ ਮੌਤ ਹੋ ਗਈ। ਦੋਨਾਂ ਹਮਲਾਵਰਾਂ ਨੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement