
ਐਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ 'ਚ ਰਹਿੰਦਾ ਸੀ ਨਵਨੀਤ ਸਿੰਘ
ਐਲਬਰਟਾ: ਕੈਨੇਡਾ 'ਚ 31 ਸਾਲਾ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਵਨੀਤ ਸਿੰਘ ਐਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ 'ਚ ਰਹਿੰਦਾ ਸੀ, ਜਿੱਥੇ ਬੀਤੀ 15 ਨਵੰਬਰ ਨੂੰ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਨਵਨੀਤ ਸਿੰਘ ਵਰਕ ਪਰਮਿਟ 'ਤੇ ਕੈਨੇਡਾ ਰਹਿ ਰਿਹਾ ਸੀ। ਉਸ ਦੇ ਦੋਸਤਾਂ ਅਨੁਸਾਰ ਨਵਨੀਤ ਸਿੰਘ ਦਾ ਪਰਿਵਾਰ ਭਾਰਤ ਵਿਚ ਰਹਿੰਦਾ ਹੈ। ਨਵਨੀਤ ਸਿੰਘ ਦੀ ਦੇਹ ਭਾਰਤ ਭੇਜਣ ਲਈ ਉਸ ਦੇ ਦੋਸਤਾਂ ਵੱਲੋਂ ਮਾਲੀ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ।