Islamabad News : ਜੇਲ ’ਚ ਬੰਦ ਇਮਰਾਨ ਖ਼ਾਨ ਦੇ ਸਮਰਥਕਾਂ ਨੇ ਸਰਕਾਰ ਦੀਆਂ ਗਿਣਤੀਆਂ-ਮਿਣਤੀਆਂ ਫ਼ੇਲ੍ਹ ਕੀਤੀਆਂ,ਰਾਜਧਾਨੀ ’ਚ ਪ੍ਰਦਰਸ਼ਨ, 6 ਮੌਤਾਂ

By : BALJINDERK

Published : Nov 26, 2024, 8:21 pm IST
Updated : Nov 26, 2024, 8:21 pm IST
SHARE ARTICLE
ਪ੍ਰਦਰਸ਼ਨ ਦੀ ਤਸਵੀਰ
ਪ੍ਰਦਰਸ਼ਨ ਦੀ ਤਸਵੀਰ

Islamabad News : ਹਿੰਸਕ ਲੋਕਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ

Islamabad News : ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਸ ਦੇ ਸੈਂਕੜੇ ਸਮਰਥਕਾਂ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਹਿੰਸਕ ਹੋਣ ਕਾਰਨ ਨੀਮ ਫ਼ੌਜੀ ਦਸਤਿਆਂ ਦੇ ਚਾਰ ਜਵਾਨ ਅਤੇ ਪੁਲਿਸ ਦੇ ਦੋ ਮੁਲਾਜ਼ਮ ਮਾਰੇ ਗਏ। 100 ਤੋਂ ਵੱਧ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਇਸ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਫ਼ੌਜ ਤਾਇਨਾਤ ਕਰਨ ਦੇ ਨਾਲ-ਨਾਲ ਹਿੰਸਾ ਕਰਨ ਵਾਲੇ ਲੋਕਾਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੇ ਦਿਤੇ ਹਨ। ਪ੍ਰਦਰਸ਼ਨਾਂ ਦੇ ਸਨਮੁਖ ਸਰਕਾਰ ਨੇ ਜਗ੍ਹਾ-ਜਗ੍ਹਾ ਨਾਕਾਬੰਦੀ ਲਈ ਨਾਕੇ ਲਗਾਏ ਹੋਏ ਸਨ ਪਰ ਇਮਰਾਨ ਸਮਰਥਕਾਂ ਨੇ ਸਰਕਾਰ ਸਾਰੇ ਅੰਦਾਜ਼ੇ ਫ਼ੇਲ੍ਹ ਕਰ ਦਿਤੇ। ਇਮਰਾਨ ਸਮਰਥਕਾਂ ਵਿਚ ਜ਼ਬਰਦਸਤ ਰੋਹ ਵੇਖਣ ਨੂੰ ਮਿਲਿਆ ਰਿਹਾ ਹੈ।    

ਰੇਡੀਉ ਪਾਕਿਸਤਾਨ ਨੇ ਦਸਿਆ ਕਿ ਸੋਮਵਾਰ ਦੇਰ ਰਾਤ ਇਸਲਾਮਾਬਾਦ ਵਿਚ ਸ੍ਰੀਨਗਰ ਹਾਈਵੇਅ ’ਤੇ ਇਕ ਵਾਹਨ ਨਾਲ ਟਕਰਾ ਜਾਣ ਕਾਰਨ ਪਾਕਿਸਤਾਨ ‘ਰੇਂਜਰਜ਼’ ਦੇ ਚਾਰ ਅਧਿਕਾਰੀ ਮਾਰੇ ਗਏ ਅਤੇ ਪੰਜ ਹੋਰ ਕਰਮਚਾਰੀ ਅਤੇ ਕਈ ਪੁਲਿਸ ਅਧਿਕਾਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।  ਰੇਡੀਉ ਮੁਤਾਬਕ ਇਸ ਸਥਾਨ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਰਾਵਲਪਿੰਡੀ ਦੇ ਚੁੰਗੀ ਨੰਬਰ 26 ਵਿਖੇ ਕੁੱਝ ਬਦਮਾਸ਼ਾਂ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲੈਸ ‘ਰੇਂਜਰਜ਼’ ਦੇ ਜਵਾਨਾਂ ’ਤੇ ਪਥਰਾਅ ਕੀਤਾ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਇਹ ਵੀ ਕਿਹਾ ਗਿਆ ਹੈ ਕਿ ਦੋ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ।

ਪੰਜਾਬ ਪੁਲਿਸ ਅਨੁਸਾਰ ਇਸਲਾਮਾਬਾਦ ਦੇ ਬਾਹਰਵਾਰ ਹਕਲਾ ਇੰਟਰਚੇਂਜ ’ਤੇ ਪੀਟੀਆਈ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਦੌਰਾਨ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਇਮਰਾਨ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਸੰਸਦ ਵਲ ਮਾਰਚ ਅਤੇ ਧਰਨੇ ਦਾ ਵੀ ਐਲਾਨ ਕੀਤਾ ਹੈ। ਇਸ ਸਬੰਧੀ ਸਰਕਾਰ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨੈਸ਼ਨਲ ਹਾਈਵੇਅ ’ਤੇ ਬੈਰੀਕੇਡ ਲਗਾਏ ਗਏ ਹਨ ਪਰ ਇਮਰਾਨ ਦੇ ਸਮਰਥਕਾਂ ਨੇ ਬੈਰੀਕੇਡ ਹਟਾ ਦਿਤੇ, ਜਿਸ ਦੌਰਾਨ ਪੀ.ਟੀ.ਆਈ ਵਰਕਰਾਂ ਦੀ ਪੁਲਿਸ ਨਾਲ ਹਿੰਸਕ ਝੜਪ ਹੋ ਗਈ। (ਏਜੰਸੀ)

(For more news apart from Supporters of jailed Imran Khan fail government's calculations, violent protests in capital, 6 deaths News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement