ਅਮਰੀਕਾ: ਨੇਸ਼ਿਵਲ 'ਚ ਕ੍ਰਿਸਮਿਸ 'ਤੇ ਹੋਇਆ ਵਿਸਫੋਟ, ਕਈ ਲੋਕ ਜ਼ਖ਼ਮੀ
Published : Dec 26, 2020, 9:06 am IST
Updated : Dec 26, 2020, 9:06 am IST
SHARE ARTICLE
BLAST
BLAST

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਿਸਫੋਟ ਜਾਣਬੁੱਝ ਕੇ ਕੀਤਾ ਗਿਆ ਹੈ। ਐਫਬੀਆਈ ਮਾਮਲੇ ਦੀ ਜਾਂਚ ਕਰ ਰਿਹਾ ਹੈ

ਨੇਸ਼ਿਵਲ(US)- ਅਮਰੀਕਾ ਦੇ ਨੇਸ਼ਿਵਲ ਸਹਿਰ ਦੇ ਘੱਟ ਚਹਿਲ-ਪਹਿਲ ਵਾਲੇ ਖੇਤਰ 'ਚ ਕ੍ਰਿਸਮਿਸ 'ਤੇ ਇਕ ਵਿਸਫੋਟ ਹੋਇਆ ਹੈ। ਇਸ ਵਿਸਫੋਟ ਨਾਲ ਆਸਪਾਸ ਦੇ ਭਵਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਹੋਰ ਨੁਕਸਾਨ ਦੇ ਨਾਲ-ਨਾਲ ਤਿੰਨ ਜਣੇ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਿਸਫੋਟ ਜਾਣਬੁੱਝ ਕੇ ਕੀਤਾ ਗਿਆ ਹੈ। ਐਫਬੀਆਈ ਮਾਮਲੇ ਦੀ ਜਾਂਚ ਕਰ ਰਿਹਾ ਹੈ। ਏਰੋਨ ਨੇ ਕਿਹਾ ਕਿ ਤਿੰਨ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

ਪੁਲਿਸ ਬੁਲਾਰੇ ਡੌਨ ਏਰੋਨ ਨੇ ਸ਼ੁੱਕਰਵਾਰ ਸਵੇਰ ਸਾਢੇ ਛੇ ਵਜੇ ਵਿਸਫੋਟ ਹੋਇਆ ਤੇ ਕਿਸੇ ਵੱਲੋਂ ਜਾਣਬੁੱਝ ਕੇ ਇਹ ਧਮਾਕਾ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਪਹਿਲਾਂ ਮੰਨਣਾ ਸੀ ਕਿ ਵਿਸਫੋਟ 'ਚ ਕੋਈ ਵਾਹਨ ਸ਼ਾਮਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਸ ਐਂਡ ਐਕਸਪਲੋਸਿਵ ਦੇ ਜਾਂਚਕਰਤਾ ਵੀ ਘਟਨਾ ਸਥਾਨ 'ਤੇ ਹਨ। ਘਟਨਾ ਸਥਾਨ 'ਤੇ ਅੱਗ ਦੀਆਂ ਲਪਟਾਂ ਤੇ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਇੱਥੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਤੇ ਰੈਸਟੋਰੈਂਟਾਂ ਸਮੇਤ ਕਈ ਹੋਰ ਦੁਕਾਨਾਂ ਹਨ।

ਨੈਸ਼ਵਿਲ ਦੇ ਮੇਅਰ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਸੇ ਸਮੇਂ, ਨੈਸ਼ਵਿਲ ਦੇ ਇਕ ਵਸਨੀਕ ਨੇ ਕਿਹਾ ਕਿ ਸਾਰੇ ਥਾਂ-ਥਾਂ ਦਰੱਖਤ ਡਿੱਗ ਪਏ ਹਨ ਅਤੇ ਸ਼ੀਸ਼ੇ ਟੁੱਟਣ ਨਾਲ ਖਿੜਕੀਆਂ ਖਿੜ ਗਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement