
ਰਾਸ਼ਟਰਪਤੀ ਜੋਅ ਬਾਈਡਨ ਵਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਲਈ ਕੀਤੀ ਗਈ ਨਿਯੁਕਤੀ
ਵਾਸ਼ਿੰਗਟਨ : ਸਰਕਟ ਕੋਰਟ ਦੀ ਭਾਰਤੀ-ਅਮਰੀਕੀ ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਲਈ ਸੰਘੀ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ।
Shalina D Kumar
ਮੁੱਖ ਜੱਜ ਸ਼ਾਲੀਨਾ ਡੀ ਕੁਮਾਰ ਨੇ 2007 ਤੋਂ ਓਕਲੈਂਡ ਕਾਉਂਟੀ ਛੇਵੀਂ ਸਰਕਟ ਕੋਰਟ ਵਿਚ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਬਾਈਡੇਨ ਵਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਵਿਚ ਸੇਵਾਵਾਂ ਲਈ ਨਾਮਜ਼ਦ ਕੀਤਾ ਗਿਆ ਹੈ।
Joe Biden
ਦੱਸਣਯੋਗ ਹੈ ਕਿ ਭਾਰਤੀ-ਅਮਰੀਕੀ ਸ਼ਾਲੀਨਾ ਕੁਮਾਰ ਨੂੰ ਜਨਵਰੀ 2018 ਵਿਚ ਮਿਸ਼ੀਗਨ ਸੁਪਰੀਮ ਕੋਰਟ ਵਲੋਂ ਸਰਕਟ ਕੋਰਟ ਦੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ।