
ਪਿਛਲੇ 11 ਮਹੀਨਿਆਂ 'ਚ ਪਾਕਿਸਤਾਨ 'ਚ ਲਸ਼ਕਰ ਅਤੇ ਜੈਸ਼ ਵਰਗੇ ਅਤਿਵਾਦੀ ਸੰਗਠਨਾਂ ਦੇ ਕਰੀਬ 13 ਮੁੱਖ ਅਤਿਵਾਦੀਆਂ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਚੁੱਕੀ ਹੈ।
Abdullah Shaheen: ਪਾਕਿਸਤਾਨ 'ਚ ਵਾਹਨ ਦੀ ਟੱਕਰ 'ਚ ਲਸ਼ਕਰ ਦੇ ਅਤਿਵਾਦੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਪਾਕਿਸਤਾਨ ਵਿਚ "ਜੇਹਾਦੀ ਗੁਰੂ" ਵਜੋਂ ਮਸ਼ਹੂਰ ਅਬਦੁੱਲਾ ਸ਼ਾਹੀਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ, ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਦੁਆਰਾ ਅਤਿਵਾਦੀਆਂ ਨੂੰ ਮਾਰਿਆ ਗਿਆ ਹੋਵੇ।
ਪਿਛਲੇ 11 ਮਹੀਨਿਆਂ 'ਚ ਪਾਕਿਸਤਾਨ 'ਚ ਲਸ਼ਕਰ ਅਤੇ ਜੈਸ਼ ਵਰਗੇ ਅਤਿਵਾਦੀ ਸੰਗਠਨਾਂ ਦੇ ਕਰੀਬ 13 ਮੁੱਖ ਅਤਿਵਾਦੀਆਂ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਚੁੱਕੀ ਹੈ। ਅਜੇ ਤੱਕ ਕਿਸੇ ਵੀ ਹਮਲਾਵਰ ਜਾਂ ਕਤਲ ਲਈ ਜ਼ਿੰਮੇਵਾਰ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਸਾਲ ਫਰਵਰੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ 'ਚ 13 ਅਤਿਵਾਦੀਆਂ ਦੀ ਰਹੱਸਮਈ ਹਾਲਾਤਾਂ 'ਚ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਲਗਭਗ ਸਾਰੇ ਭਾਰਤ ਦੀ ਮੋਸਟ ਵਾਂਟੇਡ ਦੀ ਸੂਚੀ 'ਚ ਸ਼ਾਮਲ ਸਨ ਪਰ ਪਿਛਲੇ 2 ਮਹੀਨਿਆਂ ਤੋਂ ਪਾਕਿਸਤਾਨ 'ਚ ਅਤਿਵਾਦੀਆਂ ਨੂੰ ਕਾਫੀ ਤੇਜ਼ੀ ਨਾਲ ਮਾਰਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਤਲ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਨ੍ਹਾਂ ਵਿਚੋਂ ਜ਼ਿਆਦਾਤਰ ਕਤਲ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਨ। ਪਾਕਿਸਤਾਨੀ ਏਜੰਸੀ ਆਈ.ਐੱਸ.ਆਈ ਨੇ ਇਨ੍ਹਾਂ ਹਮਲਿਆਂ ਲਈ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ 3 ਦਸੰਬਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਦੀਨ ਬਾਗਚੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪਾਕਿਸਤਾਨ 'ਚ ਹੋ ਰਹੇ ਹਮਲਿਆਂ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ।