
ਹਮਲੇ ’ਚ 22 ਲੋਕਾਂ ਦੀ ਮੌਤ, 124 ਜ਼ਖਮੀ
ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਤਣਾਅ ਜਾਰੀ ਹੈ। ਜੰਗਬੰਦੀ ਸਮਝੌਤੇ ਦੇ ਤਹਿਤ, ਇਜ਼ਰਾਈਲੀ ਫ਼ੌਜ ਨੂੰ ਲੇਬਨਾਨ ਛੱਡਣਾ ਸੀ, ਪਰ ਇਜ਼ਰਾਈਲ ਇਸ ਲਈ ਤਿਆਰ ਨਹੀਂ ਹੈ। ਇਸ ਦੌਰਾਨ ਉਸ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ’ਤੇ ਵੱਡਾ ਹਮਲਾ ਕੀਤਾ ਹੈ ਜੋ ਉਸ ਦਾ ਵਿਰੋਧ ਕਰ ਰਹੇ ਸਨ।
ਦੱਖਣੀ ਲੇਬਨਾਨ ’ਚ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ, ਜਿਨ੍ਹਾਂ ਵਿਚ ਛੇ ਔਰਤਾਂ ਵੀ ਸ਼ਾਮਲ ਹਨ, ਜਦੋਂ ਕਿ 124 ਹੋਰ ਜ਼ਖ਼ਮੀ ਹੋ ਗਏ ਹਨ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖਮੀਆਂ ਵਿਚ 12 ਔਰਤਾਂ ਅਤੇ ਇਸਲਾਮਿਕ ਸਕਾਊਟਸ ਐਸੋਸੀਏਸ਼ਨ ਦਾ ਇੱਕ ਪੈਰਾਮੈਡਿਕ ਸ਼ਾਮਲ ਹਨ, ਜੋ ਉੱਥੇ ਮਨੁੱਖੀ ਬਚਾਅ ਕਾਰਜ ਕਰ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਇਜ਼ਰਾਈਲੀ ਫ਼ੌਜ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਹੋਇਆ, ਜਿਸ ਵਿਚ ਹੁਣ ਤਕ ਬਹੁਤ ਸਾਰੇ ਲੋਕ ਮਾਰੇ ਗਏ ਹਨ।