
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਦੱਖਣੀ ਏਸ਼ੀਆ ਚ ਮਹੱਤਵਪੂਰਨ ਦੇਸ਼ ਹਨ...
ਪੇਈਚਿੰਗ : ਚੀਨ ਨੇ ਅੱਜ ਭਾਰਤ ਤੇ ਪਾਕਿਸਤਾਨ ਨੂੰ ਨਰ੍ਹੰਮਾ ਰੱਖਣ ਦੀ ਅਪੀਲ ਕੀਤੀ ਤੇ ਭਾਰਤ ਨੂ ਕਿਹਾ ਕਿ ਉਹ ਅਤਿਵਾਦ ਖਿਲਾਫ ਆਪਣੀ ਲੜਾਈ ਕੌਮਾਤਰੀ ਸਹਿਯੋਗ ਨਾਲ ਜਾਰੀ ਰੱਖੇ। ਚੀਨ ਵਲੋਂ ਇਹ ਟਿੱਪਣੀ ਪਾਕਿਸਤਾਨ ਚ ਅਤਿਵਾਦੀ ਜਥੇਬੰਦੀ ਜੈਸ-ਏ-ਮੁਹੰਮਦ ਦੇ ਸਭ ਤੋ ਵੱਡੇ ਕੈਪ ਤੇ ਭਾਰਤੀ ਲੜਾਕੂ ਜਹਾਜ਼ਾਂ ਵਲੋਂ ਅੱਜ ਤੜਕੇ ਕੀਤੇ ਗਏ ਹਮਲੇ ਤੋਂ ਕੁਝ ਘੰਟੇ ਬਾਅਦ ਕੀਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ,ਸਾਰਿਆਂ ਨੇ ਸਬੰਧਿਤ ਖਬਰਾਂ ਦੇਖੀਆਂ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਦੱਖਣੀ ਏਸ਼ੀਆ ਚ ਮਹੱਤਵਪੂਰਨ ਦੇਸ਼ ਹਨ।
ਦੋਵਾਂ ਵਿਚਾਲੇ ਸੁਖਾਵੇਂ ਸਬੰਧ ਤੇ ਸਹਿਯੋਗ ਇਨ੍ਹਾਂ ਦੋਵਾਂ ਦੇ ਨਾਲ ਨਾਲ ਦੱਖਣੀ ਏਸ਼ੀਆ ਦੀ ਸ਼ਾਤੀ ਤੇ ਸਥਿਰਤਾ ਦੇ ਹਿੱਤ ਚ ਹੈ। ਉਨ੍ਹਾਂ ਕਿਹਾ ਅਸੀ ਉਮੀਦ ਕਰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਠਰ੍ਹੰਮਾ ਵਰਤਣਗੇ ਅਤੇ ਆਪਣੇ ਦੁਵੱਲੇ ਸਬੰਧਾਂ ਚ ਸੁਧਾਰ ਲਈ ਹੋਰ ਕੋਸ਼ਿਸ ਕਰਨਗੇ। ਭਾਰਤ ਵਲੋਂ ਹਮਲਾ ਕੀਤੇ ਜਾਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ,ਜਿੱਥੇ ਤਕ ਭਾਰਤ ਵਲੋਂ ਅਤਿਵਾਦ ਖ਼ਿਲਾਫ ਕਾਰਵਾਈ ਕੀਤੇ ਜਾਣ ਦੇ ਦਾਅਵੇ ਦਾ ਸਵਾਲ ਹੈ ਤਾਂ ਅਤਿਵਾਦ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਦਾਅਵੇ ਦਾ ਸਵਾਲ ਹੈ ਤਾਂ ਅਤਿਵਾਦ ਖ਼ਿਲਾਫ਼ ਜੰਗ ਇਕ ਆਲਮੀ ਮਸਲਾ ਹੈ।
ਇਸ ਚ ਕੌਮਾਂਤਰੀ ਸਹਿਯੋਗ ਜ਼ਰੂਰੀ ਹੈ। ਭਾਰਤ ਨੂੰ ਇਸ ਲਈ ਕੌਮਾਤਰੀ ਪੱਧਰ ਤੇ ਸਹਿਯੋਗ ਲੈਣਾ ਚਾਹੀਦਾ ਹੈ। ਲੂ ਦੀ ਇਹ ਟਿੱਪਣੀ ਰੂਸ,ਭਾਰਤ ਤੇ ਚੀਨ (ਆਰਆਈਸੀ)ਦੇ ਵਿਦੇਸ਼ ਮੰਤਰੀਆਂ ਦੀ ਚੀਨ ਦੇ ਵੁਝੇਨ ਸ਼ਹਿਰ ਚ 27 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਈ ਹੈ। ਇਸ ਮੀਟਿੰਗ ਚ ਭਾਰਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਿੱਸਾ ਲੈ ਰਹੇ ਹਨ।
-ਪੀਟੀਆਈ