
ਪ੍ਰੋਜੈਕਟ ਨੂੰ ਦਿੱਤਾ ਡੈਜ਼ਰਟ ਗਾਰਡਨ ਦਾ ਨਾਮ
ਬ੍ਰਿਟੇਨ ਦੇ ਵਿਗਿਆਨੀਆਂ ਨੇ ਖਰਾਬ ਹੋ ਚੁੱਕੇ ਮੈਟਰਸ ਦੇ ਗੱਦਿਆਂ ਦੀ ਵਰਤੋਂ ਕਰਕੇ ਜਾਰਡਨ ਨੇ ਮਾਰੂਥਲ ਵਿਚ ਟਮਾਟਰ, ਧਨੀਆ, ਮਿਰਚ, ਬੈਂਗਣ ਅਤੇ ਹੋਰ ਸਬਜ਼ੀਆਂ ਅਤੇ ਜੜ੍ਹੀਆਂ ਬੂਟੀਆਂ ਦੀ ਹਰਿਆਲੀ ਪੈਦਾ ਕਰ ਦਿੱਤੀ ਹੈ। ਇਸ ਨੂੰ 'ਡਿਜ਼ਰਟ ਗਾਰਡਨ' ਨਾਮ ਦਿੱਤਾ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ, ਕਿ ਰਫਿਊਜ਼ੀ ਕੈਂਪ ਵਿਚ ਇਹ ਪ੍ਰਯੋਗ ਪੂਰੀ ਤਰ੍ਹਾਂ ਸਫਲ ਰਿਹਾ। ਹੁਣ ਇਸ ਨੂੰ ਹੋਰ ਮਾਰੂਥਲ ਇਲਾਕਿਆਂ ਅਤੇ ਬੰਜਰ ਜ਼ਮੀਨ ‘ਤੇ ਅਜ਼ਮਾਇਆ ਜਾਵੇਗਾ।
File
ਯੂਨੀਵਰਸਿਟੀ ਆਫ ਸ਼ੈਫੀਲਡ ਦੇ ਵਿਗਿਆਨੀ ਪ੍ਰੋਫੈਸਰ ਟੋਨੀ ਰਿਆਨ ਨੇ ਕਿਹਾ ਕਿ ਰਫਿਊਜ਼ੀ ਕੈਂਪਾਂ ਵਿਚ ਹਜਾਰਾਂ ਅਜਿਹੇ ਮੈਟਰਸ ਟਰੇਂਚਿੰਗ ਗਰਾਉਂਡ ‘ਤੇ ਸੁੱਟਿਆ ਜਾਂਦਾ ਹੈ। ਜਿਸ ਨਾਲ ਕੂੜਾ ਵਧ ਰਿਹਾ ਸੀ। ਅਸੀਂ ਇਨ੍ਹਾਂ ਮੈਟਰਸ ਵਿਚ ਕੁਝ ਉਪਜਾਊ ਅਤੇ ਪੌਸ਼ਟਿਕ ਤੱਤ ਸ਼ਾਮਲ ਕੀਤੇ ਅਤੇ ਇਸ ਤੋਂ ਸਿੰਥੈਟਿਕ ਮਿੱਟੀ ਬਣਾਈ। ਇਸ ਮਿੱਟੀ ਵਿਚ ਸਬਜ਼ੀਆਂ ਅਤੇ ਜੜੀ-ਬੂਟੀਆਂ ਉਗਾਉਣ ਦੀ ਕੋਸ਼ਿਸ ਕੀਤੀ, ਤਾਂ ਸਾਨੂੰ ਚਮਤਕਾਰੀ ਨਤੀਜੇ ਮਿਲੇ।
File
ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਪ੍ਰਯੋਗ ਵਿਚ 70 ਤੋਂ 80% ਪਾਣੀ ਦੀ ਘੱਟ ਵਰਤੋਂ ਹੁੰਦੀ ਹੈ। ਯਾਨੀ ਤੁਸੀਂ ਮਾਰੂਥਲ ਇਲਾਕਿਆਂ ਵਿਚ 80 ਪ੍ਰਤੀਸ਼ਤ ਪਾਣੀ ਬਚਾ ਸਕਦੇ ਹੋ। ਰਿਆਨ ਨੇ ਦੱਸਿਆ ਕਿ ਇਸ ਹਾਈਡ੍ਰੋਪੋਨਿਕਸ ਤਕਨੀਕ ਵਿੱਚ ਪੌਦਿਆਂ ਨੂੰ ਮਿੱਟੀ ਦੇ ਬਜਾਏ ਪਾਣੀ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੇ ਘੋਲ ਵਿਚ ਉਗਾਈਆਂ ਜਾਂਦੀਆਂ ਹਨ। ਜਦੋਂ ਜੜ੍ਹਾਂ ਨਿਕਲ ਆਉਂਦੀਆਂ ਹਨ ਅਤੇ ਇਹ ਕੁਝ ਵੱਡੇ ਹੋ ਜਾਂਦੇ ਹਨ। ਤਾਂ ਇਨ੍ਹਾਂ ਨੂੰ ਫੋਮ ਦੇ ਗੱਦਿਆਂ ਤੋਂ ਬਣਾਈ ਸਿੰਥੈਟਿਕ ਮਿੱਟੀ ਵਿਚ ਲਗਾਈਆਂ ਜਾਂਦਾ ਹੈ।
File
ਇਸ ਤਕਨੀਕ ਦਾ ਇਕ ਫਾਇਦਾ ਇਹ ਹੈ ਕਿ ਤੁਹਾਨੂੰ ਵਿਚ ਕੀਟਨਾਸ਼ਕਾਂ ਦੀ ਜ਼ਰੂਰਤ ਨਹੀਂ ਪੈਂਦੀ। ਇਹ ਪ੍ਰਯੋਗ 1000 ਸੀਰਿਆਈ ਸ਼ਰਨਾਰਥੀਆਂ ਅਤੇ ਉਥੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਸਫਲ ਹੋਇਆ ਹੈ। ਸ਼ੈਫੀਲਡ ਦੇ ਖੋਜਕਰਤਾ ਇਸ ਤਕਨੀਕ ਤੋਂ 2 ਲੱਖ 50 ਹਜ਼ਾਰ ਪਾਉਂਡ ਇਕੱਠੇ ਕਰਨ ਵਿਚ ਜੁਟੇ ਹੋਏ ਹਨ, ਤਾਕਿ ਇਨ੍ਹਾਂ ਪੈਸਿਆਂ ਨਾਲ ਹੋਰ 3000 ਸ਼ਰਨਾਰਥੀਆਂ ਨੂੰ ਡੈਜ਼ਰਟ ਗਾਰਡਨ ਦੀ ਤਕਨੀਕ ਸਿਖਾਈ ਜਾ ਸਕੇ। ਉਨ੍ਹਾਂ ਲਈ ਬੀਜ, ਪੌਦੇ ਅਤੇ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਸਕੇ।
File
ਹਾਲਾਂਕਿ ਸੰਯੁਕਤ ਰਾਸ਼ਟਰ ਸੀਰੀਆ ਦੇ ਇਨ੍ਹਾਂ ਸ਼ਰਨਾਰਥੀਆਂ ਲਈ ਰੋਟੀਆਂ ਅਤੇ ਛੋਲੇ ਮੁਹੱਈਆ ਕਰਵਾਉਂਦਾ ਹੈ। ਪਰ ਉਨ੍ਹਾਂ ਨੂੰ ਪੌਸ਼ਟਿਕ ਫਲ, ਸਬਜ਼ੀਆਂ ਅਤੇ ਹੋਰ ਅਨਾਜ ਦੇਣ ਲਈ ਡਿਜ਼ਰਟ ਗਾਰਡਨ ਬਹੁਤ ਮਹੱਤਵਪੂਰਨ ਹਨ। ਡੈਜ਼ਰਟ ਗਾਰਡਨ ਦੇ ਪ੍ਰੋਜੈਕਟ ਮੈਨੇਜਰ ਡਾ. ਮੋਏਦ ਅਲ ਮੇਸੇਲਮਨੀ ਨੇ ਕਿਹਾ ਕਿ ਉਹ ਖ਼ੁਦ ਖੋਜਕਰਤਾ ਅਤੇ ਸੀਰੀਆ ਦਾ ਸ਼ਰਨਾਰਥੀ ਹੈ। ਜਦੋਂ ਤੁਹਾਨੂੰ ਆਪਣਾ ਘਰ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਹ ਇੰਨਾ ਸੌਖਾ ਨਹੀਂ ਹੁੰਦਾ। ਸ਼ਰਨਾਰਥੀ ਹੋਣਾ ਆਪਣੇ ਆਪ ਵਿਚ ਇਕ ਤਸ਼ੱਦਦ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਡੈਜ਼ਰਟ ਗਾਰਡਨ ਤਕਨੀਕ ਤੋਂ ਤਾਜ਼ੇ ਦਾਣੇ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਚਿਹਰੇ ਤੇ ਮੁਸਕੁਰਾਹਟ ਆ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।