80 ਨੂੰ ਵੱਧ ਲੋਕਾਂ ਨੂੰ ਬਚਾਇਆ
ਰੋਮ: ਇਟਲੀ ਦੇ ਕੈਲਾਬ੍ਰੀਆ ਖੇਤਰ ਦੇ ਨੇੜੇ ਸਮੁੰਦਰ ਵਿੱਚ ਇੱਕ ਖਚਾਖਚ ਭਰੀ ਕਿਸ਼ਤੀ ਪਲਟਣ ਕਾਰਨ 40 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ ਜਦਕਿ 80 ਨੂੰ ਬਚਾ ਲਿਆ ਗਿਆ। ਇਕ ਸਮਾਚਾਰ ਏਜੰਸੀ ਨੇ ਕਿਹਾ ਕਿ ਖਰਾਬ ਮੌਸਮ ਦੌਰਾਨ ਚੱਟਾਨਾਂ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਡੁੱਬ ਗਿਆ।
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ 100 ਤੋਂ ਵੱਧ ਲੋਕਾਂ ਨੂੰ ਲੈ ਕੇ ਸਮੁੰਦਰੀ ਤੱਟੀ ਸ਼ਹਿਰ ਕ੍ਰੋਟੋਨ ਨੇੜੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੱਟ ਰੱਖਿਅਕ ਨੇ ਇਕ ਬਿਆਨ 'ਚ ਕਿਹਾ ਕਿ ਬੀਚ 'ਤੇ 43 ਲਾਸ਼ਾਂ ਮਿਲੀਆਂ ਹਨ।
ਸਥਾਨਕ ਸਮਾਚਾਰ ਏਜੰਸੀਆਂ ਨੇ ਦੱਸਿਆ ਕਿ ਜਹਾਜ਼ ਵਿਚ ਈਰਾਨ, ਇਰਾਕ, ਸੀਰੀਆ, ਅਫਗਾਨਿਸਤਾਨ, ਪਾਕਿਸਤਾਨ ਅਤੇ ਸੋਮਾਲੀਆ ਦੇ ਯਾਤਰੀ ਸਨ।
ਇਟਲੀ ਦੇ ਅਧਿਕਾਰੀਆਂ ਨੇ ਜ਼ਮੀਨ ਅਤੇ ਸਮੁੰਦਰ 'ਤੇ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਹਰ ਸਾਲ ਪ੍ਰਵਾਸੀ ਸੰਘਰਸ਼ ਅਤੇ ਗਰੀਬੀ ਤੋਂ ਬਚਣ ਲਈ ਅਫਰੀਕਾ ਤੋਂ ਇਟਲੀ ਦੀ ਸਰਹੱਦ ਪਾਰ ਕਰਦੇ ਹਨ।