
ਜਿਸ ਤਰ੍ਹਾਂ ਭਾਰਤ 'ਚ ਵਿਸਾਖੀ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਕੈਨੇਡਾ ਦੇ ਸ਼ਹਿਰਾਂ 'ਚ ਵੀ ਵਿਸਾਖੀ ਦੀ ਕਾਫ਼ੀ ਧੂਮ ਹੁੰਦੀ ਹੈ
ਓਟਾਵਾ : ਜਿਸ ਤਰ੍ਹਾਂ ਭਾਰਤ 'ਚ ਵਿਸਾਖੀ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਕੈਨੇਡਾ ਦੇ ਸ਼ਹਿਰਾਂ 'ਚ ਵੀ ਵਿਸਾਖੀ ਦੀ ਕਾਫ਼ੀ ਧੂਮ ਹੁੰਦੀ ਹੈ ਕਿਉਂਕਿ ਕੈਨੇਡਾ ਵਿਚ ਵਸੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 13 ਲੱਖ ਤੋਂ ਜ਼ਿਆਦਾ ਹੈ। ਭਾਰਤ ਤੋਂ ਕੈਨੇਡਾ ਗਏ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਪੰਜਾਬ ਤੋਂ ਜਾ ਵਸੇ ਲੋਕ ਸ਼ਾਮਲ ਹਨ। ਇਨ੍ਹਾਂ ਵਿਚ ਵੀ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਹਨ। ਕੈਨੇਡਾ ਦੇ ਕਈ ਸ਼ਹਿਰਾਂ ਦੇ ਕੁੱਝ ਇਲਾਕਿਆਂ ਵਿਚ ਕਈ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਜਿਵੇਂ ਤੁਸੀਂ ਲੁਧਿਆਣਾ ਜਾਂ ਜਲੰਧਰ ਵਿਚ ਘੁੰਮ ਰਹੇ ਹੋਵੋ। canadaਸਿੱਖਾਂ ਦੇ ਕੈਨੇਡਾ ਜਾਣ ਅਤੇ ਉਥੇ ਵੱਸਣ ਦਾ ਸਿਲਸਿਲਾ ਦਰਅਸਲ ਵੀਹਵੀਂ ਸਦੀ ਵਿਚ ਸ਼ੁਰੂ ਹੋਇਆ। ਉਸ ਸਮੇਂ ਭਾਰਤ ਵਿਚ ਬ੍ਰਿਟਿਸ਼ ਹਕੂਮਤ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਹੇ ਇਕ ਵਿਅਕਤੀ ਦਸਦੇ ਹਨ ਕਿ ਕੈਨੇਡਾ ਵਿਚ ਸਿੱਖਾਂ ਦੇ ਇੰਨੇ ਪ੍ਰਭਾਵਸ਼ਾਲੀ ਹੋਣ ਦੀਆਂ ਜੜ੍ਹਾਂ ਇਨ੍ਹਾਂ ਦੇ ਇਤਿਹਾਸ ਵਿਚ ਹਨ। ਉਹ ਕਹਿੰਦੇ ਹਨ ਕਿ ਉਸ ਸਮੇਂ ਭਾਰਤ ਵਿਚ ਬ੍ਰਿਟੇਨ ਦੀ ਹਕੂਮਤ ਸੀ ਤਦ ਪੰਜਾਬ ਦੇ ਲੋਕਾਂ ਕੋਲ ਦੋ ਰਸਤੇ ਸਨ, ਜਾਂ ਤਾਂ ਉਹ ਫ਼ੌਜ ਵਿਚ ਚਲੇ ਜਾਣ ਜਾਂ ਫਿਰ ਬਾਹਰ ਕਿਤੇ ਚਲੇ ਜਾਣ। ਕੁੱਝ ਫ਼ੌਜੀ ਜਦੋਂ ਉਹ ਕਿਸੇ ਮੁਹਿੰਮ ਦੌਰਾਨ ਇਥੇ ਪੁੱਜੇ ਤਾਂ ਉਨ੍ਹਾਂ ਨੂੰ ਇੱਥੇ ਦੀ ਆਬੋ-ਹਵਾ ਵਸ ਜਾਣ ਲਈ ਚੰਗੀ ਲੱਗੀ।
Harjit singh sajjanਉਨ੍ਹਾਂ ਕਿਹਾ ਕਿ ਦੂਜੇ ਉਹ ਲੋਕ ਸਨ ਜੋ ਪੰਜਾਬ ਵਿਚ ਖੇਤੀ ਕਰਦੇ ਸਨ ਤੇ ਫਿਰ ਖ਼ਰਾਬ ਹਾਲਤਾਂ ਦੇ ਚਲਦੇ ਵਿਦੇਸ਼ ਚਲੇ ਗਏ। ਉਨ੍ਹਾਂ ਦਸਿਆ ਕਿ ਇਥੇ ਆ ਕੇ ਉਨ੍ਹਾਂ ਨੇ ਬ੍ਰਿਟਿਸ਼ ਰਾਜ ਵਿਰੁਧ ਆਵਾਜ਼ ਬੁੰਲਦ ਕੀਤੀ। ਇਨ੍ਹਾਂ ਵਿਚੋਂ ਇਕ ਘਟਨਾ ਕਾਮਾਗਾਟਾਮਾਰੂ ਦੀ ਵੀ ਹੈ, ਜਦੋਂ ਉਨ੍ਹਾਂ ਨੇ ਇਸ ਜਹਾਜ਼ ਨੂੰ ਕੈਨੇਡਾ ਵਿਚ ਨਹੀਂ ਉਤਰਨ ਦਿਤਾ। ਇਸੇ ਤਰ੍ਹਾਂ ਲਾਲਾ ਹਰਦਿਆਲ ਦੀ ਗ਼ਦਰ ਪਾਰਟੀ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਭਰਪੂਰ ਸਮਰਥਨ ਮਿਲਿਆ।
canadaਅੱਜ ਕੈਨੇਡਾ ਵਿਚ ਹਰ ਪੱਧਰ 'ਤੇ ਭਾਰਤੀਆਂ ਦੀ ਹਾਜ਼ਰੀ ਮਹਿਸੂਸ ਕੀਤੀ ਜਾ ਸਕਦੀ ਹੈ। ਅੱਜ ਨਾ ਸਿਰਫ਼ ਉਹ ਸੂਬਿਆਂ ਵਿਚ ਤਰਜ਼ਮਾਨੀ ਕਰ ਰਹੇ ਹਨ, ਸਾਂਸਦ ਬਣ ਰਹੇ ਹਨ, ਸਗੋਂ ਪਹਿਲੀ ਵਾਰ ਸਿੱਖ ਭਾਈਚਾਰੇ ਦੇ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਰੱਖਿਆ ਮੰਤਰੀ ਵੀ ਬਣੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਸਾਲ ਪਹਿਲਾਂ ਯਾਨੀ 2015 ਦੇ ਅਪ੍ਰੈਲ ਮਹੀਨੇ ਵਿਚ ਜਦੋਂ ਕੈਨੇਡਾ ਦੇ ਦੌਰੇ 'ਤੇ ਪੁੱਜੇ ਤਾਂ ਉਹ ਵੈਨਕੂਵਰ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਚ ਸਿੱਖ ਭਾਈਚਾਰੇ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਕੈਨੇਡਾ ਵਿਚ ਰਹਿ ਰਹੇ ਸਿੱਖਾਂ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹੇ। ਕੈਨੇਡਾ ਵਿਚ ਸਿੱਖ ਨਾ ਸਿਰਫ਼ ਇਕ ਸਮੁਦਾਏ ਦੇ ਰੂਪ ਵਿਚ ਬੇਹੱਦ ਮਜ਼ਬੂਤ ਹਨ, ਸਗੋਂ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਨੂੰ ਵੀ ਤੈਅ ਕਰ ਰਹੇ ਹਨ ਪਰ ਕੈਨੇਡਾ ਦੇ ਸਿੱਖ ਸਮੁਦਾਏ ਦਾ ਇਕ ਹੋਰ ਤਾਰ ਵੀ ਹੈ ਜੋ ਕਿ ਉਨ੍ਹਾਂ ਨੂੰ ਵੱਖਵਾਦ ਦੇ ਸੰਕਲਪ ਨਾਲ ਜੋੜਦਾ ਹੈ।
Harjit singh sajjanਜਿਸ ਤਰ੍ਹਾਂ ਆਪਰੇਸ਼ਨ ਬਲੂ ਸਟਾਰ, 1984 ਦੇ ਸਿੱਖ ਦੰਗੇ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਸਿੱਖਾਂ ਲਈ ਮੁੱਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿਚ ਰਹਿ ਰਹੇ ਸਿੱਖਾਂ ਲਈ ਵੀ ਇਹ ਵੱਡੇ ਮੁੱਦੇ ਹਨ। ਕਨਿਸ਼ਕ ਜਹਾਜ਼ ਹਾਦਸਾ, ਇਤਿਹਾਸ ਦਾ ਇਕ ਕਾਲ਼ਾ ਪੰਨਾ ਜਿਸ ਵਿਚ ਮਾਂਟਰਿਆਲ ਤੋਂ ਨਵੀਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ 23 ਜੂਨ 1985 ਨੂੰ ਹਵਾ ਵਿਚ ਹੀ ਬੰਬ ਨਾਲ ਉਡਾ ਦਿਤਾ ਗਿਆ ਸੀ। ਹਮਲੇ ਵਿਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਸਾਰੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਦਸਿਆ ਜਾਂਦਾ ਹੈ ਕਿ 1984 ਵਿਚ ਦਰਬਾਰ ਸਾਹਿਬ ਤੋਂ ਭਿੰਡਰਾਂਵਾਲੇ ਦੇ ਸਮਰਥਕ ਵੱਖਵਾਦੀਆਂ ਨੂੰ ਕੱਢਣ ਲਈ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਇਸ ਨੂੰ ਅੰਜ਼ਾਮ ਦਿਤਾ ਗਿਆ ਸੀ। ਸਿੱਖ ਵੱਖਵਾਦੀ ਗੁੱਟ ਬੱਬਰ ਖ਼ਾਲਸਾ ਦੇ ਮੈਂਬਰ ਇਸ ਹਮਲੇ ਦੇ ਮੁੱਖ ਸ਼ੱਕੀਆਂ ਵਿਚ ਸ਼ਾਮਲ ਸਨ।
Canadaਹਰ ਸਾਲ ਵਿਸਾਖੀ ਵਰਗੇ ਮੌਕਿਆਂ 'ਤੇ ਕਰਵਾਏ ਸਮਾਰੋਹਾਂ ਵਿਚ ਸਿੱਖ ਵੱਖਵਾਦੀਆਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵੱਖਵਾਦੀ ਸੋਚ ਦਾ ਇਥੋਂ ਦੇ ਗੁਰਦੁਆਰਿਆਂ ਅਤੇ ਕਈ ਗੁੱਟਾਂ 'ਤੇ ਇਨ੍ਹਾਂ ਦਾ ਕਬਜ਼ਾ ਹੈ। ਇਸ ਦੇ ਚਲਦੇ ਇਨ੍ਹਾਂ ਦੀ ਤਾਕਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਪਰ ਵਿਸਾਖੀ ਦੇ ਇਸ ਪ੍ਰਬੰਧ ਵਿਚ ਸਥਾਨਕ ਸਾਂਸਦ ਅਤੇ ਕੈਨੇਡਾ ਦੇ ਰਾਜਨੀਤਕ ਦਲਾਂ ਦੇ ਨੇਤਾ, ਸਾਂਸਦ ਵੀ ਇਨ੍ਹਾਂ ਵਿਚ ਹਿੱਸਾ ਲੈਂਦੇ ਹਨ।
canadaਕੈਨੇਡਾ ਵਿਚ ਵਸੇ ਭਾਰਤੀ ਸਿੱਖ ਆਰਥਿਕ ਰੂਪ ਤੋਂ ਤਾਂ ਮਜ਼ਬੂਤ ਹਨ ਹੀ, ਰਾਜਨੀਤਕ ਰੂਪ ਤੋਂ ਵੀ ਮਜ਼ਬੂਤ ਹਨ ਤਾਂ ਕੈਨੇਡਾ ਦੀ ਰਾਜਨੀਤੀ ਵਿਚ ਉਹ ਕਿੰਨਾ ਯੋਗਦਾਨ ਦੇ ਪਾਉਂਦੇ ਹਨ? ਉਥੋਂ ਦੇ ਰਾਜਨੀਤਕ ਦਲ ਕਿਉਂ ਸਿੱਖਾਂ ਦਾ ਸਾਥ ਚਾਹੁੰਦੇ ਹਨ? ਰਚਨਾ ਸਿੰਘ ਬ੍ਰਿਟਿਸ਼ ਕੋਲੰਬੀਆ ਵਿਚ ਐਮਐਲਏ ਚੁਣੀ ਗਈ ਹੈ, ਉਹ ਕਹਿੰਦੀ ਹੈ ਸਾਰੇ ਰਾਜਨੀਤਕ ਦਲਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਕੈਨੇਡਾ ਵਿਚ ਪੰਜਾਬੀ ਸਿੱਖਾਂ ਦੀ ਤਾਦਾਦ ਕਿੰਨੀ ਜ਼ਿਆਦਾ ਹੈ। ਸਾਰੇ ਦਲ ਭਾਰਤੀਆਂ ਦੇ ਵੋਟ ਨੂੰ ਲੈਣਾ ਚਾਹੁੰਦੇ ਹਨ।