
ਰੂਸ ਦੇ ਵਿਦੇਸ਼ ਮੰਤਰਾਲੇ ਨੇ ਅੱਜ ਫ਼ੈਸਲਾ ਕੀਤਾ ਕਿ ਅਮਰੀਕਾ ਤੇ ਕੈਨੇਡਾ ਵਲੋਂ ਉਸ ਦੇ ਡਿਪਲੋਮੈਟਾਂ ਨੂੰ ਬਾਹਰ ਕੱਢੇ ਜਾਣ ਦਾ ਜਵਾਬ ਦੇਵੇਗਾ।
ਮਾਸਕੋ: ਰੂਸ ਦੇ ਵਿਦੇਸ਼ ਮੰਤਰਾਲੇ ਨੇ ਅੱਜ ਫ਼ੈਸਲਾ ਕੀਤਾ ਕਿ ਅਮਰੀਕਾ ਤੇ ਕੈਨੇਡਾ ਵਲੋਂ ਉਸ ਦੇ ਡਿਪਲੋਮੈਟਾਂ ਨੂੰ ਬਾਹਰ ਕੱਢੇ ਜਾਣ ਦਾ ਜਵਾਬ ਦੇਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਦੇ ਹਮਲੇ 'ਚ ਰੂਸ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲੱਗਣ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਨੇ ਉਸ ਦੇ ਡਿਪਲੋਮੈਟਾਂ ਨੂੰ ਬਾਹਰ ਕੱਢ ਦਿਤਾ ਹੈ। ਇਸ ਤੋਂ ਇਲਾਵਾ ਯੂਰੋਪੀ ਸੰਘ ਦੇ 14 ਦੇਸ਼ਾਂ ਤੇ ਯੂਕ੍ਰੇਨ ਨੇ ਵੀ ਅਜਿਹਾ ਕਰਨ ਦਾ ਸੰਕੇਤ ਦਿਤਾ ਹੈ। ਕੈਨੇਡਾ ਨੇ ਰੂਸ ਦੇ ਚਾਰ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿਤਾ ਤੇ ਤਿੰਨ ਹੋਰਾਂ ਨੂੰ ਪਛਾਣ ਪੱਤਰ ਦੇਣ ਤੋਂ ਇਨਕਾਰ ਕਰ ਦਿਤਾ। ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਬ੍ਰਿਟੇਨ ਨਾਲ ਇਕਜੁਟ ਦਿਖਾਉਣ ਲਈ ਕਦਮ ਚੁਕਿਆ ਹੈ।Russianਇਸ ਤੋਂ ਪਹਿਲਾਂ ਅਮਰੀਕਾ ਨੇ ਅੱਜ ਰੂਸ ਦੇ 60 ਡਿਪਲੋਮੈਟਾਂ ਨੂੰ ਖੁਫ਼ੀਆ ਅਧਿਕਾਰੀ ਦਸਦੇ ਹੋਏ ਬਾਹਰ ਕੱਢ ਦਿਤਾ। ਇਸ ਦੇ ਨਾਲ ਹੀ ਅਮਰੀਕਾ ਨੇ ਸੀਆਟਲ ਸਥਿਤ ਰੂਸ ਦੇ ਵਪਾਰਕ ਦੂਤਘਰ ਨੂੰ ਬੰਦ ਕਰਨ ਦਾ ਵੀ ਆਦੇਸ਼ ਦਿਤਾ ਹੈ। ਅਮਰੀਕਾ ਦੇ ਇਸ ਫ਼ੈਸਲੇ ਨੇ ਸ਼ੀਤ ਯੁੱਧ ਦੀਆਂ ਯਾਦਾਂ ਤਾਜ਼ਾ ਕਰ ਦਿਤੀਆਂ ਹਨ। ਬਾਹਰ ਕੱਢੇ ਗਏ ਡਿਪਲੋਮੈਟਾਂ 'ਚੋਂ ਕਰੀਬ 12 ਸੰਯੁਕਤ ਰਾਸ਼ਟਰ 'ਚ ਰੂਸ ਦੇ ਸਥਾਈ ਮਿਸ਼ਨ 'ਚ ਕਾਬਜ਼ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ''ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਰੂਸ ਦੇ ਕਰੀਬ 12 ਖੁਫ਼ੀਆ ਅਧਿਕਾਰੀਆਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿਤਾ।
Russian ਇਸ ਤੋਂ ਇਲਾਵਾ ਸੀਆਟਲ 'ਚ ਰੂਸੀ ਵਪਾਰਕ ਦੂਤਘਰ ਨੂੰ ਬੰਦ ਕਰਨ ਦਾ ਵੀ ਆਦੇਸ਼ ਦਿਤਾ ਕਿਉਂਕਿ ਇਹ ਸਾਡੇ ਪਣਡੁੱਬੀ ਤੇ ਬੋਇੰਗ ਦੇ ਅੱਡਿਆਂ ਦੇ ਕਰੀਬ ਹੈ।''
ਖੁਫ਼ੀਆ ਏਜੰਸੀਆਂ ਨਾਲ ਜੁੜੇ ਸਾਰੇ ਰੂਸੀ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਵਾਰ ਨੂੰ ਦੇਸ਼ ਛੱਡਣ ਲਈ 7 ਦਿਨ ਦਾ ਸਮਾਂ ਦਿਤਾ ਗਿਆ ਹੈ। ਇਧਰ ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਰਿਪੋਰਟ 'ਚ ਕਿਹਾ, ''ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦੇ ਯੂਰੋਪੀ ਸੰਘ ਤੇ ਨਾਟੋ ਦੇ ਕੁੱਝ ਦੇਸ਼ਾਂ ਦੇ ਫ਼ੈਸਲੇ 'ਤੇ ਅਸੀਂ ਨਿਰਣਾਇਕ ਵਿਰੋਧ ਜ਼ਾਹਿਰ ਕਰਦੇ ਹਾਂ।'' ਮਾਸਕੋ ਨੇ ਇਸ ਨੂੰ 'ਭੜਕਾਉ ਕਦਮ' ਦਸਿਆ ਹੈ।