
ਸਰਬਜੀਤ ਕੌਰ ਅਠਵਾਲ ਅਤੇ ਜੈਫ਼ ਹਡਸਨ ਦੀ ਲਿਖ਼ੀ ਅੰਗਰੇਜ਼ੀ ਦੀ ਕਿਤਾਬ ਬੇਇੱਜ਼ਤ ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵਲੋਂ ਕੀਤਾ ਗਿਆ ਹੈ
ਕੈਲਗਰੀ- ਸਰਬਜੀਤ ਸਿੰਘ ਬਨੂੜ- ਸਰਬਜੀਤ ਕੌਰ ਅਠਵਾਲ ਅਤੇ ਜੈਫ਼ ਹਡਸਨ ਦੀ ਲਿਖ਼ੀ ਅੰਗਰੇਜ਼ੀ ਦੀ ਕਿਤਾਬ 'S81M54' (ਬੇਇੱਜ਼ਤ) ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵਲੋਂ ਕੀਤਾ ਗਿਆ ਹੈ, ਕੈਲਗਰੀ ਵਿਚ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਸਿੱਖ ਵਿਰਸਾ ਮੈਗਜੀਨ ਵਲੋਂ ਸਾਂਝੇ ਤੌਰ 'ਤੇ ਲੋਕ ਅਰਪਣ ਕੀਤੀ ਗਈ।
book
ਇਸ ਮੋਕੇ ਕੈਲਗਰੀ ਵਿਚ ਐਕਸ ਸਰਵਿਸ ਸੁਸਾਇਟੀ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਵੱਡੀ ਪੱਧਰ 'ਤੇ ਔਰਤਾਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਪਰਵਾਰਾਂ ਵਿਚ ਇੱਜ਼ਤ ਖ਼ਾਤਰ ਭਾਰਤ ਜਾ ਕੇ ਕਤਲ ਕਰਨਾ ਇਕ ਆਮ ਵਰਤਾਰਾ ਬਣ ਗਿਆ ਹੈ। ਕਈ ਕਤਲ ਪੁਲਿਸ ਨੇ ਹੱਲ ਕੀਤੇ ਗਏ ਤੇ ਜਿਸ ਵਿਚ ਨਜਦੀਕੀ ਪਰਵਾਰਾਂ ਦਾ ਸਿੱਧਾ ਹੱਥ ਰਿਹਾ ਹੈ। ਇਸੇ ਹੀ ਤਰਾਂ ਦਾ ਇਕ ਕੇਸ ਬਰਤਾਨੀਆ ਦੀ ਜੰਮਪਲ ਸੁਰਜੀਤ ਅਠਵਾਲ ਦਾ ਹੈ। ਕਤਲ ਦੀ ਸੱਚੀ ਦਾਸਤਾਨ, ਜਿਸ ਨੇ ਸਾਰੇ ਬਰਤਾਨੀਆਂ ਨੂੰ ਹਿਲਾ ਕੇ ਰੱਖ ਦਿਤਾ ਸੀ, ਲੰਬੇ ਸਮੇਂ ਚਲੇ ਇਸ ਕੇਸ ਵਿਚ ਪਰਵਾਰ ਦੀ ਨੂੰਹ ਸਰਬਜੀਤ ਕੌਰ ਅਠਵਾਲ ਦੇ ਅਪਣੀ ਜੇਠਾਣੀ ਸੁਰਜੀਤ ਕੋਰ ਅਠਵਾਲ ਦੇ ਹੋਏ ਕਤਲ ਲਈ ਇਨਸਾਫ਼ ਦੀ ਲੰਬੀ ਲੜਾਈ ਲੜੀ ਤੇ ਸੱਸ ਅਤੇ ਜੇਠ ਨੂੰ ਲੰਬੀ ਜੇਲ੍ਹ ਕਰਵਾਈ ਗਈ। ਇਸ ਕਿਤਾਬ ਦੀ ਲੇਖਿਕਾ ਸਰਬਜੀਤ ਕੌਰ ਅਠਵਾਲ ਅਤੇ ਪੰਜਾਬੀ ਅਨੁਵਾਦ ਕਰਨ ਵਾਲੇ ਲੇਖਕ ਸੁਖਵੰਤ ਹੁੰਦਲ ਵਿਸ਼ੇਸ਼ ਤੌਰ 'ਤੇ ਪਹੁੰਚੇ।Sarabjit kaur athawalਜਿਕਰਯੋਗ ਹੈ ਕਿ ਸਰਬਜੀਤ ਕੋਰ ਅਠਵਾਲ ਦੀ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਕਿਤਾਬ ਨੂੰ ਵੈਨਕੁਵਰ, ਵਿੱਨੀਪੈਗ ਤੇ ਕੈਲਗਰੀ ਵਿਚ ਲੋਕ ਅਰਪਣ ਕੀਤਾ ਗਿਆ। ਇਸ ਕਿਤਾਬ ਨੂੰ ਪੀਪਲਜ਼ ਫੋਰਮ ਬਰਗਾੜੀ, ਫ਼ਰੀਦਕੋਟ ਵਲੋਂ ਪੰਜਾਬੀ ਵਿਚ ਛਾਪੀ ਗਈ ਇਹ ਕਿਤਾਬ ਪੰਜਾਬੀ ਪਰਵਾਰ ਵਿਚ ਇੱਜ਼ਤ ਖ਼ਾਤਰ ਕੀਤੇ ਕਤਲ ਦੀ ਸੱਚੀ ਦਾਸਤਾਨ ਹੈ।
Sarabjit kaur athawalਇਸ ਕਿਤਾਬ ਤੋਂ ਮੋਟੇ ਤੌਰ 'ਤੇ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਦੋ ਜੀਆਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਸਾਡੇ ਕੋਲ ਕਾਨੂੰਨੀ ਤੌਰ 'ਤੇ ਤਲਾਕ ਲੈਣ ਦਾ ਹੱਕ ਹੈ ਪਰ ਇਸ ਨੂੰ ਫ਼ੋਕੀ ਇੱਜ਼ਤ ਨਾਲ ਜੋੜ ਕੇ ਕਿਸੇ ਦਾ ਕਤਲ ਕਰ ਦੇਣਾ ਜਾਂ ਕਰਵਾ ਦੇਣਾ ਜਿਥੇ ਬੇਵਕੂਫੀ ਹੈ, ਉਥੇ ਇਸ ਦੇ ਸਿੱਟੇ ਵੀ ਭਿਆਨਕ ਹਨ। ਹਰੀਪਾਲ ਨੇ ਇਸ ਕਿਤਾਬ ਬਾਰੇ ਅਪਣਾ ਪੇਪਰ ਪੜਿਆ। ਸਰਬਜੀਤ ਕੌਰ ਅਠਵਾਲ ਨੇ ਅਪਣੀ ਹੱਡਬੀਤੀ ਸੰਖੇਪ ਵਿਚ ਸਾਂਝੀ ਕੀਤੀ। ਇਸ ਕਿਤਾਬ 'ਤੇ ਅਧਾਰਤ ਨਾਟਕ 'ਬੇਇੱਜ਼ਤ' ਵੀ ਖੇਡਿਆ ਗਿਆ।