
ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਤੋਂ ਉਪਰ 11 ਮੀਲ 'ਤੇ ਲੂਣ ਛਿੜਕਣ ਨਾਲ ਗਲੋਬਲ ਵਾਰਮਿੰਗ (ਧਰਤੀ 'ਤੇ ਵਧਦੇ ਔਸਤ ਤਾਪਮਾਨ) ਵਿਚ ਕਮੀ ਆ
ਵਾਸ਼ਿੰਗਟਨ : ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਤੋਂ ਉਪਰ 11 ਮੀਲ 'ਤੇ ਲੂਣ ਛਿੜਕਣ ਨਾਲ ਗਲੋਬਲ ਵਾਰਮਿੰਗ (ਧਰਤੀ 'ਤੇ ਵਧਦੇ ਔਸਤ ਤਾਪਮਾਨ) ਵਿਚ ਕਮੀ ਆ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੂਣ ਦੇ ਕਣ ਧਰਤੀ 'ਤੇ ਆ ਰਹੀਆਂ ਹਾਨੀਕਾਰਕ (ਯੂ.ਵੀ.) ਕਿਰਨਾਂ ਨੂੰ ਵਾਪਸ ਰਿਫਲੈਕਟ ਕਰ ਦਿੰਦਾ ਹੈ, ਜਿਸ ਨਾਲ ਧਰਤੀ 'ਤੇ ਵਧਦਾ ਤਾਪਮਾਨ ਘੱਟ ਹੋ ਜਾਵੇਗਾ।
Scientists Reveal Controversial Plan Sprinkle Salt into Sky
ਇਸ ਲੇਟੈਸਟ ਜਿਉ ਇੰਜੀਨਿਅਰਿੰਗ ਯੋਜਨਾ ਦੇ ਕੰਸੈਪਟ ਦੀ ਤੁਲਨਾ ਜਵਾਲਾਮੁਖੀ ਦੇ ਫੁੱਟਣ ਨਾਲ ਕਰ ਸਕਦੇ ਹਾਂ। ਜਿਵੇਂ ਧਰਤੀ ਦੇ ਗਰਮ ਹੋਣ 'ਤੇ ਜਵਾਲਾ ਮੁਖੀ ਫੁੱਟਦਾ ਹੈ, ਉਵੇਂ ਹੀ ਇਹ ਕੰਸੈਪਟ ਕੰਮ ਕਰੇਗਾ। ਉਥੇ ਕੁੱਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਕਲੀ ਤਰੀਕੇ ਨਾਲ ਧਰਤੀ ਨੂੰ ਠੰਡਾ ਤਾਂ ਕੀਤਾ ਜਾ ਸਕਦਾ ਹੈ ਪਰ ਇਸ ਪ੍ਰਕਿਰਿਆ ਦਾ ਇਕਦਮ ਰੁਕਣਾ ਧਰਤੀ ਨੂੰ ਤਬਾਹ ਕਰ ਸਕਦਾ ਹੈ।
Scientists Reveal Controversial Plan Sprinkle Salt into Sky
ਇਸ ਤੋਂ ਪਹਿਲਾਂ ਵੀ ਧਰਤੀ ਨੂੰ ਇਨ੍ਹਾਂ ਕਿਰਨਾਂ ਤੋਂ ਬਚਾਉਣ ਲਈ ਕਈ ਸੁਝਾਅ ਦਿਤੇ ਗਏ ਸਨ, ਜਿਸ ਵਿਚ ਸਟ੍ਰੇਟੋਸਫੀਅਰ ਵਿਚ ਇਕ ਵੱਡਾ ਹੀਲੀਅਮ ਬਲੂਨ ਸਲਫਾਈਟ ਅਤੇ ਏਰੋਸਲ ਦੇ ਕਣਾਂ ਨੂੰ ਪੰਪ ਕਰੇਗਾ, ਜਿਸ ਨਾਲ ਧਰਤੀ ਦਾ ਇਨ੍ਹਾਂ ਕਿਰਨਾਂ ਤੋਂ ਬਚਾਅ ਹੋ ਸਕੇ। ਉੱਥੇ ਹੀ ਇਕ ਪਾਸੇ ਕੁੱਝ ਵਿਗਿਆਨੀਆਂ ਨੇ ਪੁਲਾੜ ਵਿਚ ਇਕ ਵੱਡਾ ਸ਼ੀਸ਼ਾ ਲਗਾਉਣ ਦੀ ਸੋਚੀ, ਜਿਸ ਨਾਲ ਕਿਰਨਾਂ ਵਾਪਸ ਚਲੀਆਂ ਜਾਣ। ਟੈਕਸਸ ਦੇ ਡਾ. ਰਾਬਰਟ ਨੈਲਸਨ ਇਹ ਬਦਲ ਇਕ ਕਾਨਫਰੰਸ ਵਿਚ ਸੁਝਾਇਆ ਸੀ।
Scientists Reveal Controversial Plan Sprinkle Salt into Sky
ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰੇਪੋਸਫ਼ੀਅਰ ਵਿਚ ਲੂਣ ਛਿੜਕਣ ਨਾਲ ਵਾਤਾਵਰਣ ਸਫ਼ੈਦ ਹੋ ਜਾਵੇਗਾ, ਇਸ ਨਾਲ ਮੌਸਮ ਵਿਚ ਬੁਰਾ ਪ੍ਰਭਾਵ ਨਹੀਂ ਪਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਲੀਮੀਨੀਅਮ ਆਕਸਾਈਡ ਅਤੇ ਸਲਫ਼ਰ ਡਾਈਆਕਸਾਈਡ ਦੀ ਵਰਤੋਂ ਕਰਨ ਦੀ ਸੋਚੀ ਸੀ ਪਰ ਇਸ ਨਾਲ ਫੇਫੜਿਆਂ ਵਿਚ ਦਿੱਕਤ ਹੋ ਸਕਦੀ ਹੈ ਅਤੇ ਤੇਜ਼ਾਬੀ ਬਾਰਿਸ਼ ਹੋਣ ਦੀ ਸੰਭਾਵਨਾ ਰਹਿੰਦੀ ਹੈ।